1- ਮੁਜ਼ਫਰਪੁਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੰਟਰਨੈਟ 'ਤੇ ਵਾਇਰਲ ਹੋਣ ਵਾਲੇ ਵੀਡੀਓ 'ਚ 15-16 ਵਿਦਿਆਰਥੀ ਇੱਕ ਹੋਰ ਵਿਦਿਆਰਥੀ ਨੂੰ ਕਲਾਸਰੂਮ 'ਚ ਹੀ ਕੁੱਟਦੇ ਵਖਾਈ ਦੇ ਰਹੇ ਨੇ ।  2 ਮੁੱਖ ਮੁਲਜ਼ਮ ਭਰਾਵਾਂ ਨੇ ਦਹਿਸ਼ਤ ਫਲਾਉਣ ਲਈ ਵੀਡੀਓ ਵਾਇਰਲ ਕੀਤਾ। ਵੀਡੀਓ ਸਾਹਮਣੇ ਆਉਣ ਮਗਰੋਂ ਘਟਨਾ ਦੇ ਡੇਡ ਮਹੀਨੇ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਭਰਾਵਾਂ ਦੇ ਪਿਤਾ ਸ਼ਸ਼ੀਭੂਸ਼ਣ ਉਰਫ ਫੌਜੀ 2013 ਤੋਂ ਜੇਲ੍ਹ ਚ ਬੰਦ ਹੈ ਜਿਸਤੇ ਕਈ ਮਾਮਲੇ ਦਰਜ ਹਨ। ਜਾਣਕਾਰੀ ਮੁਤਾਬਕ 1995 ਚ ਫੌਜ ਤੋਂ ਭੱਜਣ ਮਗਰੋਂ ਸ਼ਸ਼ੀਭੂਸ਼ਣ ਅਪਰਾਧੀ ਬਣ ਗਿਆ।
2- ਸੰਸਦ ਦਾ ਸਰਦ ਰੁੱਤ ਇਜਲਾਸ 16 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਇਜਲਾਸ 16 ਦਸੰਬਰ ਤੱਕ ਚੱਲੇਗਾ। ਇਸ ਦੌਰਾਨ ਮਕਬੂਜ਼ਾ ਕਸ਼ਮੀਰ ’ਚ ਸਰਜੀਕਲ ਹਮਲੇ ਦਾ ਮੁੱਦਾ ਭਾਰੂ ਰਹਿਣ ਦੀ ਸੰਭਾਵਨਾ ਹੈ। ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਦੌਰਾਨ ਸੰਸਦ ਦਾ ਇਜਲਾਸ 16 ਨਵੰਬਰ ਤੋਂ ਸੱਦਣ ਦਾ ਫ਼ੈਸਲਾ ਲਿਆ ਗਿਆ। ਸਰਦ ਰੁੱਤ ਦਾ ਇਲਾਸ ਇਸ ਵਾਰ ਪਹਿਲਾਂ ਸੱਦਿਆ ਗਿਆ ਹੈ। ਆਮ ਤੌਰ ‘ਤੇ ਇਜਲਾਸ ਨਵੰਬਰ ਦੇ ਤੀਜੇ ਜਾਂ ਚੌਥੇ ਹਫ਼ਤੇ ’ਚ ਸੱਦਿਆ ਜਾਂਦਾ ਹੈ। ਸੂਤਰਾਂ ਮੁਤਾਬਕ ਜੀਐਸਟੀ ਨਾਲ ਸਬੰਧਤ ਬਿੱਲਾਂ ਨੂੰ ਪਾਸ ਕਰਾਉਣ ਲਈ ਇਜਲਾਸ ਪਹਿਲਾਂ ਸੱਦਿਆ ਜਾ ਰਿਹਾ ਹੈ।
3- ਪਾਕਿਸਤਾਨੀ ਹੈਕਰਾਂ ਨੇ ਦਿੱਲੀ ਪੁਲਿਸ ਦੀ ਵੈਬਸਾਈਟ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਕਾਮਯਾਬ ਨਹੀਂ ਹੋ ਸਕੇ। ਦਿੱਲੀ ਪੁਲਿਸ ਵੱਲੋਂ ਕਿਹਾ ਗਿਆ ਕਿ ਪਾਕਿਸਤਾਨੀ ਹੈਕਰਾਂ ਨੇ ਸਾਡੇ ਸਿਸਟਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ।

4- ਪ੍ਰਧਾਨਮੰਤਰੀ ਨਰੇਂਦਰ ਮੋਦੀ ਬ੍ਰਿਕਸ ਸ਼ਿਖਰ ਸੰਮੇਲਨ ਤੋਂ ਇੱਕ ਦਿਨ ਪਹਿਲਾਂ ਅੱਜ ਗੋਆ ਪਹੁੰਚ ਰਹੇ ਹਨ। ਇਹ ਸੰਮੇਲਨ ਕੱਲ ਯਾਨਿ 15 ਅਕਤੂਬਰ ਤੋਂ ਸ਼ੁਰੂ ਹੋਵੇਗਾ। ਗੋਆ ਦੇ ਮੁਖ ਮੰਤਰੀ ਮੁਤਾਬਕ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

5- ਬ੍ਰਿਕਸ ਸੰਮੇਲਨ ਲਈ ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਭਾਰਤ ਪਹੁੰਚਣਗੇ ਜੋ ਕੱਲ ਪੀਐਮ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ ਜਿਸ ਦੌਰਾਨ ਰੂਸ ਤੋਂ ਮਿਜ਼ਾਇਲ ਡਿਫੈਂਸ ਸਿਸਟਮ ਖਰੀਦਣ 'ਤੇ ਮੋਹਰ ਲੱਗ ਸਕਦੀ ਹੈ।

6- ਪਰਿਵਾਰਿਕ ਲੜਾਈ ਵਿਚਾਲੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਬਗਾਵਤੀ ਤੇਵਰ ਵਖਾਏ ਹਨ। ਉਹਨਾਂ ਕਿਹਾ ਕਿ ਉਹ ਬਿਨਾਂ ਕਿਸੇ ਦਾ ਇੰਤਜ਼ਾਰ ਕੀਤੇ ਚੋਣ ਅਭਿਆਨ ਦੀ ਸ਼ੁਰੂਆਤ ਕਰ ਰਹੇ ਨੇ। ਅਖਿਲੇਸ਼ ਨੇ ਕਿਹਾ ਬਚਪਨ ਉਹਨਾਂ ਨੂੰ ਆਪਣਾ ਨਾਮ ਆਪ ਰਖਣਾ ਪਿਆ ਸੀ ਉਸੇ ਤਰ੍ਹਾਂ ਉਹ ਇਕੱਲੇ ਹੀ ਚੋਣ ਪ੍ਰਚਾਰ ਸ਼ੁਰੂ ਕਰਨਗੇ।

7- ਪੰਪੋਰ ਵਿੱਚ ਮਾਰੇ ਗਏ ਦੋਵੇਂ ਅੱਤਵਾਦੀਆਂ ਦੀ ਪਹਿਚਾਣ ਹੋ ਗਈ ਹੈ। ਜੋ ਲਸ਼ਕਰ-ਏ-ਤਾਇਬਾ ਦੇ ਅੱਤਵਾਦੀ ਨਿਕਲੇ ਹਨ। ਹਾਈਵੇ ਨੂੰ ਨਿਸ਼ਾਨਾ ਬਣਾਉਣ ਆਏ ਅੱਤਵਾਦੀ ਸੈਨਾ ਦੀ ਚੌਕਸੀ ਕਾਰਨ ਈਡੀਆਈ ਦੀ ਇਮਾਰਤ ਵਿੱਚ ਲੁਕ ਗਏ ਸਨ ।

8- ਜੇਐਨਯੂ ਵਿੱਚ ਪੀਐਮ ਮੋਦੀ ਦਾ ਪੁਤਲਾ ਫੂਕਣ ਵਾਲੀ ਵੀਡੀਓ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ ਹੈ। ਵਾਈਸ ਚਾਂਸਲਰ ਨੇ ਮਾਮਲੇ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਸ਼ਹਿਰੇ ਵਾਲੇ ਦਿਨ ਇਥੇ ਵਿਦਿਆਰਥੀ ਸੰਗਠਨ ਐਨਐਸਯੂਆਈ ਵੱਲੋਂ ਪੀਐਮ ਮੋਦੀ ਨੂੰ ਰਾਵਣ ਦਸਦੇ ਹੋਏ ਪੁਤਲਾ ਫੂਕਿਆ ਗਿਆ ਸੀ ।
9- ਪਾਕਿਸਤਾਨ ਨੇ ਮੰਨਿਆ ਹੈ ਗਲਤੀ ਨਾਲ ਐਲਓਸੀ ਪਾਰ ਕਰਨ ਵਾਲਾ ਭਾਰਤੀ ਜਵਾਨ ਚੰਦੂ ਬਾਬੂ ਲਾਲ ਉਸਦੀ ਹਿਰਾਸਤ ਵਿੱਚ ਹੈ। ਹੁਣ ਭਾਰਤ ਅਧਿਕਾਰਤ ਤਰੀਕੇ ਨਾਲ ਜਵਾਨ ਦੀ ਵਾਪਸੀ ਲਈ ਕੋਸ਼ਿਸ਼ ਕਰੇਗਾ। ਚੰਦੂ ਬਾਬੂ ਲਾਲ ਰਾਸ਼ਟਰੀ ਰਾਇਫਲਸ ਦਾ ਜਵਾਨ ਹਨ।

10- ਜਲਦ ਹੀ ਮੋਬਾਇਲ ਨੰਬਰ 11 ਅੰਕਾਂ ਦਾ ਹੋ ਜਾਵੇਗਾ। ਦਰਅਸਲ ਨਵੇਂ ਨੰਬਰਾਂ ਦੀ ਮੰਗ ਕਾਰਨ ਇਹ ਫੈਸਲਾ ਲਿਆ ਗਿਆ ਹੈ ਨਵੇਂ ਨੰਬਰਾਂ ਦੀ ਕਮੀ ਦੇ ਚਲਦੇ ਦੂਰ ਸੰਚਾਰ ਵਿਭਾਗ ਨੇ ਇਸਦੀ ਇਜਾਜ਼ਤ ਦੇ ਦਿੱਤੀ ਹੈ।