ਨਵੀਂ ਦਿੱਲੀ: ਅਫਗਾਨਿਸਤਾਨ ਤੋਂ ਭਾਰਤ ਆਏ 146 ਲੋਕਾਂ ਵਿੱਚੋਂ ਘੱਟੋ-ਘੱਟ ਦੋ ਲੋਕਾਂ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਕੁਆਰੰਟੀਨ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਆਦੇਸ਼ ਦਿੱਤਾ ਹੈ ਕਿ ਅਫਗਾਨਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਦਿੱਲੀ ਦੇ ਨੇੜੇ ਆਈਟੀਬੀਪੀ ਦੇ ਛਾਵਲਾ ਕੈਂਪ ਵਿੱਚ 14 ਦਿਨਾਂ ਲਈ ਕੁਆਰੰਟੀਨ ਰਹਿਣਾ ਪਏਗਾ।


ਦਰਅਸਲ, ਅਫਗਾਨਿਸਤਾਨ ਤੋਂ ਭਾਰਤ ਆਏ 146 ਲੋਕਾਂ ਚੋਂ ਕਰੀਬ ਦੋ ਲੋਕਾਂ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਕੁਆਰੰਟੀਨ ਰੱਖਣ ਦਾ ਫੈਸਲਾ ਕੀਤਾ ਹੈ। ਸਵੇਰੇ 9:30 ਵਜੇ ਫਲਾਈਟ ਦੇ ਆਉਣ ਤੋਂ ਬਾਅਦ ਸਾਰਿਆਂ ਦਾ ਆਰਟੀਪੀਸੀਆਰ ਟੈਸਟ ਕੀਤਾ ਗਿਆ ਜਿਸ ਵਿੱਚ ਹਰ ਕਿਸੇ ਦੀ ਰਿਪੋਰਟ ਨੈਗੇਟਿਵ ਆਈ, ਪਰ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਨਿਯਮਾਂ ਮੁਤਾਬਕ ਉਨ੍ਹਾਂ ਲਈ ਮੌਜੂਦਾ ਸਮੇਂ ਵਿੱਚ 14 ਦਿਨਾਂ ਦਾ ਕੁਆਰੰਟੀਨ ਸਮਾਂ ਪੂਰਾ ਕਰਨਾ ਲਾਜ਼ਮੀ ਹੈ। ਸਾਰੇ ਲੋਕਾਂ ਨੂੰ ਦੋ ਬੱਸਾਂ ਵਿੱਚ ਕੈਂਪ 'ਚ ਲਜਾਇਆ ਗਿਆ।


ਹਵਾਈ ਅੱਡੇ 'ਤੇ ਪਰਿਵਾਰਕ ਮੈਂਬਰ ਸਵੇਰ ਤੋਂ ਹੀ ਆਪਣੇ ਅਜ਼ੀਜ਼ਾਂ ਦੀ ਉਡੀਕ ਕਰ ਰਹੇ ਸੀ। ਆਪਣੇ ਲੋਕਾਂ ਨੂੰ ਹਵਾਈ ਅੱਡੇ ਤੋਂ ਬਾਹਰ ਆਉਂਦੇ ਵੇਖ ਕੇ ਪਰਿਵਾਰ ਭਾਵੁਕ ਹੋ ਗਿਆ ਪਰ ਉਹ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਨਹੀਂ ਥੱਕੇ। ਕਾਬੁਲ ਗੁਰਦੁਆਰਾ ਸਾਹਿਬ ਤੋਂ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਲੈ ਕੇ ਦਿੱਲੀ ਆਏ ਕੁਲਤਾਰ ਸਿੰਘ ਉੱਘੇ ਸੇਵਾਦਾਰ ਵੀ ਇਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ।


ਉਨ੍ਹਾਂ ਦਾ ਬੇਟਾ ਇਲਜੀਤ ਸਿੰਘ ਸਵੇਰ ਤੋਂ ਹੀ ਆਪਣੇ ਪਿਤਾ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਪਿਤਾ ਨੂੰ ਦੇਖ ਕੇ ਇਲਜੀਤ ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਵਿੱਚ ਕਹਿੰਦਾ ਹੈ ਕਿ 15 ਅਗਸਤ ਤੋਂ ਉਹ ਬਹੁਤ ਪ੍ਰੇਸ਼ਾਨ ਸੀ, ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਉਨ੍ਹਾਂ ਨੂੰ ਹੁਣ ਦੇਖ ਕੇ ਚੰਗਾ ਲੱਗਿਆ।


ਇਹ ਵੀ ਪੜ੍ਹੋ: Canadian Government: ਕੈਨੇਡਾ ਸਰਕਾਰ ਦਾ ਵੱਡਾ ਫੈਸਲਾ, 31 ਅਗਸਤ ਤੋਂ ਬਾਅਦ ਵੀ ਅਫਗਾਨਿਸਤਾਨ ਵਿੱਚ ਰੱਖੇਗਾ ਫੌਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904