ਨਵੀਂ ਦਿੱਲੀ: ਦਿੱਲੀ ਦੇ ਦੂਸਰੇ ਸੀਰੋਲੌਜੀਕਲ ਸਰਵੇ ਦੀ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ, ਜੁਲਾਈ ਮਹੀਨੇ ਵਿੱਚ 29.1% ਲੋਕਾਂ ਵਿੱਚ ਕੋਰੋਨਾ ਐਂਟੀਬਾਡੀਜ਼ ਪਾਈਆਂ ਗਈਆਂ। ਪਹਿਲੇ ਸੀਰੋਲੌਜੀਕਲ ਸਰਵੇਖਣ ਵਿੱਚ ਜੂਨ ਮਹੀਨੇ ਵਿੱਚ 23.48% ਲੋਕਾਂ ਵਿੱਚ ਐਂਟੀਬਾਡੀਜ਼ ਪਾਈਆਂ ਗਈਆਂ ਜੇਕਰ ਦੋਵਾਂ ਸਰਵੇਖਣਾਂ ਦੀ ਰਿਪੋਰਟ ਦੀ ਤੁਲਨਾ ਕੀਤੀ ਜਾਵੇ, ਤਾਂ ਇੱਕ ਮਹੀਨੇ 'ਚ ਸੰਕਰਮਣ ਦਿੱਲੀ ਵਿੱਚ 5.62% ਲੋਕਾਂ ਵਿੱਚ ਵਧੀ ਹੈ, ਜਿਨ੍ਹਾਂ ਵਿੱਚ ਐਂਟੀਬਾਡੀਜ਼ ਪਾਈਆਂ ਗਈਆਂ ਹਨ

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੂਸਰੇ ਸੀਰੋਲੌਜੀਕਲ ਸਰਵੇ ਦੀ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ 1 ਅਗਸਤ ਤੋਂ 7 ਅਗਸਤ ਤੱਕ ਦਿੱਲੀ ਵਿੱਚ ਸੇਰੋ ਸਰਵੇ ਦੇ ਨਮੂਨੇ ਲਏ ਗਏ ਸੀ। ਇਸ ਵਾਰ ਕੋਰੋਨਾ ਵਿਰੁੱਧ ਐਂਟੀਬਾਡੀਜ਼ 29.1% ਲੋਕਾਂ ਵਿੱਚ ਪਾਈ ਗਈ। ਸਰਵੇਖਣ ਲਈ ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਤੋਂ 15,000 ਲੋਕਾਂ ਦੇ ਨਮੂਨੇ ਲਏ ਗਏ ਸੀ।



ਇਸ ਦੇ ਨਾਲ ਹੀ ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ਦੀ ਆਬਾਦੀ ਲਗਪਗ 2 ਕਰੋੜ ਹੈ, ਅਤੇ 15 ਹਜ਼ਾਰ ਨਮੂਨੇ ਲਏ ਗਏ ਸੀ, ਯਾਨੀ ਤਕਰੀਬਨ 60 ਲੱਖ ਲੋਕਾਂ ਵਿਚ ਕੋਰੋਨਾ ਵਿਰੁੱਧ ਐਂਟੀਬਾਡੀਜ਼ ਬਣੀਆਂ ਹਨ। ਹਾਲਾਂਕਿ ਸਿਹਤ ਮੰਤਰੀ ਨੇ ਕਿਹਾ ਕਿ ਹੁਣ ਤੱਕ ਅਸੀਂ ਹਾਰਡ ਇਮਯੂਨੀਟੀ ਵੱਲ ਨਹੀਂ ਵਧੇ, 70% ਲੋਕ ਉਹ ਹਨ ਜਿਨ੍ਹਾਂ ਵਿਚ ਐਂਟੀਬਾਡੀਜ਼ ਨਹੀਂ ਬਣੀਆਂ ਹਨ।



ਅੱਜ ਜਾਰੀ ਕੀਤੀ ਗਈ ਸੇਰੋ ਸਰਵੇ ਰਿਪੋਰਟ ਮੁਤਾਬਕ, ਮਰਦਾਂ ਵਿੱਚ 28.3% ਅਤੇ 32.2% ਔਰਤਾਂ ਵਿੱਚ ਐਂਟੀਬਾਡੀਜ਼ ਪਾਈਆਂ ਗਈਆਂ ਹਨ। 18 ਸਾਲ ਤੋਂ ਘੱਟ ਉਮਰ ਦੇ 34.7% ਲੋਕਾਂ ਵਿੱਚ ਐਂਟੀਬਾਡੀਜ਼ ਪਾਈਆਂ ਗਈਆਂ। 18 ਤੋਂ 49 ਸਾਲ ਦੇ 28.5% ਲੋਕਾਂ ਵਿਚ ਅਤੇ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ 31.2% ਲੋਕਾਂ ਵਿਚ ਐਂਟੀਬਾਡੀਜ਼ ਪਾਏ ਗਏ ਹਨ। ਸਰਵੇਖਣ ਲਈ ਉਮਰ ਸਮੂਹ ਦੇ ਮੁਤਾਬਕ, ਨਮੂਨੇ ਦਾ ਆਕਾਰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ। 5 ਸਾਲ ਤੋਂ 17 ਸਾਲ ਕੁਲ ਨਮੂਨੇ ਦੇ ਆਕਾਰ ਦਾ 25%, 18 ਸਾਲ ਤੋਂ 49 ਸਾਲ 50% ਅਤੇ 50 ਸਾਲ ਜਾਂ ਇਸ ਤੋਂ ਵੱਧ 25% ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904