ਨਵੀਂ ਦਿੱਲੀ: ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਹਜ਼ਾਰਾਂ ਕਿਸਾਨ ਸਿੰਘੂ ਤੇ ਟਿਕਰੀ ਸਰਹੱਦ 'ਤੇ ਲਗਾਤਾਰ ਡਟੇ ਹੋਏ ਹਨ। ਉਸੇ ਸਮੇਂ, ਉੱਤਰ ਪ੍ਰਦੇਸ਼ ਦੇ ਕਿਸਾਨ ਯੂਪੀ ਗੇਟ 'ਤੇ ਇਕੱਠੇ ਹੋਏ ਹਨ। ਐਤਵਾਰ ਦੁਪਹਿਰ ਨੂੰ ਯੂਪੀ ਦੇ ਕਿਸਾਨਾਂ ਨੇ ਦਿੱਲੀ ਪੁਲਿਸ ਦੁਆਰਾ ਲਾਏ ਗਏ ਬੈਰੀਕੇਡਾਂ ਨੂੰ ਤੋੜ ਦਿੱਤਾ, ਹਾਲਾਂਕਿ ਇਹ ਮਾਮਲਾ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਕਹਿਣ 'ਤੇ ਸ਼ਾਂਤ ਸੀ। ਇਸ ਦੇ ਨਾਲ ਹੀ, ਦਿੱਲੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਰੋਕਣ ਲਈ 2 ਪਰਤਾਂ ਵਿੱਚ ਬੈਰੀਕੇਡ ਲਗਾਏ ਹਨ।
ਮੋਦੀ ਨੇ ਕੀਤੀ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼, ਇੰਝ ਸਮਝਾਇਆ ਖੇਤੀ ਕਾਨੂੰਨਾਂ ਦਾ ਫਾਇਦਾ
ਇਸ ਦੌਰਾਨ ਹਰਿਆਣਾ ਦੇ ਬੀਕੇਯੂ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਇਕ ਮਹੱਤਵਪੂਰਨ ਬਿਆਨ 'ਚ ਕਿਹਾ ਹੈ ਕਿ ਕਿਸਾਨ ਹੁਣ ਦਿੱਲੀ ਨਹੀਂ ਜਾਣਗੇ। ਗੁਰਨਾਮ ਸਿੰਘ ਨੇ ਕਿਹਾ ਕਿ ਬੁਰਾੜੀ ਜਾਣ ਦਾ ਕੋਈ ਇਰਾਦਾ ਨਹੀਂ। ਸਰਕਾਰ ਨੇ ਪਹਿਲਾਂ ਡੰਡਿਆਂ ਨਾਲ ਮਾਰਿਆ ਤੇ ਫਿਰ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਚਲਾਏ ਗਏ। ਅੰਬਾਲਾ ਤੋਂ ਲੈ ਕੇ ਹੁਣ ਤੱਕ ਕਿਸਨਾਨ ਖ਼ਿਲਾਫ਼ 30-32 ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਕਿਸਾਨਾਂ ਡਰ ਹੈ ਕਿ ਜਾਟ ਰਾਖਵਾਂਕਰਨ ਵਰਗੇ ਕੁਝ ਸਮਾਜ-ਵਿਰੋਧੀ ਤੱਤ ਸਾਡੇ ਵਿਚਕਾਰ ਦਾਖਲ ਨਾ ਹੋ ਜਾਣ ਤੇ ਕੋਈ ਅਣਹੋਣੀ ਨਾ ਕਰ ਦੇਣ। ਇਸ ਲਈ ਅਸੀਂ ਸਾਵਧਾਨ ਹਾਂ।
ਹੁਣ ਤਨਖਾਹ ਵਧਣ ਨਾਲ ਹੋਵੇਗਾ ਤੁਹਾਡਾ ਨੁਕਸਾਨ, ਝੱਲਣਾ ਪਵੇਗਾ ਇਹ ਘਾਟਾ
ਗੁਰਨਾਮ ਸਿੰਘ ਨੇ ਕਿਹਾ ਕਿ ਹੁਣ ਹਰਿਆਣਾ ਦੇ ਕਿਸਾਨਾਂ ਵੀ ਸਾਡਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇ ਅਮਿਤ ਸ਼ਾਹ ਬੁਰਾੜੀ ਆ ਕੇ ਮੀਟਿੰਗ ਕਰਨਾ ਚਾਹੁੰਦੇ ਹਨ, ਤਾਂ ਅਸੀਂ ਸਹਿਮਤ ਨਹੀਂ ਹੋਵਾਂਗੇ। ਸਰਕਾਰ ਨੇ ਹੁਣ ਦੇਰ ਕਰ ਦਿੱਤੀ ਹੈ। ਯੂਨਾਈਟਿਡ ਫਰੰਟ ਦੇ ਬੈਨਰ ਹੇਠ ਲਹਿਰ ਚੱਲ ਰਹੀ ਹੈ। ਗੁਰਨਾਮ ਨੇ ਮੰਗ ਕੀਤੀ ਹੈ ਕਿ ਤਿੰਨੋਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਬਿਜਲੀ ਬਿੱਲ, ਐਮਐਸਪੀ ਗਰੰਟੀ ਕਾਨੂੰਨ ਲਿਆਂਦਾ ਜਾਵੇ, ਇਹ ਵੀ ਸਾਡੀ ਮੰਗ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੁਣ ਦਿੱਲੀ ਨਹੀਂ ਜਾਣਗੇ ਕਿਸਾਨ, ਸਰਕਾਰ ਨੇ ਕਰ ਦਿੱਤੀ ਦੇਰੀ, ਬਾਰਡਰ 'ਤੇ ਤੋੜੇ ਬੈਰੀਕੇਡ
ਏਬੀਪੀ ਸਾਂਝਾ
Updated at:
29 Nov 2020 02:25 PM (IST)
ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਹਜ਼ਾਰਾਂ ਕਿਸਾਨ ਸਿੰਘੂ ਤੇ ਟਿਕਰੀ ਸਰਹੱਦ 'ਤੇ ਲਗਾਤਾਰ ਡਟੇ ਹੋਏ ਹਨ। ਉਸੇ ਸਮੇਂ, ਉੱਤਰ ਪ੍ਰਦੇਸ਼ ਦੇ ਕਿਸਾਨ ਯੂਪੀ ਗੇਟ 'ਤੇ ਇਕੱਠੇ ਹੋਏ ਹਨ। ਐਤਵਾਰ ਦੁਪਹਿਰ ਨੂੰ ਯੂਪੀ ਦੇ ਕਿਸਾਨਾਂ ਨੇ ਦਿੱਲੀ ਪੁਲਿਸ ਦੁਆਰਾ ਲਾਏ ਗਏ ਬੈਰੀਕੇਡਾਂ ਨੂੰ ਤੋੜ ਦਿੱਤਾ
- - - - - - - - - Advertisement - - - - - - - - -