ਚੰਡੀਗੜ੍ਹ: ਹਰਿਆਣਾ ਸਰਕਾਰ ਲਵ ਜੇਹਾਦ ਸਬੰਧੀ ਇੱਕ ਕਾਨੂੰਨ ‘ਤੇ ਵਿਚਾਰ ਕਰ ਰਹੀ ਹੈ। ਐਸਆਈਟੀ ਫਰੀਦਾਬਾਦ 'ਚ ਨਿਕਿਤਾ ਕਤਲ ਕੇਸ ਦੀ ਲਵ ਜੇਹਾਦ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਹਰਿਆਣਾ ਵਿੱਚ ਅਜਿਹੀ ਯੋਜਨਾਬੱਧ ਮੂਵ ਨਹੀਂ ਚੱਲ ਰਹੀ ਹੈ। ਇਸ ਗੱਲ ਦਾ ਖੁਲਾਸਾ ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੀਤਾ।


ਖੇਤੀ ਕਨੂੰਨਾਂ ਵਿਰੁੱਧ ਬੀਜੇਪੀ 'ਚ ਲੱਗੀ ਅਸਤੀਫਿਆਂ ਦੀ ਝੜੀ, ਹੁਣ ਯੂਥ ਵਿੰਗ ਨੂੰ ਵੱਡਾ ਝਟਕਾ

ਦੂਜੇ ਪਾਸੇ ਕਰਨਾਲ ਵਿੱਚ ਸੀਐਮ ਮਨੋਹਰ ਲਾਲ ਖੱਟਰ ਨੇ ਵੀ ਕਿਹਾ ਕਿ ਸਰਕਾਰ ਲਵ ਜੇਹਾਦ ਦੇ ਐਂਗਲ ਨੂੰ ਲੈ ਕੇ ਗੰਭੀਰ ਹੈ। ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕਿਤੇ ਨਿਕਿਤਾ ਕੇਸ ਵਿੱਚ ਲਵ ਜੇਹਾਦ ਦਾ ਮਾਮਲਾ ਹੈ ਜਾਂ ਨਹੀਂ? ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਦੱਸ ਦਈਏ ਕਿ ਬਲਬਗੜ੍ਹ 'ਚ ਇੱਕ ਲੜਕੀ ਦਾ ਦੋ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਮੋਦੀ ਸਰਕਾਰ ਦੇ ਨਵੇਂ ਫੈਸਲਿਆਂ ਬਲਦੀ 'ਤੇ ਤੇਲ ਪਾਇਆ, ਪੰਜਾਬੀਆਂ 'ਚ ਗੁੱਸੇ ਦੀ ਲਹਿਰ

ਬਲਬਗੜ੍ਹ 'ਚ ਅਗਰਵਾਲ ਕਾਲਜ ਦੀ ਬੀ-ਕਾਮ ਦੀ ਵਿਦਿਆਰਥਣ ਆਪਣਾ ਇਮਤਿਹਾਨ ਦੇਣ ਤੋਂ ਬਾਅਦ ਘਰ ਜਾ ਰਹੀ ਸੀ ਤਾਂ ਰਸਤੇ 'ਚ ਦੋ ਕਾਰ ਸਵਾਰ ਨੌਜਵਾਨਾਂ ਨੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਅਗਵਾ ਕਰਨ ਦੀ ਕੋਸ਼ਿਸ਼ 'ਚ ਨਾਕਾਮ ਰਹਿਣ ਤੇ ਨੌਜਵਾਨ ਨੇ ਲੜਕੀ ਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ