ICSE and ISC Pre Board Exam 2021: ਲਖਨਊ ਵਿੱਚ ਆਈਸੀਐਸਈ ਤੇ ਆਈਐਸਸੀ ਦੀ ਅੰਤਮ ਪ੍ਰੀਖਿਆਵਾਂ ਤੋਂ ਪਹਿਲਾਂ ਸਕੂਲ ਵਿੱਚ ਪ੍ਰੀ-ਬੋਰਡ ਦੀਆਂ ਦੋ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਪਹਿਲੀ ਪ੍ਰੀ ਬੋਰਡ ਦੀ ਪ੍ਰੀਖਿਆ 10 ਜਨਵਰੀ 2021 ਤੋਂ ਤੇ ਦੂਜੀ ਫਰਵਰੀ 2021 ਦੇ ਆਖਰੀ ਹਫ਼ਤੇ ਵਿੱਚ ਰੱਖੀ ਜਾਣੀ ਹੈ। ਕਾਉਂਸਿਲ   ਫਾਰ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (ਸੀਆਈਐਸਸੀਈ) ਅਪ੍ਰੈਲ ਵਿੱਚ ਆਈਸੀਐਸਈ ਤੇ ਆਈਐਸਸੀ ਬੋਰਡ ਦੀਆਂ ਪ੍ਰੀਖਿਆਵਾਂ ਕਰਵਾਉਣ ਦੀ ਤਿਆਰੀ ਕਰ ਰਹੀ ਹੈ।


ਇਸ ਦੇ ਮੱਦੇਨਜ਼ਰ ਅਨਏਡਿਡ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਇੱਕ ਸੁਝਾਅ ਪ੍ਰੋਗਰਾਮ ਤਿਆਰ ਕੀਤਾ ਹੈ। ਪ੍ਰਾਈਵੇਟ ਸਕੂਲ ਆਈਸੀਐਸਈ ਤੇ ਆਈਐਸਸੀ ਦੀ ਪ੍ਰੀ ਬੋਰਡ ਪ੍ਰੀਖਿਆ ਆਨਲਾਈਨ ਮੋਡ ਵਿੱਚ ਕਰਵਾਉਣ ਦੇ ਹੱਕ ਵਿੱਚ ਨਹੀਂ ਹਨ। ਉਹ ਪ੍ਰੀ ਬੋਰਡ ਪ੍ਰੀਖਿਆ ਆਫਲਾਈਨ ਕਰਨਾ ਚਾਹੁੰਦੇ ਹਨ। ਅਨਏਡਿਡ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਅਗਰਵਾਲ ਦਾ ਕਹਿਣਾ ਹੈ ਕਿ ਆਨਲਾਈਨ ਪ੍ਰੀਖਿਆ ਦੇ ਨਾਮ ‘ਤੇ ਸਿਰਫ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ।

CBSE ਦੇ 12ਵੀਂ ਦੇ ਗਣਿਤ ’ਚ ਇੰਝ ਮਿਲਣਗੇ ਮਾਰਕਸ, ਜਾਣੋ ਮਾਰਕਿੰਗ ਸਕੀਮ ਤੇ ਸੈਂਪਲ ਪੇਪਰ

ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (ਸੀਆਈਐਸਸੀਈ) ਅਪ੍ਰੈਲ ਤੇ ਮਈ ਵਿੱਚ ਆਈਐਸਸੀ (12ਵੀਂ) ਅਤੇ ਆਈਸੀਐਸਈ (10ਵੀਂ) ਸਾਲਾਨਾ ਪ੍ਰੀਖਿਆਵਾਂ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਕਾਉਂਸਿਲ ਫ਼ਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਲਈ ਸੈਕਟਰੀ ਗੈਰੀ ਆਰਥਨ ਨੇ ਇਸ ਸਬੰਧ ਵਿੱਚ ਇੱਕ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਰਾਹੀਂ ਸੈਕਟਰੀ ਨੇ ਸਾਰੀਆਂ ਸੂਬਾ ਸਰਕਾਰਾਂ ਤੋਂ 4 ਜਨਵਰੀ, 2021 ਤੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਕਲਾਸਾਂ ਪੂਰੀਆਂ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Education Loan Information:

Calculate Education Loan EMI