Aadhar Card New Rules: ਅੱਜ ਦੇ ਡਿਜੀਟਲ ਯੁੱਗ ਵਿੱਚ ਆਧਾਰ ਕਾਰਡ ਭਾਰਤੀ ਨਾਗਰਿਕਾਂ ਲਈ ਪਛਾਣ ਤੇ ਹਰ ਸਰਕਾਰੀ ਤੇ ਗੈਰ ਸਰਕਾਰੀ ਦਫਤਰੀ ਕੰਮ ਲਈ ਮੁੱਖ ਦਸਤਾਵੇਜ ਬਣ ਗਿਆ ਹੈ। ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੱਕ, ਹਰ ਜਗ੍ਹਾ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ। ਇਸ ਦੇ ਵਧਦੇ ਮਹੱਤਵ ਕਾਰਨ ਫਰਜ਼ੀ ਆਧਾਰ ਕਾਰਡਾਂ ਦੀ ਸਮੱਸਿਆ ਵੀ ਸ਼ੁਰੂ ਹੋ ਗਈ ਹੈ, ਜਿਸ ਨਾਲ ਨਜਿੱਠਣ ਲਈ ਸਰਕਾਰ ਸਖਤ ਕਦਮ ਚੁੱਕ ਰਹੀ ਹੈ।


ਜਾਅਲੀ ਆਧਾਰ ਵਿਰੁੱਧ ਸਖਤ ਕਾਨੂੰਨ
ਜਾਅਲੀ ਆਧਾਰ ਕਾਰਡ ਬਣਾਉਣ ਜਾਂ ਵਰਤਣ 'ਤੇ ਸਖ਼ਤ ਸਜ਼ਾ ਦੀ ਵਿਵਸਥਾ ਹੈ। ਜੇਕਰ ਕੋਈ ਵਿਅਕਤੀ ਜਾਅਲੀ ਆਧਾਰ ਦੀ ਵਰਤੋਂ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 3 ਸਾਲ ਦੀ ਕੈਦ ਤੇ 10,000 ਰੁਪਏ ਜੁਰਮਾਨਾ ਹੋ ਸਕਦਾ ਹੈ। ਇਹ ਸਜ਼ਾ ਆਧਾਰ ਕਾਰਡ ਦੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਸਖ਼ਤ ਕਦਮ ਹੈ।



ਜਾਅਲੀ ਆਧਾਰ ਦੀ ਪਛਾਣ ਕਿਵੇਂ ਕਰੀਏ?
UIDAI  (Unique Identification Authority of India) ਨੇ ਜਾਅਲੀ ਆਧਾਰ ਦੀ ਪਛਾਣ ਕਰਨ ਲਈ ਕੁਝ ਆਸਾਨ ਸਟੈਪਸ ਦਿੱਤੇ ਹਨ। ਇਨ੍ਹਾਂ ਕਦਮਾਂ ਦੀ ਪਾਲਣਾ ਕਰਕੇ, ਤੁਸੀਂ ਘਰ ਬੈਠੇ ਹੀ ਆਪਣੇ ਆਧਾਰ ਦੀ ਵੈਧਤਾ ਦੀ ਜਾਂਚ ਕਰ ਸਕਦੇ ਹੋ, ਤਾਂ ਜੋ ਤੁਹਾਡੀ ਪਛਾਣ ਤੇ ਵਿੱਤੀ ਜਾਣਕਾਰੀ ਸੁਰੱਖਿਅਤ ਰਹਿ ਸਕੇ।


ਪੁਸ਼ਟੀਕਰਨ ਪ੍ਰਕਿਰਿਆ
UIDAI ਦੀ ਅਧਿਕਾਰਤ ਵੈੱਬਸਾਈਟ www.uidai.gov.in 'ਤੇ ਜਾ ਕੇ ਤੁਸੀਂ 'Verify an Aadhar No.' ਉਪਰ ਕਲਿੱਕ ਕਰ ਸਕਦੇ ਹੋ। ਇੱਥੇ ਤੁਹਾਨੂੰ ਆਪਣਾ ਆਧਾਰ ਨੰਬਰ ਤੇ ਕੈਪਚਾ ਕੋਡ ਦਰਜ ਕਰਨਾ ਹੋਵੇਗਾ। ਇਸ ਮਗਰੋਂ 'Proceed To Verify' 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਆਧਾਰ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਹੋ ਜਾਵੇਗੀ।


ਜੁਰਮਾਨਾ ਤੇ ਸਜ਼ਾ
UIDAI ਨੇ ਸਪੱਸ਼ਟ ਕੀਤਾ ਹੈ ਕਿ ਨਕਲੀ ਆਧਾਰ ਕਾਰਡ ਦੀ ਵਰਤੋਂ ਨਾਲ ਜੁੜੇ ਵਿਅਕਤੀਆਂ ਨੂੰ ਨਾ ਸਿਰਫ ਵਿੱਤੀ ਜ਼ੁਰਮਾਨਾ ਬਲਕਿ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਇਹ ਕਦਮ ਆਧਾਰ ਕਾਰਡ ਦੀ ਪਵਿੱਤਰਤਾ ਤੇ ਮਹੱਤਤਾ ਨੂੰ ਯਕੀਨੀ ਬਣਾਉਂਦਾ ਹੈ ਤੇ ਨਾਗਰਿਕਾਂ ਨੂੰ ਇਸ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਾ ਹੈ।



ਪਰਿਵਾਰਕ ਤਸਦੀਕ ਵੀ ਕਰੋ 
ਤੁਹਾਡੇ ਆਪਣੇ ਆਧਾਰ ਕਾਰਡ ਦੇ ਨਾਲ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਆਧਾਰ ਕਾਰਡ ਦੀ ਵੈਧਤਾ ਦੀ ਜਾਂਚ ਕਰਨਾ ਵੀ ਮਹੱਤਵਪੂਰਨ ਹੈ। ਇਹ ਕਦਮ ਤੁਹਾਡੇ ਪਰਿਵਾਰ ਨੂੰ ਕਾਨੂੰਨੀ ਮੁੱਦਿਆਂ ਤੋਂ ਬਚਾ ਸਕਦਾ ਹੈ ਤੇ ਤੁਹਾਡੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ​​ਕਰ ਸਕਦਾ ਹੈ।