ਨਵੀਂ ਦਿੱਲੀ: ਖੇਤੀ ਕਾਨੂੰਨਾਂ ਕਰਕੇ ਕਈ ਸੂਬਿਆਂ ਦੇ ਕਿਸਾਨਾਂ ਨੇ ਦਿੱਲੀ ਨੂੰ ਘੇਰਾ ਪਾਇਆ ਹੋਇਆ ਹੈ। ਜਿਸ ਕਰਕੇ ਦਿੱਲੀ 'ਚ ਕਿਸੇ ਵੀ ਚੀਜ਼ ਦੀ ਸਪਲਾਈ ਨੂੰ ਸੱਟ ਲੱਗੀ ਹੈ। ਦ4ਸ ਦਈਏ ਕਿ ਅੱਜ ਸ਼ਾਮ ਕਿਸਾਨਾਂ ਦੀ ਕੇਂਦਰ ਨਾ ਮੀਟਿੰਗ ਹੈ, ਜਿਸ 'ਚ ਜੇਕਰ ਕੋਈ ਸਿੱਟਾ ਨਹੀਂ ਨਿਕਲਦਾ ਤੇ ਕਿਸਾਨਾਂ ਦਾ ਅੰਦੋਲਨ ਲੰਬਾ ਚਲਦਾ ਹੈ ਤਾਂ ਦਿੱਲੀ 'ਚ ਦਾਲਾ- ਆਟੇ ਸਣੇ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ ਆਏਗਾ। ਦੱਸ ਦਈਏ ਕਿ ਮਾਹਰਾਂ ਦਾ ਮਨਣਾ ਹੈ ਕਿ ਦਿੱਲੀ 'ਚ ਸਿਰਫ 15 ਦਿਨ ਦਾ ਸਟੌਕ ਬਚੀਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦਾ ਸੰਘਰਸ਼ ਇੱਥੇ ਹੀ ਖ਼ਤਮ ਨਹੀਂ ਹੁੰਦਾ ਤਾਂ ਸਮਾਨ ਦੀ ਕਮੀ ਆਉਣੀ ਸ਼ੁਰੂ ਹੋ ਜਾਵੇਗੀ। ਦਿੱਲੀ 'ਚ ਆਟਾ, ਦਾਲ-ਚਾਵਲ ਤੋਂ ਲੈ ਕੇ ਸਬਜ਼ੀਆਂ ਤਕ ਕਿਸੇ ਵੀ ਚੀਜ਼ ਦਾ ਉਤਪਾਦਨ ਨਹੀਂ ਹੁੰਦਾ। ਸਾਰਾ ਸਮਾਨ ਬਾਹਰੋਂ ਹੀ ਆਉਂਦਾ ਹੈ। ਦਿੱਲੀ ਸਿਰਫ ਡਿਸਟ੍ਰੀਬਿਉਸ਼ਨ ਪਲੇਟਫਾਰਮ ਹੈ।

ਆੜਤੀਆਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਨੇ ਸਾਰੇ ਬਾਰਜਰ ਬੰਦ ਕਰ ਦਿੱਤੇ ਤਾਂ ਸਬਜ਼ੀਆਂ ਕਰਕੇ ਦਿੱਲੀ 'ਚ ਹਾਹਾਕਾਰ ਮੱਚ ਜਾਏਗੀ। ਇਸ ਦੇ ਨਾਲ ਹੀ ਆਲੂ ਅਤੇ ਟਮਾਟਰ ਸਣੇ ਹੋਰ ਸਬਜ਼ੀਆਂ ਦੀਆਂ ਕੀਮਤਾਣ ਬਹੁਤ ਵਧ ਜਾਣਗੀਆਂ।

ਇਹ ਨਵੇਂ ਆਲੂ ਦਾ ਸੀਜ਼ਨ ਹੈ। ਪੰਜਾਬ ਤੋਂ ਦਿੱਲੀ 'ਚ ਹਰ ਹੋਜ਼ 200 ਗੱਡੀ ਆਲੂ ਆਉਂਦਾ ਸੀ, ਜੋ ਕਿਸਾਨ ਮੋਰਤਚੇ ਕਰਕੇ ਮਹਿਜ਼ 50 ਗੱਡੀ ਰਹਿ ਗਿਆ ਹੈ। ਬਾਰਡਰ ਸੀਲ ਹੋਣ 'ਤੇ ਜੋ ਨਵਾਂ ਆਲੂ 40 ਰੁਪਏ ਕਿਲੇ ਅਤੇ ਪੁਰਾਣਾ 45 ਰੁਪਏ ਸੀ ਉਹ ਹੁਣ 50 ਰੁਪਏ ਪ੍ਰਤੀ ਕਿਲੋ ਪਹੁੰਚ ਗਿਆ ਹੈ। ਇਸੇ ਤਰ੍ਹਾਂ ਥੋਕ 'ਚ ਟਮਾਟਰ 30 ਰੁਪਏ ਕਿਲੋ ਹੈ ਜਿਸ ਦੀ ਕੀਮਤ 60 ਰੁਪਏ ਤਕ ਪਹੁੰਚਣ ਦਾ ਖ਼ਦਸ਼ਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904