ਸੋਨੀਪਤ: ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। 26 ਜੂਨ ਨੂੰ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਜਾ ਰਹੇ ਹਨ। ਇਸ ਕਾਰਨ ਕਿਸਾਨਾਂ ਨੇ ਇੱਕ ਵਾਰ ਫਿਰ ਸਿੰਘੂ- ਕੁੰਡਲੀ ਬਾਰਡਰ ਮੋਰਚੇ ਨੂੰ ਮਜ਼ਬੂਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਝੋਨੇ ਦੀ ਫਸਲ ਦੀ ਬੀਜਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਕੁੰਡਲੀ ਬਾਰਡਰ 'ਤੇ ਕਿਸਾਨ ਆਉਣਾ ਸ਼ੁਰੂ ਹੋ ਗਏ ਹਨ।
ਹੁਣ ਉਹ ਖ਼ੁਦ ਵੀ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਲੈ ਕੇ ਪੁੱਜ ਰਹੇ ਹਨ। ਕਿਸਾਨਾਂ ਨੇ ਕੁੰਡਲੀ ਬਾਰਡਰ 'ਤੇ ਗੋਲਡਨ ਹੱਟ ਢਾਬੇ 'ਤੇ ਇੱਕ ਆਟਾ ਮਿੱਲ ਲਾ ਲਈ ਹੈ ਤਾਂ ਕਿ ਸਰਹੱਦ 'ਤੇ ਆਟੇ ਦੀ ਕੋਈ ਘਾਟ ਨਾ ਹੋਵੇ। ਸੋਨੀਪਤ ਜ਼ਿਲ੍ਹੇ ਦੇ ਆਸ ਪਾਸ ਦੇ ਕਿਸਾਨ ਅਨਾਜ ਵਾਲੀਆਂ 50 ਦੇ ਕਰੀਬ ਟਰਾਲੀਆਂ 'ਤੇ ਲੈ ਕੇ ਪੁੱਜੇ ਹਨ।
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ 7 ਮਹੀਨਿਆਂ ਤੋਂ ਜਾਰੀ ਹੈ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੇ ਸਾਰੇ ਰਾਹ ਬੰਦ ਹੋ ਚੁੱਕੇ ਹਨ ਪਰ ਸਰਕਾਰ ਤੇ ਸੰਯੁਕਤ ਕਿਸਾਨ ਮੋਰਚਾ ਅਜੇ ਵੀ ਚਾਹੁੰਦੇ ਹਨ ਇੱਕ ਦੂਜੇ ਨਾਲ ਗੱਲ ਹੋਵੇ ਪਰ ਦੋਵਾਂ ਵਿਚੋਂ ਕੋਈ ਵੀ ਪਹਿਲ ਨਹੀਂ ਕਰ ਰਿਹਾ, ਜਿਸ ਕਾਰਨ ਹੁਣ ਕਿਸਾਨ ਇਕ ਵਾਰ ਫਿਰ ਸਾਰੇ ਮੋਰਚਿਆਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ।
ਕੁਝ ਅਜਿਹੀਆਂ ਤਸਵੀਰਾਂ ਸੋਨੀਪਤ ਸਿੰਘੂ ਸਰਹੱਦ ਤੋਂ ਸਾਹਮਣੇ ਆਈਆਂ ਹਨ, ਜੋ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਇੱਕ ਵਾਰ ਫਿਰ ਕੁੰਡਲੀ-ਸਿੰਘੂ ਬਾਰਡਰ ਉੱਤੇ ਕਿਸਾਨਾਂ ਦੀ ਗਿਣਤੀ ਵਧਾਉਣ ਦੇ ਮੂਡ ਵਿੱਚ ਹਨ ਤਾਂ ਜੋ ਸਰਕਾਰ ਨੂੰ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ 'ਤੇ ਘੇਰਿਆ ਜਾ ਸਕੇ। ਸੋਨੀਪਤ ਦੇ ਆਸ-ਪਾਸ ਦੇ ਕਿਸਾਨ ਹੁਣ ਕੁੰਡਲੀ ਸਰਹੱਦ 'ਤੇ ਹੁਣ ਆਟਾ ਪੀਸਣ ਲਈ ਚੱਕੀ ਲਾ ਚੁੱਕੇ ਹਨ।
ਇਸ 'ਤੇ ਕਿਸਾਨ ਆਗੂ ਅਭਿਮਨਿਊ ਕੋਹਾੜ ਤੇ ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ 26 ਨਵੰਬਰ ਨੂੰ ਅਸੀਂ ਇਹ ਨਾਅਰਾ ਲੈ ਕੇ ਆਏ ਸੀ ਕਿ ਅਸੀਂ 6 ਮਹੀਨਿਆਂ ਦੇ ਰਾਸ਼ਨ ਲੈ ਕੇ ਦਿੱਲੀ ਲਈ ਰਵਾਨਾ ਹੋਏ ਹਾਂ। ਉਨ੍ਹਾਂ ਨੂੰ ਦਿੱਲੀ ਦੀ ਸਰਹੱਦ 'ਤੇ ਬੈਠੇ 6 ਤੋਂ ਵੱਧ ਹੋ ਚੁੱਕੇ ਹਨ। ਸਾਨੂੰ ਰਾਸ਼ ਦੀ ਲੋੜ ਹੈ ਤਾਂ ਜੋ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਇਹ ਅੰਦੋਲਨ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੇ ਅੱਗੇ ਝੁਕਦੀ ਨਹੀਂ। ਇਸ ਲਈ ਅਸੀਂ ਇੱਕ ਵਾਰ ਫਿਰ ਖਰਖੋਦਾ ਬਲਾਕ ਤੋਂ ਲਗਭਗ 50 ਟਰੈਕਟਰਾਂ ਅਨਾਜ ਲੈ ਕੇ ਇੱਥੇ ਪਹੁੰਚ ਗਏ ਹਾਂ ਤੇ ਇੱਥੇ ਅਸੀਂ ਹੁਣ ਆਟਾ ਪੀਸਣ ਵਾਲੀ ਮਸ਼ੀਨ ਲਾ ਦਿੱਤੀ ਹੈ ਤਾਂ ਜੋ ਆਟਾ ਖਰੀਦਣ ਲਈ ਆਉਣ ਵਾਲੀ ਲਾਗਤ ਨੂੰ ਬਚਾਇਆ ਜਾ ਸਕੇ।