RBI Report on Fake Currency: ਨਕਲੀ ਨੋਟਾਂ (Fake Currency) ਦੀ ਗਿਣਤੀ ਲਗਾਤਾਰ ਦੇਸ਼ 'ਚ ਤੇਜ਼ੀ ਨਾਲ ਵੱਧ ਰਹੀ ਹੈ। ਆਰਬੀਆਈ ਨੇ ਇਸ ਮਾਮਲੇ 'ਤੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਵਿੱਤੀ ਸਾਲ 2021-2022 (FY 2021-2022) ਨੇ ਨਕਲੀ ਨੋਟਾਂ 'ਤੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ 'ਚ ਦੱਸਿਆ ਗਿਆ ਕਿ ਵਿੱਤੀ ਸਾਲ 2021-2022 'ਚ ਨਕਲੀ ਨੋਟਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਨਕਲੀ ਨੋਟਾਂ ਦੀ ਗਿਣਤੀ 'ਚ 101.9 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ 'ਚ 2000 ਰੁਪਏ ਦੇ ਨੋਟਾਂ 'ਚ ਕਰੀਬ 54 ਫ਼ੀਸਦੀ ਅਤੇ 500 ਰੁਪਏ ਦੇ ਨੋਟਾਂ 'ਚ ਦੁੱਗਣਾ ਵਾਧਾ ਹੋਇਆ ਹੈ।


ਮੀਡੀਆ ਰਿਪੋਰਟਾਂ ਅਨੁਸਾਰ 500 ਰੁਪਏ ਅਤੇ 2000 ਰੁਪਏ ਦੀ ਸਭ ਤੋਂ ਵੱਧ ਮਾਰਕੀਟ ਹਿੱਸੇਦਾਰੀ ਹੈ। ਇਸ 'ਚ ਇਨ੍ਹਾਂ ਦੋ ਨੋਟਾਂ ਦੀ ਕੁੱਲ ਕਰੰਸੀ ਨੋਟਾਂ ਦਾ 87.1 ਫ਼ੀਸਦੀ ਹਿੱਸਾ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਤੱਕ ਬਾਜ਼ਾਰ 'ਚ 500 ਅਤੇ 2000 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 85.7 ਫ਼ੀਸਦੀ ਹੈ। ਮਾਰਚ 2022 'ਚ 500 ਰੁਪਏ ਦਾ ਕੁੱਲ ਹਿੱਸਾ 34.9 ਫ਼ੀਸਦੀ ਸੀ। ਇਸ ਦੇ ਨਾਲ ਹੀ 10 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ ਲਗਭਗ 21.3 ਫ਼ੀਸਦੀ ਹੈ।


50 ਤੇ 100 ਰੁਪਏ ਦੇ ਨੋਟਾਂ ਦਾ ਇਹ ਹਾਲ


ਦੱਸ ਦੇਈਏ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਨਕਲੀ ਨੋਟਾਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ। 10 ਰੁਪਏ ਦੇ ਨਕਲੀ ਨੋਟਾਂ 'ਚ 16.4 ਫ਼ੀਸਦੀ, 20 ਰੁਪਏ ਦੇ ਨਕਲੀ ਨੋਟਾਂ 'ਚ 16.5 ਫ਼ੀਸਦੀ, 200 ਰੁਪਏ ਦੇ ਨਕਲੀ ਨੋਟਾਂ 'ਚ 11.7 ਫ਼ੀਸਦੀ, 500 ਰੁਪਏ ਦੇ ਨਕਲੀ ਨੋਟਾਂ 'ਚ 101.9 ਫ਼ੀਸਦੀ ਅਤੇ 2000 ਰੁਪਏ ਦੇ ਨਕਲੀ ਨੋਟਾਂ 'ਚ 54.6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ 50 ਰੁਪਏ ਦੇ ਨਕਲੀ ਨੋਟਾਂ 'ਚ ਕਰੀਬ 28.7 ਫ਼ੀਸਦੀ ਅਤੇ 100 ਰੁਪਏ ਦੇ ਨਕਲੀ ਨੋਟਾਂ 'ਚ 16.70 ਫ਼ੀਸਦੀ ਦੀ ਕਮੀ ਆਵੇਗੀ।


2000 ਰੁਪਏ ਦੇ ਨੋਟ ਮਾਰਕੀਟ 'ਚ ਹੋ ਰਹੇ ਘੱਟ


ਆਰਬੀਆਈ ਵੱਲੋਂ ਜਾਰੀ ਸਾਲਾਨਾ ਰਿਪੋਰਟ ਮੁਤਾਬਕ ਪਿਛਲੇ ਇੱਕ ਸਾਲ 'ਚ 2000 ਰੁਪਏ ਦੇ ਨੋਟਾਂ ਦੀ ਵਰਤੋਂ 'ਚ ਭਾਰੀ ਗਿਰਾਵਟ ਆਈ ਹੈ। ਇਨ੍ਹਾਂ ਨੋਟਾਂ ਦੀ ਵਰਤੋਂ ਦਾ ਕੁੱਲ ਹਿੱਸਾ ਘੱਟ ਕੇ 214 ਕਰੋੜ ਰੁਪਏ ਜਾਂ 1.6 ਕਰੋੜ ਰੁਪਏ ਰਹਿ ਗਈ ਹੈ। ਮਾਰਚ 2020 'ਚ 2000 ਰੁਪਏ ਦੇ ਨੋਟਾਂ ਦੀ ਗਿਣਤੀ 274 ਕਰੋੜ ਸੀ।