ਚੰਡੀਗੜ੍ਹ: ਬੀਜੇਪੀ ਯੂਥ ਵਿੰਗ ਦੇ ਜਨਰਲ ਸੱਕਤਰ ਬਰਿੰਦਰ ਸਿੰਘ ਸੰਧੂ ਨੇ ਖੇਤੀ ਕਾਨੂੰਨਾਂ ਅਤੇ ਕੇਂਦਰ ਦੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਲਏ ਗਏ ਤਾਜ਼ਾ ਫੈਸਲਿਆਂ ਨੂੰ ਲੈ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਲਿਖੇ ਪੱਤਰ ਵਿੱਚ ਸੰਧੂ ਨੇ ਕਿਹਾ ਕਿ ਕਿਸਾਨ ਯੂਨੀਅਨਾਂ, ਆੜ੍ਹਤੀਆ, ਛੋਟੇ ਵਪਾਰੀ ਤੇ ਮਜ਼ਦੂਰ ਸਹੀ ਤਰੀਕੇ ਨਾਲ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਮੌਜੂਦਾ ਹਾਲਾਤ ਨੂੰ ਵੇਖਦਿਆਂ ਉਹ ਬੀਜੇਪੀ ਪੰਜਾਬ ਯੂਥ ਜਨਰਲ ਸੱਕਤਰ ਤੇ ਪਾਰਟੀ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਕਿਹਾ “ਹਾਲ ਹੀ ਦੇ ਸਮੇਂ ਦੌਰਾਨ ਕੇਂਦਰ ਪੰਜਾਬ ਵਿਰੁੱਧ ਸਖਤ ਕਦਮ ਉਠਾ ਰਿਹਾ ਹੈ। ਮਾਲ ਦੀਆਂ ਰੇਲ ਗੱਡੀਆਂ ਨੂੰ ਰੋਕਣਾ ਤੇ ਭਾਰੀ ਜੁਰਮਾਨਾ ਲਗਾਉਣਾ ਅਤੇ ਖੇਤਾਂ ਨੂੰ ਅੱਗ ਲਾਉਣ 'ਤੇ ਜੇਲ੍ਹ ਭੇਜਣਾ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਹੀ ਕੁਝ ਸਖ਼ਤ ਕਦਮ ਹਨ।"
ਚੰਗੀ ਖ਼ਬਰ! ਨਵੰਬਰ ਦੇ ਪਹਿਲੇ ਹਫਤੇ ਹੀ ਘੱਟ ਜਾਣਗੀਆਂ ਸਬਜ਼ੀ ਦੀਆਂ ਕੀਮਤਾਂ
ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਕਿਸਾਨਾਂ ਖਿਲਾਫ ਸਖਤ ਭਾਸ਼ਾ ਵਰਤਣ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਬੇਟੇ ਹੋਣ ਕਰਕੇ ਪਾਰਟੀ ਦੀਆਂ ਲੀਹਾਂ ਤੋਂ ਉੱਪਰ ਉੱਠ ਰਹੇ ਕਿਸਾਨਾਂ ਨਾਲ ਖੜ੍ਹੇ ਹੋਣ ਦਾ ਫੈਸਲਾ ਕੀਤਾ ਹੈ।
ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਸਰਕਾਰ ਨੇ ਖੇਤੀ ਕਨੂੰਨਾਂ ਖਿਲਾਫ ਪੇਸ਼ ਕੀਤੇ ਬਿੱਲ
ਫਾਰਮ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਮਾਲਵਾ ਖੇਤਰ ਵਿੱਚ ਕਿਸੇ ਬੀਜੇਪੀ ਨੇਤਾ ਦਾ ਇਹ ਪਹਿਲਾ ਅਸਤੀਫਾ ਹੈ। ਸੂਬਾ ਜਨਰਲ ਸਕੱਤਰ ਮਾਲਵਿੰਦਰ ਸਿੰਘ ਕੰਗ ਨੇ ਵੀ ਇਸ ਮਹੀਨੇ ਦੇ ਸ਼ੁਰੂ ਵਿੱਚ ਵਿਰੋਧ ਵਿੱਚ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਖੇਤੀ ਕਨੂੰਨਾਂ ਵਿਰੁੱਧ ਬੀਜੇਪੀ 'ਚ ਲੱਗੀ ਅਸਤੀਫਿਆਂ ਦੀ ਝੜੀ, ਹੁਣ ਯੂਥ ਵਿੰਗ ਨੂੰ ਵੱਡਾ ਝਟਕਾ
ਏਬੀਪੀ ਸਾਂਝਾ
Updated at:
01 Nov 2020 10:32 AM (IST)
ਬੀਜੇਪੀ ਯੂਥ ਵਿੰਗ ਦੇ ਜਨਰਲ ਸੱਕਤਰ ਬਰਿੰਦਰ ਸਿੰਘ ਸੰਧੂ ਨੇ ਖੇਤੀ ਕਾਨੂੰਨਾਂ ਅਤੇ ਕੇਂਦਰ ਦੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਲਏ ਗਏ ਤਾਜ਼ਾ ਫੈਸਲਿਆਂ ਨੂੰ ਲੈ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
- - - - - - - - - Advertisement - - - - - - - - -