ABP CVoter Election Survey 2022 : ਉੱਤਰ ਪ੍ਰਦੇਸ਼ ਵਿੱਚ ਚੋਣ ਸੰਘਰਸ਼ ਸ਼ੁਰੂ ਹੋ ਗਿਆ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) , ਸਮਾਜਵਾਦੀ ਪਾਰਟੀ (SP) , ਬਹੁਜਨ ਸਮਾਜ ਪਾਰਟੀ (BSP) ਅਤੇ ਕਾਂਗਰਸ (Congress)ਜਿੱਤ ਦੇ ਦਾਅਵੇ ਨਾਲ ਚੋਣ ਮੈਦਾਨ ਵਿੱਚ ਕੁੱਦ ਪਈਆਂ ਹਨ। ਸਾਰੀਆਂ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਨਿੱਤ ਨਵੇਂ ਦਾਅਵੇ ਅਤੇ ਵਾਅਦੇ ਵੀ ਕਰ ਰਹੀਆਂ ਹਨ। ਹਾਲਾਂਕਿ ਕਿਸ ਦਾ ਦਾਅਵਾ ਸੱਚ ਸਾਬਤ ਹੁੰਦਾ ਹੈ, ਇਸ ਦਾ ਫੈਸਲਾ ਜਨਤਾ ਕਰੇਗੀ।
ਯੂਪੀ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ, ਅਜਿਹੇ ਵਿੱਚ ਲੋਕ ਇਹ ਜਾਣਨ ਲਈ ਬੇਤਾਬ ਹਨ ਕਿ ਇਸ ਵਾਰ ਸੱਤਾ ਕਿਸ ਨੂੰ ਮਿਲੇਗੀ? ਅਜਿਹੇ 'ਚ ਯੂਪੀ 'ਚ ਜਨਤਾ ਦਾ ਮੂਡ ਜਾਣਨ ਲਈ 'ਏਬੀਪੀ ਨਿਊਜ਼' ਨੇ ਸੀ ਵੋਟਰ ਨਾਲ ਮਿਲ ਕੇ ਇਕ ਸਰਵੇਖਣ ਕੀਤਾ ਹੈ। ਸਰਵੇਖਣ ਵਿੱਚ ਲੋਕਾਂ ਤੋਂ ਉਨ੍ਹਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਇਸ ਵਾਰ ਕਿਸ ਨੂੰ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹਨ। ਤਾਜ਼ਾ ਸਰਵੇਖਣਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਸ ਵਾਰ ਵੀ ਭਾਜਪਾ ਸੱਤਾ ਦੀ ਸਭ ਤੋਂ ਵੱਡੀ ਦਾਅਵੇਦਾਰ ਨਜ਼ਰ ਆ ਰਹੀ ਹੈ। ਹਾਲਾਂਕਿ ਲਗਾਤਾਰ ਸਰਵੇਖਣਾਂ 'ਚ ਸਮਾਜਵਾਦੀ ਪਾਰਟੀ ਇਸ ਨੂੰ ਚੁਣੌਤੀ ਦਿੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਇਸ ਵਾਰ 2 ਫੀਸਦੀ ਵੋਟਾਂ ਦੀ ਲੀਡ ਮਿਲੀ ਹੈ, ਜਦਕਿ ਭਾਜਪਾ ਨੂੰ ਇਕ ਫੀਸਦੀ ਵੋਟਾਂ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਕਾਫੀ ਪਿੱਛੇ ਨਜ਼ਰ ਆ ਰਹੀ ਹੈ।
ਯੂਪੀ ਚੋਣ ਸਰਵੇਖਣ
ਕੁੱਲ ਸੀਟਾਂ 403
ਸੀਵੋਟਰ ਸਰਵੇਖਣ
ਭਾਜਪਾ+ 43%
SP+ 35%
ਬਸਪਾ 13%
ਕਾਂਗਰਸ 7%
ਹੋਰ 2%
ਕੁੱਲ ਸੀਟਾਂ 403
ਸੀਵੋਟਰ ਸਰਵੇਖਣ
ਭਾਜਪਾ+ 43%
SP+ 35%
ਬਸਪਾ 13%
ਕਾਂਗਰਸ 7%
ਹੋਰ 2%
31 ਦਸੰਬਰ 15 ਜਨਵਰੀ 22 ਜਨਵਰੀ ਅੱਜ
ਭਾਜਪਾ + 41% 41% 42% 43%
ਐਸਪੀ + 33% 34% 33% 35%
ਬਸਪਾ 12% 12% 12% 13%
ਕਾਂਗਰਸ 8% 8% 7% 7%
ਹੋਰ 6% 5% 6% 2%
ਭਾਜਪਾ + 41% 41% 42% 43%
ਐਸਪੀ + 33% 34% 33% 35%
ਬਸਪਾ 12% 12% 12% 13%
ਕਾਂਗਰਸ 8% 8% 7% 7%
ਹੋਰ 6% 5% 6% 2%