ਨਵੀਂ ਦਿੱਲੀ: ਕੇਂਦਰੀ ਆਮ ਬਜਟ ਵਿੱਚ ਮਿਡਲ ਕਲਾਸ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਖਾਸਕਰ ਇਨਕਮ ਟੈਕਸ ਦੇਣ ਵਾਲਿਆਂ ਨੂੰ ਵੱਡੀ ਉਮੀਦ ਸੀ ਪਰ ਸਲੈਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਉਂਝ 40 ਹਜ਼ਾਰ ਦੇ ਸਟੈਂਡਰਡ ਡਿਡਕਸ਼ਨ ਨਾਲ ਕੁਝ ਰਾਹਤ ਮਿਲੇਗੀ। ਜਾਣੋ ਕਿਸ ਨੂੰ ਕਿੰਨਾ ਫਾਇਦਾ?
2.5 ਲੱਖ ਆਮਦਨ 'ਤੇ ਨਾ ਪਹਿਲਾਂ ਕੋਈ ਟੈਕਸ ਲੱਗਦਾ ਸੀ ਤੇ ਨਾ ਹੁਣ ਲੱਗੇਗਾ।
3 ਲੱਖ 'ਤੇ ਵੀ ਨਾ ਪਹਿਲਾਂ ਕੋਈ ਟੈਕਸ ਲੱਗਦਾ ਸੀ ਤੇ ਨਾ ਹੁਣ ਲੱਗੇਗਾ।
4 ਲੱਖ 'ਤੇ ਹੁਣ 7725 ਰੁਪਏ ਦੀ ਬਜਾਏ 5720 ਰੁਪਏ ਟੈਕਸ ਲੱਗੇਗਾ।
5 ਲੱਖ 'ਤੇ ਹੁਣ 12875 ਦੀ ਥਾਂ 10920 ਟੈਕਸ ਲੱਗੇਗਾ।
6 ਲੱਖ 'ਤੇ ਹੁਣ 33475 ਰੁਪਏ ਟੈਕਸ ਦੀ ਥਾਂ 25480 ਟੈਕਸ ਲੱਗੇਗਾ।
7 ਲੱਖ 'ਤੇ ਹੁਣ 54075 ਟੈਕਸ ਦੀ ਥਾਂ 46280 ਟੈਕਸ ਲੱਗੇਗਾ।