ਨਵੀਂ ਦਿੱਲੀ: ਕਿਸਾਨ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਕੱਢਣ ਦੇ ਫੈਸਲੇ 'ਤੇ ਅੜ੍ਹੇ ਹੋਏ ਹਨ। ਅੱਜ ਕਿਸਾਨ ਲੀਡਰਾਂ ਤੇ ਪੁਲਿਸ ਅਧਿਕਾਰੀਆਂ ਦਰਮਿਆਨ ਮੰਗਲਵਾਰ ਨੂੰ ਇੱਕ ਹੋਰ ਬੈਠਕ ਹੋਈ। ਇਹ ਮੀਟਿੰਗ 26 ਜਨਵਰੀ ਨੂੰ ਹੋਣ ਵਾਲੀ ਕਿਸਾਨ ਪਰੇਡ ਬਾਰੇ ਸੀ। ਲੰਬੀ ਮੁਲਾਕਾਤ ਤੋਂ ਬਾਅਦ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਸਪੱਸ਼ਟ ਕਰ ਦਿੱਤਾ ਕਿ ਟਰੈਕਟਰ ਪਰੇਡ ਦਿੱਲੀ ਦੇ ਅੰਦਰ ਹੀ ਹੋਣ ਵਾਲੀ ਹੈ, ਹੁਣ ਪ੍ਰਸ਼ਾਸਨ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਇਹ ਕਿਵੇਂ ਹੋਏਗੀ।
ਯੋਗੇਂਦਰ ਯਾਦਵ ਨੇ ਕਿਹਾ, "ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ। ਤਿੰਨ ਚੀਜ਼ਾਂ 'ਤੇ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ। ਨੰਬਰ 1, ਕਿਸਾਨ ਗਣਤੰਤਰ ਪਰੇਡ 26 ਜਨਵਰੀ ਨੂੰ ਹੋਵੇਗੀ। ਨੰਬਰ ਦੋ, ਇਹ ਪਰੇਡ ਦਿੱਲੀ ਦੇ ਅੰਦਰ ਹੀ ਹੋਵੇਗੀ। ਨੰਬਰ 3, ਸਾਰੇ ਦੇਸ਼ ਦੇ ਕਿਸਾਨ ਇਸ 'ਚ ਹਿੱਸਾ ਲੈਣਗੇ। ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੇਗਾ ਤੇ ਇਸ ਨਾਲ ਗਣਤੰਤਰ ਤੇ ਤਿਰੰਗੇ ਦੀ ਸ਼ਾਨ ਵਧੇਗੀ।
ਉਨ੍ਹਾਂ ਕਿਹਾ ਪੁਲਿਸ ਅਧਿਕਾਰੀ ਨੇ ਆਪਣੀ ਤਰਫੋਂ ਉਹ ਹੀ ਗੱਲ ਕਹੀ ਜੋ ਉਹ ਆਮ ਤੌਰ 'ਤੇ ਕਹਿੰਦੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਉਪਰੋਂ ਨਿਰਦੇਸ਼ ਮਿਲੇ ਹੋਣ, ਪਰ ਮੈਨੂੰ ਵਿਸ਼ਵਾਸ ਹੈ ਕਿ ਇਸ ਬਾਰੇ ਫੈਸਲਾ ਅਗਲੇ ਗੇੜ ਦੀ ਮੀਟਿੰਗ 'ਚ ਹੋ ਜਾਵੇਗਾ। ਇਹ ਇਤਿਹਾਸਕ ਕਿਸਾਨ ਗਣਤੰਤਰ ਪਰੇਡ 26 ਜਨਵਰੀ ਨੂੰ ਹੋਵੇਗੀ। ਸਾਰਾ ਦੇਸ਼ ਵੇਖੇਗਾ। ਵਿਸ਼ਵ ਵੇਖੇਗਾ ਤੇ ਸਾਡੇ ਗਣਤੰਤਰ ਦਾ ਮਾਨ ਵਧੇਗਾ।”
ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੇ ਪਹਿਲੀ ਬੈਠਕ ਮਗਰੋਂ ਦੱਸੀ ਸਭ ਤੋਂ ਵੱਡੀ ਚੁਣੌਤੀ
ਕਿਸਾਨ ਨੇਤਾਵਾਂ ਨੇ ਹਾਲਾਂਕਿ ਇਹ ਸਪੱਸ਼ਟ ਕਰ ਦਿੱਤਾ ਕਿ ਇਹ ਪੁਲਿਸ ਅਧਿਕਾਰੀਆਂ ਨਾਲ ਅੰਤਮ ਮੁਲਾਕਾਤ ਨਹੀਂ ਸੀ। ਅਜੇ ਇੱਕ ਹੋਰ ਮੀਟਿੰਗ ਹੋਣੀ ਬਾਕੀ ਹੈ। ਉਸ ਬੈਠਕ 'ਚ ਇਹ ਤੈਅ ਕੀਤਾ ਜਾਵੇਗਾ ਕਿ ਆਖਰਕਾਰ ਕਿਸਾਨੀ ਪਰੇਡ ਕਰਨ ਦੀ ਆਗਿਆ ਪੁਲਿਸ ਤੋਂ ਮਿਲਦੀ ਹੈ ਜਾਂ ਨਹੀਂ ਪਰ ਕਿਸਾਨ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਯੋਗੇਂਦਰ ਯਾਦਵ ਨੇ ਕਿਹਾ ਕਿ ਪੁਲਿਸ ਨੇ ਕਿਹਾ ਹੈ ਕਿ ਟ੍ਰੈਫਿਕ ਦੀ ਸਮੱਸਿਆ ਹੋਵੇਗੀ। ਇਹ ਸਮੱਸਿਆ ਹੈ, ਉਹ ਸਮੱਸਿਆ ਹੈ, ਤੁਸੀਂ ਇਸ ਨੂੰ ਬਾਹਰ ਕਰ ਲਵੋ, ਇਥੇ ਨਾ ਕਰੋ, ਉਨ੍ਹਾਂ ਨੇ ਉਹ ਕਿਹਾ ਜੋ ਉਨ੍ਹਾਂ ਨੂੰ ਦੱਸਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਇਸ 'ਚ ਗੱਲ ਕੀਤੀ ਹੈ ਤੇ ਇਸ 'ਚ 'ਪਰ ਲੇਕਿਨ' ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਕਿਹਾ ਮੈਨੂੰ ਯਕੀਨ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਅੰਦਰ ਅਜਿਹੀ ਸ਼ਾਨਦਾਰ ਪਰੇਡ ਹੋਵੇਗੀ ਜਿਸ ਨੂੰ ਇਤਿਹਾਸ ਯਾਦ ਰੱਖੇਗਾ।” ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਲਿਖਤ ਵਿੱਚ ਆਗਿਆ ਨਹੀਂ ਮੰਗੀ ਗਈ ਹੈ। ਕੱਲ੍ਹ ਮੀਟਿੰਗ ਵਿੱਚ ਬਹੁਤ ਕੁਝ ਸਾਫ ਹੋਣ ਦੀ ਸੰਭਾਵਨਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨਾਂ ਦਾ 26 ਜਨਵਰੀ ਨੂੰ ਦਿੱਲੀ 'ਚ ਦਾਖਲ ਹੋਣ ਦਾ ਐਲਾਨ, ਰਿੰਗ ਰੋਡ 'ਤੇ ਟਰੈਕਟਰ ਪਰੇਡ ਨੂੰ ਇਤਿਹਾਸ ਯਾਦ ਰੱਖੇਗਾ
ਏਬੀਪੀ ਸਾਂਝਾ
Updated at:
19 Jan 2021 05:17 PM (IST)
ਕਿਸਾਨ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਕੱਢਣ ਦੇ ਫੈਸਲੇ 'ਤੇ ਅੜ੍ਹੇ ਹੋਏ ਹਨ। ਅੱਜ ਕਿਸਾਨ ਲੀਡਰਾਂ ਤੇ ਪੁਲਿਸ ਅਧਿਕਾਰੀਆਂ ਦਰਮਿਆਨ ਮੰਗਲਵਾਰ ਨੂੰ ਇੱਕ ਹੋਰ ਬੈਠਕ ਹੋਈ।
- - - - - - - - - Advertisement - - - - - - - - -