ਨਵੀਂ ਦਿੱਲੀ: ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੋ ਰਹੀ ਹੈ। ਇਹ ਖ਼ਬਰ ਏਬੀਪੀ ਦੇ ਨਾਂ 'ਤੇ ਫੈਲਾਈ ਜਾ ਰਹੀ ਹੈ। ਇਸ ਤਸਵੀਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ "ਸੰਬਿਤ ਪਾਤਰਾ ਦੀ ਧੀ ਮੁਸਲਮਾਨ ਲੜਕੇ ਨਾਲ ਫਰਾਰ"। ਇੱਕ ਜ਼ਿੰਮੇਵਾਰ ਚੈਨਲ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਵਾਇਰਲ ਝੂਠ ਦਾ ਪਰਦਾਫਾਸ਼ ਕਰੀਏ।

ਦਰਅਸਲ, ਇਹ ਤਸਵੀਰ ਫੋਟੋਸ਼ਾਪ ਕੀਤੀ ਹੋਈ ਹੈ। ਇਸ ਤਸਵੀਰ ਵਿੱਚ ਏਬੀਪੀ ਨਿਊਜ਼ ਦਾ ਲੋਗੋ ਗਲਤ ਜਗਾ ਲਾਇਆ ਗਿਆ ਹੈ। ਇਸ ਤੋਂ ਇਲਾਵਾ ਜੋ ਟੈਕਸਟ ਇਸਤੇਮਾਲ ਕੀਤਾ ਗਿਆ ਹੈ, ਉਹ ਵੀ ਏਬੀਪੀ ਨਿਊਜ਼ ਦਾ ਨਹੀਂ ਹੈ। ਇਹ ਪੋਸਟ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਵਟਸਐੱਪ ਆਦਿ ਤੇ ਵਾਇਰਲ ਹੋ ਰਹੀ ਹੈ। ਲੋਕ ਇਸ ਤਸਵੀਰ ਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕ੍ਰਿਆ ਵੀ ਦੇ ਰਹੇ ਹਨ।


ਏਬੀਪੀ ਨਿਊਜ਼ ਨੇ ਨਾ ਤਾਂ ਟੀਵੀ ਚੈਨਲ 'ਤੇ ਤੇ ਨਾ ਹੀ ਯੂਟਿਊਬ ਚੈਨਲ 'ਤੇ ਅਜਿਹੀ ਕੋਈ ਖ਼ਬਰਾਂ ਚਲਾਈ ਹੈ। ਇਹ ਦਾਅਵਾ ਝੂਠਾ ਹੈ। ਇਹ ਦਾਅਵਾ ਇਸ ਲਈ ਵੀ ਝੂਠਾ ਹੈ ਕਿਉਂਕਿ ਸੰਬਿਤ ਪਾਤਰਾ ਦਾ ਅਜੇ ਵਿਆਹ ਨਹੀਂ ਹੋਇਆ। ਅਜਿਹੀ ਸਥਿਤੀ ਵਿੱਚ, ਏਬੀਪੀ ਨਿਊਜ਼ ਵਰਗਾ ਜ਼ਿੰਮੇਵਾਰ ਨਿਊਜ਼ ਚੈਨਲ ਅਜਿਹੀ ਗਲਤ ਜਾਣਕਾਰੀ ਨੂੰ ਕਿਵੇਂ ਚਲਾ ਸਕਦਾ ਹੈ। ਜਿਸ ਸਕ੍ਰੀਨਸ਼ਾਟ ਨੂੰ ਸਾਂਝਾ ਕੀਤਾ ਜਾ ਰਿਹਾ ਹੈ, ਉਸ 'ਚ ਵਰਤਿਆ ਗਿਆ ਫੋਟੋ ਤੇ ਲੋਗੋ ਸਪੱਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਇਹ ਗਲਤ ਖ਼ਬਰ ਹੈ ਤੇ ਏਬੀਪੀ ਨਿਊਜ਼ ਦੇ ਨਾਮ ਤੇ ਆਮ ਲੋਕਾਂ  'ਚ ਝੂਠ ਫੈਲਾਇਆ ਜਾ ਰਿਹਾ ਹੈ।