ਖਾਂਡਵਾ: ਮੱਧ ਪ੍ਰਦੇਸ਼ ਵਿੱਚ 26 ਸਾਲਾ ਸੌਫਟਵੇਅਰ ਇੰਜਨੀਅਰ ਪੰਜ ਦਿਨਾਂ ਵਿੱਚ ਦੋ ਔਰਤਾਂ ਨਾਲ ਕਥਿਤ ਤੌਰ ’ਤੇ ਵਿਆਹ ਕਰਾ ਕੇ ਫਰਾਰ ਹੋ ਗਿਆ। ਪੀੜਤ ਔਰਤ ਦੇ ਪਰਿਵਾਰ ਵੱਲੋਂ ਸ਼ਨਿਚਰਵਾਰ ਨੂੰ ਪੁਲਿਸ ਨੂੰ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਖਾਂਡਵਾ ਕੋਤਵਾਲੀ ਥਾਣੇ ਦੇ ਇੰਸਪੈਕਟਰ ਬੀਐਲ ਮੰਡਲੋਈ ਨੇ ਦੱਸਿਆ ਕਿ ਮੁਲਜ਼ਮ ਜੋ ਇੰਦੌਰ ਦੇ ਮੁਸਕਹੇੜੀ ਇਲਾਕੇ ਦਾ ਵਸਨੀਕ ਹੈ, ਨੇ ਦੋ ਦਸੰਬਰ ਨੂੰ ਖਾਂਡਵਾ ਦੀ ਔਰਤ ਨਾਲ ਕਥਿਤ ਤੌਰ ’ਤੇ ਵਿਆਹ ਕਰਾਇਆ ਤੇ 7 ਦਸੰਬਰ ਨੂੰ ਇੰਦੌਰ ਵਿੱਚ ਮਹਾਓ ਵਿੱਚ ਦੂਜੀ ਔਰਤ ਨਾਲ ਵਿਆਹ ਕਰਾਰ ਕੇ ਫਰਾਰ ਹੋ ਗਿਆ।
ਪੁਲਿਸ ਅਨੁਸਾਰ ਮੁਲਜ਼ਮ 7 ਦਸੰਬਰ ਮਗਰੋਂ ਘਰ ਨਹੀਂ ਪਰਤਿਆ ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਮੁਲਜ਼ਮ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।