Telangana Kidnapping Case: ਤੇਲੰਗਾਨਾ ਵਿੱਚ ਇੱਕ ਕਿਡਨੈਪਿੰਗ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਧੀ ਨੂੰ ਉਸਦੇ ਪਿਤਾ ਦੇ ਸਾਹਮਣੇ ਹੀ ਅਗਵਾ ਕਰ ਲਿਆ ਗਿਆ ਹੈ। ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਇਹ ਘਟਨਾ ਤੇਲੰਗਾਨਾ ਦੇ ਰਾਜਨਾ ਸਰਸੀਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਵੇਰੇ 5.30 ਵਜੇ ਵਾਪਰੀ ਜਦੋਂ ਲੜਕੀ ਆਪਣੇ ਪਿਤਾ ਨਾਲ ਮੰਦਰ ਤੋਂ ਘਰ ਪਰਤ ਰਹੀ ਸੀ।


ਪੁਲਿਸ ਨੇ ਇਹ ਮਾਮਲਾ ਦਰਜ ਕਰ ਲਿਆ ਹੈ। ਮੰਦਿਰ ਤੋਂ ਵਾਪਸ ਆਉਂਦੇ ਸਮੇਂ 18 ਸਾਲਾ ਲੜਕੀ ਨੂੰ 4 ਲੋਕਾਂ ਨੇ ਜ਼ਬਰਦਸਤੀ ਕਾਰ ਵਿਚ ਬਿਠਾ ਲਿਆ ਅਤੇ ਉਸ ਦਾ ਪਿਤਾ ਪਿੱਛੇ ਤੋਂ ਦੌੜ ਕੇ ਆਇਆ। ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਕਾਰ ਵਿੱਚ ਚਾਰ ਵਿਅਕਤੀ ਆਏ। ਦੋ ਵਿਅਕਤੀ ਬਾਹਰ ਆਏ ਅਤੇ ਇੱਕ ਨੇ ਲੜਕੀ ਨੂੰ ਕਾਰ ਵਿੱਚ ਬੈਠਣ ਲਈ ਮਜਬੂਰ ਕਰ ਦਿੱਤਾ। ਦੂਜੇ ਨੇ ਕੁੜੀ ਦੇ ਪਿਤਾ ਨੂੰ ਫੜ ਲਿਆ। ਇਸ ਤੋਂ ਬਾਅਦ ਦੋਵੇਂ ਦੋਸ਼ੀ ਕਾਰ 'ਚ ਬੈਠ ਕੇ ਫਰਾਰ ਹੋ ਗਏ। ਲੜਕੀ ਦਾ ਪਿਤਾ ਕਾਰ ਦੇ ਪਿੱਛੇ ਭੱਜਦਾ ਹੈ, ਪਰ ਕਾਰ ਉੱਥੋਂ ਨਿਕਲ ਜਾਂਦੀ ਹੈ।




ਨਾਬਾਲਿਗ ਸੀ, ਉਦੋਂ ਪ੍ਰੇਮੀ ਨਾਲ ਹੋਈ ਸੀ ਫਰਾਰ - ਪੁਲਿਸ


ਪੁਲਿਸ ਸੂਤਰਾਂ ਨੇ ਦੱਸਿਆ ਕਿ ਅਗਵਾ ਕਾਂਡ ਵਿੱਚ ਚਾਰ ਮੁਲਜ਼ਮ ਸ਼ਾਮਲ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਲੜਕੀ ਕੁਝ ਦਿਨ ਪਹਿਲਾਂ ਆਪਣੇ ਪ੍ਰੇਮੀ ਨਾਲ ਨਾਬਾਲਿਗ ਹੋਣ 'ਤੇ ਫਰਾਰ ਹੋ ਗਈ ਸੀ। ਹੁਣ ਉਹ ਬਾਲਗ ਹੋ ਗਈ ਹੈ। ਸੰਭਵ ਹੈ ਕਿ ਅਗਵਾ ਕਰਨ ਵਿੱਚ ਉਸ ਦੇ ਪ੍ਰੇਮੀ ਦਾ ਹੱਥ ਸੀ।  ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ 6 ਟੀਮਾਂ ਬਣਾਈਆਂ ਗਈਆਂ ਹਨ।


ਪੁਲਿਸ ਨੂੰ ਪਿੰਡ ਦੇ ਲੜਕੇ 'ਤੇ ਸ਼ੱਕ ਹੈ


ਦੱਸ ਦੇਈਏ ਕਿ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ 18 ਸਾਲਾ ਲੜਕੀ ਕੁਝ ਸਮਾਂ ਪਹਿਲਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਹੁਣ ਪ੍ਰੇਮੀ 'ਤੇ ਅਗਵਾ ਹੋਣ ਦਾ ਸ਼ੱਕ ਜਤਾ ਰਹੀ ਹੈ ਪਰ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਲਈ 6 ਟੀਮਾਂ ਦਾ ਗਠਨ ਕੀਤਾ ਹੈ। ਪੁਲੀਸ ਨੂੰ ਅਗਵਾ ਦਾ ਪਿੰਡ ਦੇ ਹੀ ਲੜਕੇ ’ਤੇ ਸ਼ੱਕ ਹੈ।