ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਜਾਣਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੱਸ ਦਈਏ ਕਿ ਹਸਪਤਾਲ ‘ਚ ਵਾਪਰੀ ਇਹ ਘਟਨਾ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ। ਇੱਕ ਪ੍ਰਾਈਵੇਟ ਹਸਪਤਾਲ ‘ਚ ਇੱਕ ਬੱਚੀ ਨੇ ਜਨਮ ਲਿਆ, ਜਿਸ ਤੋਂ ਬਾਅਦ ਇੱਕ ਨਹੀਂ, ਦੋ ਨਹੀਂ ਸਗੋਂ ਤਿੰਨ ਲੋਕਾਂ ਨੇ ਉਸ ਦੇ ਪਿਤਾ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਬਾਅਦ ਮਾਮਲਾ ਇੰਨਾ ਉਲਝ ਗਿਆ ਕਿ ਹਸਪਤਾਲ ਨੁੰ ਪੁਲਿਸ ਬੁਲਾਉਣੀ ਪਈ।
ਮੀਡੀਆ ਰਿਪੋਰਟ ਮੁਤਾਬਕ, ਇਹ ਮਾਮਲਾ 20 ਜੁਲਾਈ ਦਾ ਹੈ। ਹਸਪਤਾਲ ‘ਚ ਸ਼ਾਮ 6:30 ਵਜੇ 21 ਸਾਲਾ ਮਹਿਲਾ ਦੀ ਡਿਲੀਵਰੀ ਕੀਤੀ ਗਈ। ਲੜਕੀ ਨਾਲ ਉਸ ਦੀ ਮਾਂ ਤੇ ਇੱਕ ਮੁੰਡਾ ਆਇਆ ਸੀ। ਮੁੰਡੇ ਨੇ ਗਰਭਵਤੀ ਦੀ ਸਾਰੀ ਜਾਣਕਾਰੀ ਫਾਰਮ ‘ਚ ਭਰ ਫੀਸ ਵੀ ਜਮ੍ਹਾਂ ਕਰਵਾ ਦਿੱਤੀ। ਇਸ ਤੋਂ ਬਾਅਦ ਐਤਵਾਰ ਨੂੰ ਮਹਿਲਾ ਨੂੰ ਡਿਲੀਵਰੀ ਲਈ ਆਪ੍ਰੇਸ਼ਨ ਥਿਏਟਰ ‘ਚ ਲੈ ਜਾਂਦਾ ਗਿਆ। ਉਸ ਕੁੜੀ ਨੇ ਬੱਚੀ ਨੂੰ ਜਨਮ ਦਿੱਤਾ।
ਥੋੜ੍ਹੀ ਦੇਰ ਬਾਅਦ ਦੂਜਾ ਵਿਅਕਤੀ ਹਸਪਤਾਲ ਪਹੁੰਚਿਆ ਤੇ ਉਸ ਨੇ ਦਾਅਵਾ ਕੀਤਾ ਕਿ ਉਹ ਮਹਿਲਾ ਦਾ ਪਤੀ ਹੈ। ਇਸ ਤੋਂ ਬਾਅਦ ਡਰਾਮਾ ਸ਼ੁਰੂ ਹੋ ਗਿਆ। ਉਸ ਨੂੰ ਦੱਸਿਆ ਗਿਆ ਕਿ ਪਹਿਲਾਂ ਆਏ ਵਿਅਕਤੀ ਨੇ ਔਰਤ ਦੇ ਪਤੀ ਦਾ ਫਾਰਮ ਭਰ ਦਿੱਤਾ ਹੈ। ਇਸ ਦੌਰਾਨ ਦੋਵਾਂ ਵਿਅਕਤੀਆਂ ‘ਚ ਹੱਥੋਪਾਈ ਹੋ ਗਈ। ਹਸਪਤਾਲ ਨੂੰ ਪੁਲਿਸ ਬੁਲਾਉਣੀ ਪਈ ਤੇ ਕਿਸੇ ਨੂੰ ਵੀ ਮਹਿਲਾ ਕੋਲ ਜਾਣ ਦੀ ਇਜਾਜ਼ਤ ਨਹੀਂ ਹੈ।
ਮਾਮਲਾ ਉਲਝਦਾ ਦੇਖ ਪੁਲਿਸ ਨੇ ਦੋਵਾਂ ਤੋਂ ਮੈਰਿਜ ਸਰਟੀਫਿਕੇਟ ਮੰਗੇ। ਅਗਲੇ ਦਿਨ ਔਰਤ ਨੂੰ ਹਸਪਤਾਲ ਲੈ ਕੇ ਆਏ ਵਿਅਕਤੀ ਨੇ ਮੰਨ ਲਿਆ ਕਿ ਉਹ ਕੁੜੀ ਦਾ ਦੋਸਤ ਹੈ ਜਦਕਿ ਦੂਜੇ ਵਿਅਕਤੀ ਨੇ ਮੈਰਿਜ ਸਰਟੀਫਿਕੇਟ ਦਿਖਾ ਦਿੱਤਾ। ਮਾਮਲਾ ਇੱਥੇ ਹੀ ਖ਼ਤਮ ਨਹੀ ਹੁੰਦਾ। ਇਸ ਤੋਂ ਬਾਅਦ ਸੋਮਵਾਰ ਦੀ ਸਵੇਰ ਇੱਕ ਹੋਰ ਵਿਅਕਤੀ ਹਸਪਤਾਲ ਪਹੁੰਚਿਆ। ਉਸ ਦਾ ਕਹਿਣਾ ਸੀ ਕਿ ਮਹਿਲਾ ਨਾਲ ਉਸ ਦਾ ਕਦੇ ਵਿਆਹ ਨਹੀਂ ਹੋਇਆ ਪਰ ਉਹ ਬੱਚਾ ਉਸ ਦਾ ਹੈ। ਇਸ ਮਾਮਲੇ ਨੂੰ ਦੇਖ ਪੁਲਿਸ ਨੇ ਮਾਮਲੇ ਬਾਰੇ ਕੁੜੀ ਨਾਲ ਗੱਲ ਕੀਤੀ।
ਕੁੜੀ ਨੇ ਆਪਣੇ ਬਿਆਨ ‘ਚ ਸਾਫ਼ ਕੀਤਾ ਕਿ ਹਸਪਤਾਲ ਲੈ ਕੇ ਆਉਣ ਵਾਲਾ ਉਸ ਦਾ ਦੋਸਤ ਹੈ ਜਦਕਿ ਦੂਜਾ ਵਿਅਕਤੀ ਉਸ ਦਾ ਪਤੀ ਹੈ ਪਰ ਉਹ ਤੀਜੇ ਵਿਅਕਤੀ ਨੂੰ ਜਾਣਦੀ ਵੀ ਨਹੀਂ। ਇਸ ਤੋਂ ਬਾਅਦ ਤੀਜਾ ਵਿਅਕਤੀ ਹਸਪਤਾਲ ਵਿੱਚੋਂ ਭੱਜ ਗਿਆ ਤੇ ਬਾਕੀ ਦੀ ਗੁੱਥੀ ਵੀ ਸੁਲਝ ਗਈ।
ਹਸਪਤਾਲ ‘ਚ ਫ਼ਿਲਮੀ ਡਰਾਮਾ, ਤਿੰਨ ਬੰਦਿਆਂ ਨੇ ਕੀਤਾ ਬੱਚੀ ਦੇ ਪਿਤਾ ਹੋਣ ਦਾ ਦਾਅਵਾ
ਏਬੀਪੀ ਸਾਂਝਾ
Updated at:
24 Jul 2019 12:00 PM (IST)
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਜਾਣਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੱਸ ਦਈਏ ਕਿ ਹਸਪਤਾਲ ‘ਚ ਵਾਪਰੀ ਇਹ ਘਟਨਾ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ। ਇੱਕ ਪ੍ਰਾਈਵੇਟ ਹਸਪਤਾਲ ‘ਚ ਇੱਕ ਬੱਚੀ ਨੇ ਜਨਮ ਲਿਆ, ਜਿਸ ਤੋਂ ਬਾਅਦ ਇੱਕ ਨਹੀਂ, ਦੋ ਨਹੀਂ ਸਗੋਂ ਤਿੰਨ ਲੋਕਾਂ ਨੇ ਉਸ ਦੇ ਪਿਤਾ ਹੋਣ ਦਾ ਦਾਅਵਾ ਕੀਤਾ ਹੈ।
- - - - - - - - - Advertisement - - - - - - - - -