ਨਵੀਂ ਦਿੱਲੀ: ਨਵੇਂ ਖੇਤੀਬਾੜੀ ਕਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਦਾ ਮੰਗਲਵਾਰ ਨੂੰ ਛੇਵਾਂ ਦਿਨ ਹੈ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੇਂਦਰ ਸਰਕਾਰ ਨਾਲ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਵਿਚਕਾਰ ਦੁਪਹਿਰ 3 ਵਜੇ ਤੋਂ ਸ਼ਾਮ 6:30 ਵਜੇ ਤੱਕ ਸੱਤ ਲੰਬੇ ਵਿਚਾਰ-ਵਟਾਂਦਰੇ ਹੋਏ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਕੇਂਦਰ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।
ਇਸ ਮੀਟਿੰਗ ਦੌਰਾਨ ਸਰਕਾਰ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਉਹ ਆਪਣੀਆਂ ਜਥੇਬੰਦੀਆਂ ਦੇ 4 ਤੋਂ 5 ਵਿਅਕਤੀਆਂ ਦੇ ਨਾਮ ਦੇਣ ਅਤੇ ਇੱਕ ਕਮੇਟੀ ਬਣਾਈ ਜਾਏਗੀ, ਜਿਸ ਵਿੱਚ ਖੇਤੀ ਮਾਹਰ ਵੀ ਸਰਕਾਰ ਨਾਲ ਰਹਿਣਗੇ ਜੋ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ।
ਕੰਗਣਾ ਦੇ ਮੂੰਹ 'ਤੇ ਚਪੇੜ ਵਾਂਗ ਵੱਜਣਗੀਆਂ ਬੇਬੇ ਦੀਆਂ ਗੱਲਾਂ, ਟਵਿੱਟਰ 'ਤੇ 100 ਰੁਪਏ ਵਾਲੀ ਦਾਦੀ ਕਹਿ ਕੇ ਉਡਾਇਆ ਸੀ ਮਜ਼ਾਕ
ਸ਼ੁਰੂ 'ਚ ਇਹ ਬੈਠਕ ਵੀਰਵਾਰ ਨੂੰ ਹੋਣੀ ਸੀ, ਪਰ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਕਾਰ ਸੋਮਵਾਰ ਨੂੰ ਦੁਬਾਰਾ ਹੋਈ ਮੀਟਿੰਗ ਤੋਂ ਬਾਅਦ ਇਹ ਗੱਲਬਾਤ ਪਹਿਲਾਂ ਹੀ ਕਰਨ ਦਾ ਫੈਸਲਾ ਕੀਤਾ ਗਿਆ।
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਅਜੈ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਬਾਨੀ ਨੇ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਪੁੱਛਿਆ ਕਿ ਜਦੋਂ ਸਰਕਾਰ ਦੇ ਆਗੂਆਂ ਵੱਲੋਂ ਇਹਕਿਹਾ ਜਾ ਰਿਹਾ ਹੈ ਕਿ ਉਹ ਘੱਟੋ ਘੱਟ ਸਮਰਥਨ ਮੁੱਲ ਜਾਰੀ ਰੱਖਣਗੇ ਤਾਂ ਬਿੱਲ ਵਿੱਚ ਐਮਐਸਪੀ ਨੂੰ ਸ਼ਾਮਲ ਕਰਨ 'ਚ ਕੀ ਪਰੇਸ਼ਾਨੀ ਹੈ।
ਭਾਰਤੀ ਜਵਾਨਾਂ ਸਾਹਮਣੇ ਠੰਡ 'ਚ ਵੀ ਚੀਨੀ ਫੌਜੀਆਂ ਦੇ ਛੁੱਟੇ ਪਸੀਨੇ
ਇਥੇ ਦਿੱਲੀ ਸਰਕਾਰ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਬੁਰਾੜੀ ਵਿਖੇ ਪ੍ਰਦਰਸ਼ਨ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਸਹੀ ਗੱਲਬਾਤ ਹੋਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਸਵੀਕਾਰ ਕਰੇ ਕਿਉਂਕਿ ਉਹ ਸਾਰੀਆਂ ਸੱਚੀਆਂ ਹਨ। ਉਨ੍ਹਾਂ ਕਿਹਾ ਕਿ ਮੁਜ਼ਾਹਰੇ ਵਾਲੀ ਥਾਂ ਦਾ ਦੌਰਾ ਕਰਨ ਦਾ ਮੇਰਾ ਉਦੇਸ਼ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੁਢਲੀਆਂ ਸਹੂਲਤਾਂ ਨੂੰ ਯਕੀਨੀ ਬਣਾਉਣਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Farmers Protest: ਕੇਂਦਰ ਦੀ ਕਿਸਾਨ ਆਗੂਆਂ ਨਾਲ ਮੀਟਿੰਗ ਰਹੀ ਬੇਸਿੱਟਾ, ਦਿੱਤਾ ਇਹ ਪ੍ਰਸਤਾਵ
ਏਬੀਪੀ ਸਾਂਝਾ
Updated at:
01 Dec 2020 07:04 PM (IST)
ਨਵੇਂ ਖੇਤੀਬਾੜੀ ਕਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਦਾ ਮੰਗਲਵਾਰ ਨੂੰ ਛੇਵਾਂ ਦਿਨ ਹੈ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੇਂਦਰ ਸਰਕਾਰ ਨਾਲ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਵਿਚਕਾਰ ਦੁਪਹਿਰ 3 ਵਜੇ ਤੋਂ ਸ਼ਾਮ 6:30 ਵਜੇ ਤੱਕ ਸੱਤ ਲੰਬੇ ਵਿਚਾਰ-ਵਟਾਂਦਰੇ ਹੋਏ।
- - - - - - - - - Advertisement - - - - - - - - -