Randeep Surjewala on ABG Group fraud: ਏਬੀਜੀ ਗਰੁੱਪ (ABP Shipyard) ਦੇ ਦੋ ਦਰਜਨ ਤੋਂ ਵੱਧ ਬੈਂਕਾਂ ਨਾਲ ਧੋਖਾਧੜੀ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਭਾਜਪਾ 'ਤੇ ਹਮਲਾ ਬੋਲਿਆ ਹੈ। ਕਾਂਗਰਸ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਸੱਤ ਸਾਲਾਂ ਵਿੱਚ ਬੈਂਕਾਂ ਦੇ ਐਨਪੀਏ (Non Performing Asset) ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬੈਂਕ ਧੋਖਾਧੜੀ ਕਰਨ ਵਾਲਿਆਂ ਲਈ ਮੋਦੀ ਸਰਕਾਰ ਦੀ ‘ਲੁੱਟੋ ਤੇ ਭੱਜੋ’ ਸਕੀਮ ਹੈ।
ਕਾਂਗਰਸ ਦੇ ਰਣਦੀਪ ਸੁਰਜੇਵਾਲਾ ਨੇ ਐਤਵਾਰ ਨੂੰ ਟਵੀਟ ਕਰਕੇ ਇਸ ਮਾਮਲੇ 'ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ 2,20,00,00,00,842 ਰੁਪਏ ਦੀ ਠੱਗੀ ਮਾਰੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਨਿਗਰਾਨੀ ਹੇਠ 75 ਸਾਲਾਂ ਵਿੱਚ ਭਾਰਤ ਦਾ ਸਭ ਤੋਂ ਵੱਡਾ ਬੈਂਕ ਫਰਾਡ ਹੋਇਆ ਹੈ। ਪਿਛਲੇ 7 ਸਾਲਾਂ 'ਚ 5,35,000 ਕਰੋੜ ਰੁਪਏ ਦੀ 'ਬੈਂਕ ਫਰਾਡ' ਨੇ ਸਾਡੀ 'ਬੈਂਕਿੰਗ ਪ੍ਰਣਾਲੀ' ਨੂੰ ਤਬਾਹ ਕਰ ਦਿੱਤਾ ਹੈ। ਦੱਸ ਦਈਏ ਕਿ ਸੁਰਜੇਵਾਲਾ ਨੇ ਇਸ ਟਵੀਟ ਦੇ ਨਾਲ ਬਿਆਨ ਦੀ ਕਾਪੀ ਵੀ ਸ਼ੇਅਰ ਕੀਤੀ ਹੈ।
ਇਸ ਬਿਆਨ ਅਨੁਸਾਰ ਪਿਛਲੇ ਸੱਤ ਸਾਲਾਂ ਵਿੱਚ ਬੈਂਕਿੰਗ ਉਦਯੋਗ ਤੋਂ 5.35 ਲੱਖ ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਜਿਸਦਾ ਸਿੱਧਾ ਮਤਲਬ ਇਹ ਹੈ ਕਿ ਕੁਝ ਲੋਕ ਬੈਂਕਾਂ ਵਿੱਚੋਂ 5 ਲੱਖ 35 ਹਜ਼ਾਰ ਕਰੋੜ ਰੁਪਏ ਲੈ ਕੇ ਗਾਇਬ ਹੋ ਗਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਇਸ ਮਾਮਲੇ 'ਚ ਕਾਂਗਰਸ ਨੂੰ ਘੇਰਦੀ ਰਹੀ ਸੀ।
ਅੰਕੜਿਆਂ ਦਾ ਟੁੱਟਿਆ ਰਿਕਾਰਡ
ਦਰਅਸਲ, ਏਬੀਜੀ ਗਰੁੱਪ ਵੱਲੋਂ ਬੈਂਕਾਂ ਨਾਲ ਧੋਖਾਧੜੀ ਦਾ ਅੰਕੜਾ ਇੰਨਾ ਵੱਡਾ ਹੈ ਕਿ ਬੈਂਕਿੰਗ ਘੁਟਾਲੇ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਇਸ ਮਾਮਲੇ 'ਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਫਿਲਹਾਲ ਸੀਬੀਆਈ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਹੋਰ ਏਜੰਸੀਆਂ ਵੀ ਜਾਂਚ ਵਿੱਚ ਸ਼ਾਮਲ ਹੋ ਸਕਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904