ਦਿੱਲੀ: ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨਾਂ ਨੇ ਕੜਾਕੇ ਦੀ ਠੰਢ 'ਚ ਵੀ ਆਪਣਾ ਹੌਸਲਾ ਨਹੀਂ ਡੋਲਣ ਦਿੱਤਾ। ਕਿਸਾਨਾਂ ਦੇ ਠੰਢ ਦੇ ਨਾਲ-ਨਾਲ ਮੀਂਹ ਹਨ੍ਹੇਰੀ 'ਚ ਵੀ ਆਪਣਾ ਅੰਦੋਲਨ ਕਾਇਮ ਰੱਖਿਆ ਅਤੇ ਹੁਣ ਗਰਮੀ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਬਾਬਤ ਤਿਆਰੀਆਂ ਹੁਣੇ ਤੋਂ ਹੀ ਆਰੰਭ ਦਿੱਤੀਆਂ ਗਈਆਂ ਹਨ। ਜਿੱਥੇ ਟਰਾਲੀ ਨੂੰ ਸ਼ਾਨਦਾਰ ਕਮਰੇ ਦਾ ਰੂਪ ਦਿੱਤਾ ਗਿਆ ਹੈ ਉੱਥੇ ਹੀ ਬਾਰਡਰ 'ਤੇ ਫਰਿੱਜ, ਕੂਲਰ ਤੇ ਸੀਸੀਟੀਵੀ ਕੈਮਰੇ ਤਕ ਲਾ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਫਰਿੱਜ, ਕੂਲਰ, ਪੱਖੇ ਤੇ ਸੀਸੀਟੀਵੀ ਕੈਮਰੇ ਤਕ ਲੱਗ ਚੁੱਕੇ ਹਨ। ਇਸ ਤੋਂ ਇਲਾਵਾ ਝੌਂਪੜੀ ਬਣਾ ਕੇ ਕਿਸਾਨਾਂ ਨੂੰ ਗਰਮੀ ਤੋਂ ਬਚਾਅ ਦਾ ਕੰਮ ਕਰ ਰਹੇ ਹਨ। ਇਸ ਦੇ ਨਾਲ ਬਾਰਡਰ ਤੇ ਲੱਸੀ ਅਤੇ ਕੋਲਡ ਕੌਫੀ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।
ਕਿਸਾਨ ਪਰਿਵਾਰਾਂ ਦਾ ਕਹਿਣਾ ਹੈ ਕਿ ਫਰਿੱਜ, ਕੂਲਰ ਤੇ ਪੱਖੇ ਲਾਏ ਜਾ ਚੁੱਕੇ ਹਨ ਤੇ ਕੁਝ ਲਾਉਣ ਦੀ ਤਿਆਰੀ ਚ ਹਨ। ਸਿੰਘੂ ਬਾਰਡਰ ਤੇ ਪੰਜਾਬ ਦੇ ਗੁਰਦਾਸਪੁਰ ਤੋਂ ਆਏ ਰਮਨ ਨਾਂਅ ਦੇ ਕਿਸਾਨ ਨੇ ਆਪਣੇ ਪਰਿਵਾਰ ਨਾਲ ਉੱਥੇ ਰੁਕਣ ਦੀ ਤਿਆਰੀ ਕਰ ਲਈ ਹੈ। ਉੱਥੇ ਹੀ ਇੱਕ ਕਮਰੇ ਨੂੰ ਬਣਾਉਣਾ ਸ਼ੁਰੂ ਕੀਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਉਹ ਗਰਮੀ ਨੂੰ ਦੇਖਦਿਆਂ ਵਾਪਸ ਨਹੀਂ ਜਾਣਗੇ ਤੇ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ।
ਸਿੰਘੂ ਬਾਰਡਰ 'ਤੇ ਪਰਾਲੀ ਵੀ ਪਹੁੰਚ ਰਹੀ ਹੈ, ਜਿਸ ਨਾਲ ਝੌਂਪੜੀਆਂ ਬਣਾਈਆਂ ਜਾਣਗੀਆਂ। ਇੱਕ ਝੌਂਪੜੀਨੁਮਾ ਕਮਰੇ 'ਚ 15 ਕਿਸਾਨਾਂ ਦੇ ਰੁਕਣ ਦੀ ਵਿਵਸਥਾ ਕੀਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇ ਸਹਾਰੇ ਹਵਾ ਤੇ ਬਾਰਿਸ਼ ਨੂੰ ਰੋਕਿਆ ਜਾਵੇਗਾ। ਇਨ੍ਹਾਂ ਝੌਂਪੜੀਆਂ 'ਚ ਗਰਮੀ ਬਹੁਤ ਲੱਗਦੀ ਹੈ ਇਸ ਲਈ ਆਉਣ ਵਾਲੇ ਦਿਨਾਂ 'ਚ ਝੌਂਪੜੀਆਂ 'ਚ ਕੂਲਰ ਲਾ ਦਿੱਤੇ ਜਾਣਗੇ, ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ।