Aditya-L1 Solar Mission: ਭਾਰਤ ਨੇ ਆਪਣਾ ਪਹਿਲਾ ਸੂਰਜ ਮਿਸ਼ਨ 'ਆਦਿਤਿਆ ਐਲ1' ਲਾਂਚ ਕੀਤਾ ਹੈ। ਸ਼ਨੀਵਾਰ (2 ਸਤੰਬਰ) ਨੂੰ ਇਸ ਨੂੰ PSLV-C57 ਰਾਕੇਟ ਦੁਆਰਾ ਪੁਲਾੜ ਵਿੱਚ ਲਾਂਚ ਕੀਤਾ ਗਿਆ, ਜਿੱਥੇ ਸੈਟੇਲਾਈਟ ਨੂੰ ਇਸ ਦੇ ਉਦੇਸ਼ ਵਾਲੇ ਔਰਬਿਟ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਭਾਰਤ ਦੀ ਪਹਿਲੀ ਸੂਰਜੀ ਆਬਜ਼ਰਵੇਟਰੀ ਨੇ ਸੂਰਜ-ਧਰਤੀ ਦੇ L1 ਬਿੰਦੂ ਵੱਲ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਲਾਂਚ ਦੀ ਸਫਲਤਾ ਬਾਰੇ ਜਾਣਕਾਰੀ ਦਿੱਤੀ।
ਐਸ ਸੋਮਨਾਥ ਨੇ ਦੱਸਿਆ ਕਿ ਪੁਲਾੜ ਯਾਨ ਸਹੀ ਓਰਬਿਟ ਵਿੱਚ ਸਥਾਪਿਤ ਹੋ ਗਿਆ ਹੈ। ਉਨ੍ਹਾਂ ਕਿਹਾ, "ਮੈਂ ਆਦਿਤਿਆ-ਐਲ1 ਮਿਸ਼ਨ ਨੂੰ ਪੂਰਾ ਕਰਨ ਲਈ ਪੀਐਸਐਲਵੀ ਨੂੰ ਵਧਾਈ ਦਿੰਦਾ ਹਾਂ। ਹੁਣ ਇਹ ਮਿਸ਼ਨ ਐਲ1 ਪੁਆਇੰਟ ਲਈ ਆਪਣੀ ਯਾਤਰਾ ਸ਼ੁਰੂ ਕਰੇਗਾ। ਇਹ ਲਗਭਗ 125 ਦਿਨਾਂ ਦੀ ਬਹੁਤ ਲੰਬੀ ਯਾਤਰਾ ਹੈ। ਆਓ ਅਸੀਂ ਸਾਰੇ ਆਦਿਤਿਆ ਪੁਲਾੜ ਯਾਨ ਨੂੰ ਵਧਾਈਆਂ ਦਈਏ।"
ਚੰਦਰਯਾਨ-3 ਦੇ ਬਾਰੇ ਵਿੱਚ ਦਿੱਤੀ ਜਾਣਕਾਰੀ
ਇਸਰੋ ਮੁਖੀ ਨੇ ਕਿਹਾ ਕਿ ਆਦਿਤਿਆ-ਐਲ1 ਨੂੰ ਧਰਤੀ ਦੇ ਅੰਡਾਕਾਰ ਪੰਧ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਧਰਤੀ ਦਾ ਸਭ ਤੋਂ ਨਜ਼ਦੀਕੀ ਪੁਆਇੰਟ 235 ਕਿਲੋਮੀਟਰ ਅਤੇ ਦੂਰ ਦਾ ਪੁਆਇੰਟ 19000 ਕਿਲੋਮੀਟਰ ਹੈ। ਇਸ ਦੇ ਨਾਲ ਹੀ ਇਸਰੋ ਮੁਖੀ ਨੇ ਚੰਦਰਯਾਨ-3 ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੰਦਰਮਾ 'ਤੇ ਭੇਜੇ ਗਏ ਚੰਦਰਯਾਨ-3 ਦਾ ਰੋਵਰ ਅਤੇ ਲੈਂਡਰ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਕਿਉਂਕਿ ਚੰਦਰਮਾ 'ਤੇ ਹੁਣ ਰਾਤ ਹੋ ਜਾਵੇਗੀ, ਇਸ ਲਈ ਇਨ੍ਹਾਂ ਨੂੰ 'ਡੀਐਕਟੀਵੇਟ' ਕਰ ਦਿੱਤਾ ਜਾਵੇਗਾ।
ਮਿਸ਼ਨ ਡਾਇਰੈਕਟਰ ਨੇ ਕਿਹਾ- ਸੁਪਨਾ ਸੱਚ ਹੋਣ ਵਰਗਾ
ਲਾਂਚ ਦੀ ਸਫਲਤਾ 'ਤੇ ਆਦਿਤਿਆ-L1 ਦੇ ਪ੍ਰੋਜੈਕਟ ਡਾਇਰੈਕਟਰ ਨਿਗਾਰ ਸ਼ਾਜੀ ਨੇ ਕਿਹਾ, "ਇਹ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਮੈਂ ਬਹੁਤ ਖੁਸ਼ ਹਾਂ ਕਿ ਆਦਿਤਿਆ L-1 ਨੂੰ ਪੀ.ਐੱਸ.ਐੱਲ.ਵੀ ਦੁਆਰਾ ਓਰਬਿਟ ਵਿੱਚ ਹਮੇਸ਼ਾ ਦੀ ਤਰ੍ਹਾਂ ਨਿਰਵਿਘਨ ਰੂਪ ਵਿੱਚ ਰੱਖਿਆ ਗਿਆ ਹੈ। ਆਦਿੱਤਿਆ L-1 ਨੇ ਆਪਣੀ 125 ਦਿਨਾਂ ਦੀ ਲੰਬੀ ਯਾਤਰਾ ਸ਼ੁਰੂ ਕਰ ਦਿੱਤੀ ਹੈ।
ਇੱਕ ਵਾਰ ਜਦੋਂ ਆਦਿਤਿਆ ਐਲ-1 ਚਾਲੂ ਹੋ ਜਾਵੇਗਾ ਤਾਂ ਇਹ ਦੇਸ਼ ਅਤੇ ਵਿਸ਼ਵ ਵਿਗਿਆਨਕ ਭਾਈਚਾਰੇ ਲਈ ਇੱਕ ਸੰਪਤੀ ਹੋਵੇਗਾ। ਮੈਂ ਇਸ ਮਿਸ਼ਨ ਨੂੰ ਸੰਭਵ ਬਣਾਉਣ ਵਿੱਚ ਉਨ੍ਹਾਂ ਦੇ ਸਮਰਥਨ ਅਤੇ ਮਾਰਗਦਰਸ਼ਨ ਲਈ ਪੂਰੀ ਟੀਮ ਦਾ ਧੰਨਵਾਦ ਕਰਦਾ ਹਾਂ।"