ਐਂਗਰੀ ਰੈਂਟਮੈਨ ਦੇ ਨਾਂ ਨਾਲ ਮਸ਼ਹੂਰ ਸਪੋਰਟਸ ਯੂਟਿਊਬਰ ਅਭ੍ਰਦੀਪ ਸਾਹਾ ਦਾ 27 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਯੂਟਿਊਬਰ ਦਾ ਬੈਂਗਲੁਰੂ ਵਿੱਚ ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਦਿਹਾਂਤ ਹੋਇਆ। ਸਾਹਾ, ਫੁੱਟਬਾਲ ਅਤੇ ਕ੍ਰਿਕਟ ਸਮੇਤ ਵੱਖ-ਵੱਖ ਖੇਡਾਂ 'ਤੇ ਆਪਣੀ ਵਿਲੱਖਣ ਟਿੱਪਣੀ ਸ਼ੈਲੀ ਲਈ ਜਾਣੇ ਜਾਂਦੇ ਸਨ, ਗੰਭੀਰ ਸਿਹਤ ਸਮੱਸਿਆਵਾਂ ਕਾਰਨ ਬੈਂਗਲੁਰੂ ਦੇ ਨਰਾਇਣ ਕਾਰਡੀਅਕ ਹਸਪਤਾਲ ਵਿੱਚ ਇਲਾਜ ਅਧੀਨ ਸਨ। ਸਾਹਾ ਦੀ ਅਚਾਨਕ ਹੋਈ ਮੌਤ ਨੇ ਉਸਦੇ ਪਰਿਵਾਰ ਅਤੇ ਉਸਦੇ ਸਨੇਹੀਆਂ ਨੂੰ ਬਹੁਤ ਪਰੇਸ਼ਾਨ ਕੀਤਾ ਹੈ।
ਦਿਲ ਦੀ ਸਰਜਰੀ ਤੋਂ ਬਾਅਦ ਵਿਗੜ ਗਈ ਹਾਲਤ
ਦਿਲ ਦੀ ਸਰਜਰੀ ਤੋਂ ਬਾਅਦ ਉਹ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਸੋਸ਼ਲ ਮੀਡੀਆ ਤੋਂ ਗੈਰਹਾਜ਼ਰ ਰਹੇ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਇਕ ਹਫਤਾ ਪਹਿਲਾਂ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਸੀ ਕਿ ਸਾਹਾ ਆਈਸੀਯੂ ਵਿਚ ਹਨ ਅਤੇ ਰਿਕਵਰੀ ਦੇ ਰਾਹ 'ਤੇ ਹਨ। ਬਦਕਿਸਮਤੀ ਨਾਲ, ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਸ਼ਨ 'ਤੇ ਰੱਖਿਆ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਕੋਸ਼ਿਸ਼ਾਂ ਦੇ ਬਾਵਜੂਦ, ਉਸਨੇ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਇਲਾਜ ਪ੍ਰਤੀ ਜਵਾਬ ਦੇਣਾ ਬੰਦ ਕਰ ਦਿੱਤਾ ਸੀ।
ਪਰਿਵਾਰ ਵੱਲੋਂ ਜਾਰੀ ਸੰਦੇਸ਼
ਉਨ੍ਹਾਂ ਦੇ ਪਰਿਵਾਰ ਨੇ ਫੇਸਬੁੱਕ 'ਤੇ ਇਕ ਪੋਸਟ ਵਿਚ ਲਿਖਿਆ, 'ਡੂੰਘੇ ਦੁੱਖ ਅਤੇ ਅਫਸੋਸ ਦੇ ਨਾਲ, ਅਸੀਂ ਅੱਜ ਸਵੇਰੇ ਅਭ੍ਰਦੀਪ ਸਾਹਾ ਉਰਫ ਐਂਗਰੀ ਰੈਂਟ ਮੈਨ ਦੇ ਦੁਖਦਾਈ ਅਤੇ ਬੇਵਕਤੀ ਦੇਹਾਂਤ ਦੀ ਘੋਸ਼ਣਾ ਕਰਦੇ ਹਾਂ। ਸਵੇਰੇ 10.30 ਵਜੇ ਉਸ ਦੀ ਮੌਤ ਹੋ ਗਈ। ਉਸਨੇ ਆਪਣੀ ਇਮਾਨਦਾਰੀ, ਹਾਸੇ-ਮਜ਼ਾਕ ਅਤੇ ਅਡੋਲ ਭਾਵਨਾ ਨਾਲ ਲੱਖਾਂ ਲੋਕਾਂ ਦੇ ਜੀਵਨ ਨੂੰ ਛੂਹਿਆ। ਉਸਦੀ ਬਹੁਤ ਯਾਦ ਆਵੇਗੀ। ਅਸੀਂ ਉਸਦੇ ਜਾਣ ਦਾ ਸੋਗ ਮਨਾਉਂਦੇ ਹਾਂ, ਤਾਂ ਆਓ ਅਸੀਂ ਉਸ ਖੁਸ਼ੀ ਨੂੰ ਯਾਦ ਕਰੀਏ ਜੋ ਉਹ ਸਾਡੇ ਜੀਵਨ ਵਿੱਚ ਲਿਆਇਆ ਅਤੇ ਯਾਦਗਾਰੀ ਪਲਾਂ ਨੂੰ ਯਾਦ ਕਰੋ ਜੋ ਅਸੀਂ ਇਕੱਠੇ ਸਾਂਝੇ ਕੀਤੇ ਹਨ।'
ਫੁੱਟਬਾਲ ਦਾ ਵੀ ਸ਼ੌਕੀਨ..
ਅਭ੍ਰਦੀਪ ਸਾਹਾ ਕੋਲਕਾਤਾ ਦਾ ਰਹਿਣ ਵਾਲਾ ਸੀ ਅਤੇ ਕੰਟੈਂਟ ਕ੍ਰਿਏਟਰ ਸੀ। ਉਸਨੇ ਸਾਲ 2017 ਵਿੱਚ ਆਪਣੇ ਯੂਟਿਊਬ ਚੈਨਲ ਦਾ ਸਫ਼ਰ ਸ਼ੁਰੂ ਕੀਤਾ ਸੀ। ਉਸ ਦੇ ਇੰਸਟਾਗ੍ਰਾਮ 'ਤੇ ਇਕ ਲੱਖ 20 ਹਜ਼ਾਰ ਤੋਂ ਵੱਧ ਫਾਲੋਅਰਜ਼ ਅਤੇ ਯੂਟਿਊਬ 'ਤੇ 4 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਉਸਦਾ ਪਹਿਲਾ ਵੀਡੀਓ ਐਨਾਬੇਲ ਫਿਲਮ 'ਤੇ ਸੀ, ਜਿਸਦਾ ਸਿਰਲੇਖ ਸੀ "ਮੈਂ ਐਨਾਬੇਲ ਫਿਲਮ ਕਿਉਂ ਨਹੀਂ ਦੇਖਾਂਗਾ"। ਉਹ ਫੁੱਟਬਾਲ ਦਾ ਸ਼ੌਕੀਨ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।