News
News
ਟੀਵੀabp shortsABP ਸ਼ੌਰਟਸਵੀਡੀਓ
X

ਮਹਾਨ 'ਕਲਾਮ' ਨੂੰ ਯਾਦ ਕਰਦਿਆਂ

Share:
ਨਵੀਂ ਦਿੱਲੀ: ਮਿਸਾਈਲ ਮੈਨ ਵਜੋਂ ਜਾਣੇ ਜਾਂਦੇ ਦੇਸ਼ ਦੇ ਹਰਮਨ ਪਿਆਰੇ ਮਰਹੂਮ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੀ ਅੱਜ ਜਨਮਦਿਨ ਹੈ। ਕਲਾਮ ਨੇ ਹਮੇਸ਼ਾ ਸਾਦਗੀ ਭਰਿਆ ਜੀਵਨ ਜਿਉਂਇਆ। ਇਸ ਮਹਾਨ ਵਿਗਿਆਨੀ ਨੇ ਪੂਰੀ ਜ਼ਿੰਦਗੀ ਸਿੱਖਿਆ ਨੂੰ ਸਮਰਪਿਤ ਕੀਤੀ। ਸਾਹਿਤ 'ਚ ਰੁਚੀ ਰੱਖਣ ਵਾਲੇ ਕਲਾਮ ਦਾ ਪੂਰਾ ਨਾਂ ਅਬੁੱਲ ਪਾਕਿਰ ਜੈਨੁਲਾਬਦੀਨ ਅਬਦੁੱਲ ਕਲਾਮ ਸੀ। ਉਨ੍ਹਾਂ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਧਨੁਸ਼ਕੋਡੀ 'ਚ ਹੋਇਆ ਸੀ। ਉਹ 25 ਜੁਲਾਈ 2002 ਤੋਂ 25 ਜੁਲਾਈ 2007 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ ਤੇ 27 ਜੁਲਾਈ 2015 ਨੂੰ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਕਲਾਮ ਬਚਪਨ ਤੋਂ ਹੀ ਸਵੇਰੇ ਜਲਦੀ ਉੱਠ ਜਾਂਦੇ ਤੇ ਇਸ਼ਨਾਨ ਕਰਦਿਆਂ ਹੀ ਹਿਸਾਬ ਪੜ੍ਹਨ ਚਲੇ ਜਾਂਦੇ ਸਨ ਤੇ ਘਰ ਆ ਕੇ ਪਿਤਾ ਨਾਲ ਨਮਾਜ ਪੜ੍ਹਦੇ ਸਨ। ਉਹ ਇੱਕ ਸਧਾਰਨ ਪਰਿਵਾਰ 'ਚ ਪੈਦਾ ਹੋਏ ਸਨ ਜਿਸ ਕਾਰਨ ਆਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕਰਨ ਲਈ ਕਲਾਮ ਨੂੰ ਘਰ-ਘਰ ਅਖਬਾਰ ਵੰਡਣ ਦਾ ਕੰਮ ਵੀ ਕਰਨਾ ਪਿਆ ਸੀ। ਕਲਾਮ ਕਹਿੰਦੇ ਸਨ ਕਿ ਸੁਪਨੇ ਸੱਚ ਹੋਣ, ਇਸ ਲਈ ਸੁਪਨੇ ਦੇਖਣਾ ਜ਼ਰੂਰੀ ਹੈ। ਸੁਪਨੇ ਸਿਰਫ ਉਹ ਨਹੀਂ ਹੁੰਦੇ ਜੋ ਤੁਸੀਂ ਸੁੱਤੇ ਹੋਏ ਦੇਖਦੇ ਹੋ, ਸਗੋਂ ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਮਰਹੂਮ ਅਬਦੁਲ ਕਲਾਮ ਨੇ ਮਦਰਾਸ ਇੰਜੀਨੀਅਰਿੰਗ ਕਾਲਜ ਤੋਂ ਏਅਰੋਨਾਟਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਦੇਸ਼ ਦੇ ਪਹਿਲੇ ਸਵਦੇਸ਼ੀ ਉਪਗ੍ਰਹਿ ਪੀ.ਐੱਸ.ਐੱਲ.ਵੀ.-3 ਦੇ ਵਿਕਾਸ 'ਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਇਸੇ ਨਾਲ ਹੀ ਅਗਨੀ ਅਤੇ ਪ੍ਰਿਥਵੀ ਵਰਗੀਆਂ ਮਿਜ਼ਾਈਲਾਂ ਭਾਰਤੀ ਤਕਨੀਕ ਨਾਲ ਬਣਾਈਆਂ। ਕਲਾਮ ਭਾਰਤ ਸਰਕਾਰ ਦੇ ਮੁੱਖ ਵਿਗਿਆਨੀ ਸਲਾਹਕਾਰ ਵੀ ਰਹੇ। 1982 'ਚ ਕਲਾਮ ਨੂੰ ਡੀ.ਆਰ.ਡੀ.ਐੱਲ. ਦਾ ਡਾਇਰੈਕਟਰ ਬਣਾਇਆ ਗਿਆ। ਉਨ੍ਹਾਂ ਦੀਆਂ ਉਪਲੱਬਧੀਆਂ ਦੇ ਚੱਲਦੇ ਅੰਨਾ ਯੂਨੀਵਰਸਿਟੀ 'ਚ ਉਨ੍ਹਾਂ ਨੂੰ ਡਾਕਟਰ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ। 1998 'ਚ ਹੋਏ ਪੋਖਰਨ ਨਿਊਕਲੀਅਰ ਟੈਸਟ 'ਚ ਕਲਾਮ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਨੂੰ 1981 'ਚ ਪਦਮ ਭੂਸ਼ਣ ਅਤੇ 1990 'ਚ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਇਸ ਦੇ ਇਲਾਵਾ ਕਲਾਮ ਨੂੰ 1994 'ਚ ਆਰੀਆ ਭੱਟ ਪੁਰਸਕਾਰ ਅਤੇ 1997 'ਚ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ।
Published at : 15 Oct 2016 12:30 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ

ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ

Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?

Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?

Manipur Violence: ਮਨੀਪੁਰ 'ਚ ਵਿਗੜੇ ਹਾਲਾਤ 'ਤੇ ਐਕਸ਼ਨ 'ਚ ਕੇਂਦਰ ! DG CRPF ਮਨੀਪੁਰ ਲਈ ਰਵਾਨਾ, ਅਮਿਤ ਸ਼ਾਹ ਨੇ ਰੈਲੀਆਂ ਕੀਤੀਆਂ ਰੱਦ

Manipur Violence: ਮਨੀਪੁਰ 'ਚ ਵਿਗੜੇ ਹਾਲਾਤ 'ਤੇ ਐਕਸ਼ਨ 'ਚ ਕੇਂਦਰ ! DG CRPF ਮਨੀਪੁਰ ਲਈ ਰਵਾਨਾ, ਅਮਿਤ ਸ਼ਾਹ ਨੇ ਰੈਲੀਆਂ ਕੀਤੀਆਂ ਰੱਦ

ਗਾਵਾਂ ਦੀ 'ਗ਼ੈਰ-ਕਾਨੂੰਨੀ ਢੋਆ-ਢੁਆਈ' ਨੂੰ ਰੋਕਣ ਲਈ ਕੋਈ ਵਿਅਕਤੀ ਨਹੀਂ ਕਰ ਸਕਦਾ ਨਾਕਾਬੰਦੀ, ਪੁਲਿਸ ਨੇ ਜਾਰੀ ਕੀਤੀਆਂ ਹਦਾਇਤਾਂ, ਜਾਣੋ ਪੂਰਾ ਮਾਮਲਾ

ਗਾਵਾਂ ਦੀ 'ਗ਼ੈਰ-ਕਾਨੂੰਨੀ ਢੋਆ-ਢੁਆਈ' ਨੂੰ ਰੋਕਣ ਲਈ ਕੋਈ ਵਿਅਕਤੀ	ਨਹੀਂ ਕਰ ਸਕਦਾ ਨਾਕਾਬੰਦੀ, ਪੁਲਿਸ ਨੇ ਜਾਰੀ ਕੀਤੀਆਂ ਹਦਾਇਤਾਂ, ਜਾਣੋ ਪੂਰਾ ਮਾਮਲਾ

ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ

ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ  ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ

ਪ੍ਰਮੁੱਖ ਖ਼ਬਰਾਂ

ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ

ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ

Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ, ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?

Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ,  ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?

ਯੂਟਿਊਬ ਦੇਖ ਕੇ ਬਣਾਇਆ ਬੰ*ਬ! ਟੀਚਰ ਦੀ ਕੁਰਸੀ ਥੱਲੇ ਰੱਖ ਕੇ ਖੇਡੀ ਜਾ*ਨਲੇਵਾ ਖੇਡ, ਮੱਚ ਗਈ ਤਰਥੱਲੀ

ਯੂਟਿਊਬ ਦੇਖ ਕੇ ਬਣਾਇਆ ਬੰ*ਬ! ਟੀਚਰ ਦੀ ਕੁਰਸੀ ਥੱਲੇ ਰੱਖ ਕੇ ਖੇਡੀ ਜਾ*ਨਲੇਵਾ ਖੇਡ, ਮੱਚ ਗਈ ਤਰਥੱਲੀ

IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ

IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ