ਸੰਗਰੂਰ: ਸੰਗਰੂਰ ਪੁਲਿਸ ਨੇ ਅੱਜ 17 ਅਪਰਾਧਿਕ ਮਾਮਲਿਆਂ ਵਿੱਚ ਰਜਿਸਟਰਡ ਜਸਪ੍ਰੀਤ ਬਬੀ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਸੰਗਰੂਰ ਦੇ ਸ਼ੇਰੋ ਪਿੰਡ ਦੇ ਰਹਿਣ ਵਾਲੇ ਗੈਂਗਸਟਰ ਜਸਪ੍ਰੀਤ ਬੱਬੀ 'ਤੇ ਸੰਗਰੂਰ, ਬਠਿੰਡਾ ਅਤੇ ਪਟਿਆਲਾ ਦੇ ਵੱਖ- ਵੱਖ ਪੁਲਿਸ ਸਟੇਸ਼ਨਾਂ ਵਿੱਚ ਜ਼ਬਰਦਸਤੀ, ਕਤਲ, ਲੁੱਟ ਅਤੇ ਚੋਰੀ ਦੇ ਵੱਖ- ਵੱਖ 17 ਆਪਰਾਧਿਕ ਮਾਮਲੇ ਦਰਜ ਹਨ।
ਸੰਗਰੂਰ ਪੁਲਿਸ ਦੇ ਐਸਪੀ ਕਰਮਵੀਰ ਸਿੰਘ ਨੇ ਮੀਡਿਆ ਕਰਮੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਸਸੀ ਸਵਪਨ ਸ਼ਰਮਾ ਦੀ ਗਾਇਡ ਲਾਈਨ ਦੇ ਅਨੁਸਾਰ ਸੰਗਰੂਰ ਪੁਲਿਸ ਨੇ ਕੈਟੇਗਰੀ C ਦੇ ਇੱਕ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਬੱਬੀ ਨੂੰ ਗ੍ਰਿਫਤਾਰ ਕੀਤਾ ਹੈ ਜੋਕਿ ਸੰਗਰੂਰ ਦੇ ਸ਼ੇਰਾਂ ਪਿੰਡ ਦਾ ਰਹਿਣ ਵਾਲਾ ਹੈ। ਹੁਣ ਸੁਨਾਮ ਦੇ ਪੁਲਿਸ ਸਟੇਸ਼ਨ ਵਿੱਚ ਇਸਦੇ ਖਿਲਾਫ ਐਫਆਈਆਰ ਲਾਂਚ ਹੋਈ ਹੈ।
ਗ੍ਰਿਫਤਾਰੀ ਦੇ ਦੌਰਾਨ ਗੈਂਗਸਟਰ ਦੇ ਕੋਲ ਚਾਰ ਹਥਿਆਰ ਬਰਾਮਦ ਹੋਏ ਹਨ ਜਿਸ 'ਚੋਂ ਇੱਕ ਲਾਇਸੈਂਸ ਵਾਲਾ ਬੱਤੀ ਬੋਰ ਰਿਵਾਲਵਰ ਅਤੇ ਉਸ ਦੇ ਇਲਾਵਾ ਤਿੰਨ 315 ਬੋਰ ਦੇ ਦੇਸੀ ਕੱਟੇ ਅਤੇ 10 ਜਿੰਦਾ ਕਾਰਤੂਸ ਅਤੇ ਇੱਕ ਚਿੱਟੇ ਰੰਗ ਦੀ ਵਰਨਾ ਚੋਰੀ ਦੀ ਕਾਰ ਵੀ ਬਰਾਮਦ ਹੋਈ ਹੈ। 6 ਤਾਰੀਖ ਨੂੰ ਮੁਲਜ਼ਮ ਦੀ ਸੁਨਾਮ ਪੁਲਿਸ ਸਟੇਸ਼ਨ ਤੋਂ ਗ੍ਰਿਫਤਾਰੀ ਪਾ ਕੇ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।
ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਗੈਂਗਸਟਰ ਰਾਇਵਲ ਗੈਂਗ ਨੂੰ ਨੁਕਸਾਨ ਪਹੁੰਚਾਉਣ ਦੀ ਤਿਆਰੀ ਵਿੱਚ ਸੀ। ਇਸਦੇ ਇਲਾਵਾ ਅੱਜ ਪੁਲਿਸ ਵੱਲੋਂ ਇਸ ਦੀ ਰਿਮਾਂਡ ਲਈ ਜਾਵੇਗੀ ਅਤੇ ਜਾਂਚ ਦੇ ਬਾਅਦ ਜੋ ਵੀ ਸਾਹਮਣੇ ਆਵੇਗਾ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਇਸ 'ਤੇ 302, 307, 326 ਅਤੇ ਅਜਿਹੇ ਕਰੀਬ 17 ਕੇਸ ਰਜਿਸਟਰਡ ਹਨ।
ਪਹਿਲਾਂ 16 ਕੇਸ ਰਜਿਸਟਰ ਸਨ ਅਤੇ ਹੁਣ ਜਿਸ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ ਉਸ ਨਾਲ 17 ਕੇਸ ਰਜਿਸਟਰ ਕੀਤੇ ਗਏ ਹਨ। ਹੁਣ ਉਹ ਬੇਲ 'ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ ਅਤੇ ਉਦੋਂ ਇਹ ਜੁਰਮ ਕਰਨ ਦੀ ਫ਼ਿਰਾਕ ਵਿੱਚ ਸੀ। ਫਿਲਹਾਲ ਪੁਲਿਸ ਵੱਲੋਂ ਇਕੱਲੇ ਜਸਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਸ ਦੇ ਤਾਰ ਕਿੱਥੇ- ਕਿੱਥੇ ਜੁੜਦੇ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।