ਨਵੀਂ ਦਿੱਲੀ: ਵਿਗਿਆਨ ਭਵਨ ਵਿਖੇ ਕਿਸਾਨ ਆਗੂਆਂ ਅਤੇ ਸਰਕਾਰ ਦਰਮਿਆਨ ਮੀਟਿੰਗ ਖ਼ਤਮ ਹੋਈ। ਇਸ ਬੈਠਕ 'ਚ ਫੈਸਲਾ ਲਿਆ ਗਿਆ ਹੈ ਕਿ 3 ਦਸੰਬਰ ਨੂੰ ਇਕ ਹੋਰ ਗੱਲਬਾਤ ਹੋਵੇਗੀ। ਮੀਟਿੰਗ ਤੋਂ ਬਾਅਦ ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਕੁਝ ਲੈ ਕੇ ਜਾਣਗੇ। ਜਦਕਿ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅੰਦੋਲਨ ਮੁਲਤਵੀ ਕਰਨ ਲਈ ਕਿਹਾ।

ਕੇਂਦਰੀ ਖੇਤੀਬਾੜੀ ਮੰਤਰੀ ਨਾਲ ਦਿੱਲੀ ਵਿਖੇ ਮੁਲਾਕਾਤ ਕਰਨ ਤੋਂ ਬਾਅਦ ਕਿਸਾਨ ਲੀਡਰ ਚੰਦਾ ਸਿੰਘ ਨੇ ਕਿਹਾ ਕਿ, "ਸਾਡਾ ਅੰਦੋਲਨ ਜਾਰੀ ਰਹੇਗਾ। ਸਰਕਾਰ ਤੋਂ ਕੁਝ ਲੈ ਕੇ ਜਾਵਾਂਗੇ। ਜੇ ਸਰਕਾਰ ਸ਼ਾਂਤੀ ਚਾਹੁੰਦੀ ਹੈ ਤਾਂ ਉਸ ਨੂੰ ਲੋਕਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਅਸੀਂ ਮੁਲਾਕਾਤ ਲਈ ਪਰਸੋਂ ਫਿਰ ਆਵਾਂਗੇ।"



ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ, "ਅੱਜ ਕਿਸਾਨ ਯੂਨੀਅਨ ਲੀਡਰ ਆਏ ਸੀ, ਭਾਰਤ ਸਰਕਾਰ ਨੇ ਅੱਜ ਗੱਲਬਾਤ ਦਾ ਤੀਜਾ ਪੜਾਅ ਪੂਰਾ ਕਰ ਲਿਆ ਹੈ। ਅਸੀਂ  ਸਾਰਿਆਂ ਨੇ ਫੈਸਲਾ ਲਿਆ ਹੈ ਕਿ ਗੱਲਬਾਤ ਦਾ ਚੌਥਾ ਪੜਾਅ ਪਰਸੋਂ ਸ਼ੁਰੂ ਹੋਵੇਗਾ।"



Farmers Protest: ਕੇਂਦਰ ਦੀ ਕਿਸਾਨ ਆਗੂਆਂ ਨਾਲ ਮੀਟਿੰਗ ਰਹੀ ਬੇਸਿੱਟਾ, ਦਿੱਤਾ ਇਹ ਪ੍ਰਸਤਾਵ

ਉਨ੍ਹਾਂ ਅੱਗੇ ਕਿਹਾ, "ਪਰਸੋਂ ਤੱਕ ਇਹ ਲੋਕ ਆਪਣੇ ਮੁੱਦੇ ਵੀ ਲੈ ਕੇ ਆਉਣਗੇ ਅਤੇ ਸਾਰੇ ਬਿੰਦੂਆਂ 'ਤੇ ਵਿਚਾਰ ਕੀਤਾ ਜਾਵੇਗਾ। ਅਸੀਂ ਇਕ ਛੋਟਾ ਸਮੂਹ ਬਣਾਉਣਾ ਚਾਹੁੰਦੇ ਸੀ, ਪਰ ਸਾਰੀਆਂ ਕਿਸਾਨ ਯੂਨੀਅਨਾਂ ਨੇ ਕਿਹਾ ਕਿ ਸਾਰੇ ਮਿਲ ਕੇ ਗੱਲ ਕਰਨਗੇ। ਸਰਕਾਰ ਨੂੰ ਹਰ ਕਿਸੇ ਨਾਲ ਗੱਲ ਕਰਨ 'ਚ ਵੀ ਮੁਸ਼ਕਲ ਨਹੀਂ ਹੈ।



ਕੰਗਣਾ ਦੇ ਮੂੰਹ 'ਤੇ ਚਪੇੜ ਵਾਂਗ ਵੱਜਣਗੀਆਂ ਬੇਬੇ ਦੀਆਂ ਗੱਲਾਂ, ਟਵਿੱਟਰ 'ਤੇ 100 ਰੁਪਏ ਵਾਲੀ ਦਾਦੀ ਕਹਿ ਕੇ ਉਡਾਇਆ ਸੀ ਮਜ਼ਾਕ

ਨਰੇਂਦਰ ਤੋਮਰ ਨੇ ਕਿਹਾ, "ਅਸੀਂ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅੰਦੋਲਨ ਨੂੰ ਮੁਲਤਵੀ ਕਰਨ ਅਤੇ ਗੱਲਬਾਤ ਲਈ ਆਉਣ, ਪਰ ਇਹ ਫੈਸਲਾ ਕਰਨਾ ਕਿਸਾਨ ਯੂਨੀਅਨ ਅਤੇ ਕਿਸਾਨਾਂ 'ਤੇ ਨਿਰਭਰ ਹੈ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ