Delhi Election: ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (AAP) ਨੇ ਸੋਮਵਾਰ (9 ਨਵੰਬਰ) ਨੂੰ ਦੂਜੀ ਸੂਚੀ ਜਾਰੀ ਕੀਤੀ। ਇਸ ਵਿੱਚ 20 ਉਮੀਦਵਾਰਾਂ ਦੇ ਨਾਂਅ ਹਨ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ ਤੋਂ ਚੋਣ ਲੜਨਗੇ। ਪਹਿਲਾਂ ਉਹ ਪਟਪੜਗੰਜ ਤੋਂ ਚੋਣ ਲੜਦੇ ਸਨ।


ਆਪ ਨੇ UPSC ਅਧਿਆਪਕ ਅਵਧ ਓਝਾ ਨੂੰ ਪਟਪੜਗੰਜ ਤੋਂ ਉਮੀਦਵਾਰ ਬਣਾਇਆ ਹੈ। ਓਝਾ 2 ਦਸੰਬਰ ਨੂੰ ਹੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਆਪ ਦੀ ਪਹਿਲੀ ਸੂਚੀ 21 ਨਵੰਬਰ ਨੂੰ ਆਈ ਸੀ, ਜਿਸ ਵਿੱਚ 11 ਉਮੀਦਵਾਰਾਂ ਦੇ ਨਾਂਅ ਸਨ। ਇਸ ਵਿੱਚ ਭਾਜਪਾ ਅਤੇ ਕਾਂਗਰਸ ਦੇ 6 ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।






ਇਸ ਦੇ ਨਾਲ ਹੀ ਆਪ ਨੇ ਤਿਮਾਰਪੁਰ ਤੋਂ ਮੌਜੂਦਾ ਵਿਧਾਇਕ ਦਲੀਪ ਪਾਂਡੇ ਦੀ ਟਿਕਟ ਰੱਦ ਕਰ ਦਿੱਤੀ ਹੈ। ਉਨ੍ਹਾਂ ਦੀ ਥਾਂ 'ਤੇ ਦੋ ਦਿਨ ਪਹਿਲਾਂ ਭਾਜਪਾ ਤੋਂ ਆਪ 'ਚ ਸ਼ਾਮਲ ਹੋਏ ਸੁਰਿੰਦਰਪਾਲ ਸਿੰਘ ਬਿੱਟੂ ਨੂੰ ਉਮੀਦਵਾਰ ਬਣਾਇਆ ਗਿਆ ਹੈ।



ਉਮੀਦਵਾਰਾਂ ਦੀ ਪੂਰੀ ਸੂਚੀ


1. ਨਰੇਲਾ- ਦਿਨੇਸ਼ ਭਾਰਦਵਾਜ
2. ਤਿਮਾਰਪੁਰ- ਸੁਰਿੰਦਰਪਾਲ ਸਿੰਘ ਬਿੱਟੂ
3. ਆਦਰਸ਼ ਨਗਰ- ਮੁਕੇਸ਼ ਗੋਇਲ
4.ਮੁੰਡਕਾ- ਜਸਬੀਰ ਕਰਾਲਾ
5. ਮੰਗੋਲਪੁਰੀ- ਰਾਕੇਸ਼ ਜਾਟਵ ਧਰਮਰਕਸ਼ਕ
6. ਰੋਹਿਣੀ- ਪ੍ਰਦੀਪ ਮਿੱਤਲ
7. ਚਾਂਦਨੀ ਚੌਕ- ਪੁਨਰਦੀਪ ਸਿੰਘ ਸਾਹਨੀ (SABI)
8. ਪਟੇਲ ਨਗਰ- ਪ੍ਰਵੇਸ਼ ਰਤਨ
9. ਮਾਦੀਪੁਰ- ਰਾਖੀ ਬਿਰਲਾਨ
10. ਜਨਕਪੁਰੀ- ਪ੍ਰਵੀਨ ਕੁਮਾਰ
11. ਬਿਜਵਾਸਨ- ਸੁਰੇਂਦਰ ਭਾਰਦਵਾਜ
12. ਪਾਲਮ- ਜੋਗਿੰਦਰ ਸੋਲੰਕੀ
13. ਜੰਗਪੁਰਾ- ਮਨੀਸ਼ ਸਿਸੋਦੀਆ
14. ਦਿਓਲੀ- ਪ੍ਰੇਮ ਕੁਮਾਰ ਚੌਹਾਨ
15. ਤ੍ਰਿਲੋਕਪੁਰੀ- ਅੰਜਨਾ ਪਰਾਚਾ
16. ਪਤਪੜਗੰਜ- ਅਵਧ ਓਝਾ
17. ਕ੍ਰਿਸ਼ਨਾ ਨਗਰ- ਵਿਕਾਸ ਬੱਗਾ
18. ਗਾਂਧੀ ਨਗਰ- ਨਵੀਨ ਚੌਧਰੀ (ਦੀਪੂ)
19. ਸ਼ਾਹਦਰਾ- ਪਦਮਸ਼੍ਰੀ ਜਿਤੇਂਦਰ ਸਿੰਘ ਸ਼ੰਟੀ
20. ਮੁਸਤਫਾਬਾਦ- ਆਦਿਲ ਅਹਿਮਦ ਖਾਨ



ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ 2025 ਨੂੰ ਖਤਮ ਹੋ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਫਰਵਰੀ 2020 ਵਿੱਚ ਹੋਈਆਂ ਸਨ, ਜਿਸ ਵਿੱਚ 'ਆਪ' ਨੇ ਪੂਰਨ ਬਹੁਮਤ ਅਤੇ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ। ਭਾਜਪਾ ਸਿਰਫ਼ 8 ਸੀਟਾਂ ਜਿੱਤਣ 'ਚ ਕਾਮਯਾਬ ਰਹੀ। ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਆਪ ਦਿੱਲੀ 'ਚ 10 ਸਾਲਾਂ ਤੋਂ ਸੱਤਾ 'ਚ ਹੈ। ਸੱਤਾ ਵਿਰੋਧੀ ਲਹਿਰ ਨਾਲ ਨਜਿੱਠਣ ਲਈ ਪਾਰਟੀ ਜਿੱਥੇ ਆਪਣੇ 20 ਤੋਂ 30 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਰੱਦ ਕਰਨ ਦੀ ਰਣਨੀਤੀ ਅਪਣਾ ਰਹੀ ਹੈ।