ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਅੰਦੋਲਨਕਾਰੀ ਕਿਸਾਨਾਂ ਨੇ ਸ਼ੁਰੂ ਕੀਤਾ 'ਟਰਾਲੀ ਟਾਇਮਜ਼'

ਰੌਬਟ Updated at: 19 Dec 2020 03:48 PM (IST)

ਸ਼ੁਕਰਵਾਰ ਸਵੇਰੇ ਇਸ ਅਖ਼ਬਾਰ ਦੀਆਂ 2000 ਕਾਪੀਆਂ ਸਿੰਘੂ ਅਤੇ ਟਿਕਰੀ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਮੁਫ਼ਤ ਵੰਢੀਆਂ ਗਈਆਂ।ਕਿਸਾਨ ਅੰਦੋਲਨ ਦੌਰਾਨ ਇਹ ਅਖ਼ਬਾਰ ਇਸ ਲਈ ਲਾਂਚ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਅੰਦੋਲਨ ਬਾਰੇ ਸਹੀ ਜਾਣਕਾਰੀ ਦਿੱਤੀ ਜਾਵੇ।

NEXT PREV
ਰੌਬਟ ਦੀ ਰਿਪੋਰਟ

ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ।ਕਿਸਾਨ ਪਿਛਲੇ ਤਿੰਨ ਹਫ਼ਤੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ।ਕਿਸਾਨ ਸਰਕਾਰ ਤੇ ਪੂਰਾ ਦਬਾਅ ਪਾ ਰਹੇ ਹਨ ਕਿ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਵੇ।ਕਿਸਾਨਾਂ ਨੇ ਧਰਨੇ ਵਾਲੇ ਥਾਂ ਤੇ ਇੱਕ ਪਿੰਡ ਵਸਾ ਲਿਆ ਹੈ।ਇੱਥੇ ਹਰ ਇੱਕ ਚੀਜ਼ ਉਪਲੱਬਧ ਹੈ।ਕਿਸਾਨਾਂ ਨੇ ਹੁਣ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਹਿੰਦੀ-ਪੰਜਾਬੀ ਦਾ ਅਖ਼ਬਾਰ ਵੀ ਸ਼ੁਰੂ ਕਰ ਲਿਆ ਹੈ।

ਸ਼ੁਕਰਵਾਰ ਸਵੇਰੇ ਇਸ ਅਖ਼ਬਾਰ ਦੀਆਂ 2000 ਕਾਪੀਆਂ ਸਿੰਘੂ ਅਤੇ ਟਿਕਰੀ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਮੁਫ਼ਤ ਵੰਢੀਆਂ ਗਈਆਂ।ਕਿਸਾਨ ਅੰਦੋਲਨ ਦੌਰਾਨ ਇਹ ਅਖ਼ਬਾਰ ਇਸ ਲਈ ਲਾਂਚ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਅੰਦੋਲਨ ਬਾਰੇ ਸਹੀ ਜਾਣਕਾਰੀ ਦਿੱਤੀ ਜਾਵੇ।ਚਾਰ ਪੰਨਿਆਂ ਦੇ ਇਸ ਅਖ਼ਬਾਰ ਦੇ ਫਰੰਟ ਪੇਜ ਦਾ ਹੈੱਡਲਾਇਨ ਹੈ-ਜੁੜਾਂਗੇ, ਲੜਾਂਗੇ,ਜਿੱਤਾਂਗੇ!

ਟਰਾਲੀ ਟਾਈਮਜ਼ ਅਖ਼ਬਾਰ ਦਾ ਵਿਚਾਰ ਸਿੰਘੂ ਬਾਰਡਰ 'ਤੇ ਕਿਸਾਨ ਨਰਿੰਦਰ ਭਿੰਡਰ ਦੀ ਟਰਾਲੀ ਦੇ ਅੰਦਰ ਆਇਆ।ਜਿੱਥੇ ਚਾਰ ਨੌਜਵਾਨ ਟਰਾਲੀ 'ਚ ਬੈਠੇ ਇੱਕ ਫੇਸਬੁੱਕ ਪੋਸਟ ਬਾਰੇ ਗੱਲ ਕਰ ਰਹੇ ਸੀ ਅਤੇ ਇੱਕ ਬਜ਼ੁਰਗ ਕਿਸਾਨ, ਜੋ ਉਨ੍ਹਾਂ ਦੇ ਨੇੜੇ ਹੀ ਬੈਠਾ ਸੀ ਨੇ ਕਿਹਾ, “ਓਏ ਮੁੰਡਿਓ ਤੁਸੀਂ ਪੜ੍ਹੇ ਲਿਖੇ ਲਗਦੇ ਹੋ, ਸਾਨੂੰ ਵੀ ਦੱਸ ਦੋ ਕੀ ਹੋ ਰਿਹਾ ਹੈ”। ਇਸ ਗੱਲ ਤੋਂ 'ਟਰਾਲੀ ਟਾਈਮਜ਼' ਦਾ ਆਈਡੀਆ ਪੈਦਾ ਹੋਇਆ ਅਤੇ ਸ਼ੁਰੂ ਹੋ ਗਿਆ ਕਿਸਾਨਾਂ ਦਾ ਆਪਣਾ ਅਖ਼ਬਾਰ।

ਕੁਝ ਸ਼ੌਕੀਨ ਫੋਟੋਗ੍ਰਾਫਰ ਦੀ ਫੌਜ ਤਿਆਰ ਹੋ ਗਈ ਅਤੇ ਇੱਕ ਟਰਾਲੀ ਉਨ੍ਹਾਂ ਦਾ ਐਡੀਟਿੰਗ ਡੈਸਕ ਬਣ ਗਿਆ, ਅਤੇ ਛੇਤੀ ਹੀ ਚਾਰ ਪੰਨਿਆਂ ਦੇ ਇਸ ਦੋਭਾਸ਼ੀ ਅਖ਼ਬਾਰ ਦੀਆਂ 2,000 ਕਾਪੀਆਂ ਦਾ ਪਹਿਲਾ ਸੰਸਕਰਣ ਆ ਗਿਆ, ਜੋ ਸ਼ੁੱਕਰਵਾਰ ਨੂੰ ਬੇਹੱਦ ਹਿੱਟ ਰਿਹਾ।ਪੇਪਰ ਦੇ ਪਹਿਲੇ ਸੰਸਕਰਣ ਵਿੱਚ ਭਗਤ ਸਿੰਘ ਦਾ ਸੰਘਰਸ਼ ਵੇਲੇ ਦਾ ਹਵਾਲਾ ਸੀ


“ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ’ਤੇ ਤੇਜ਼ ਹੁੰਦੀ ਹੈ।” - ਭਗਤ ਸਿੰਘ-


ਇਸ ਅਖ਼ਬਾਰ ਦੇ ਲਈ 60 ਲੋਕਾਂ ਦੀ ਟੀਮ ਬਣੀ ਹੈ।ਇਸ ਅਖ਼ਬਾਰ ਦਾ ਨਾਮ ਸੁਰਮੀਤ ਮਾਵੀ ਨੇ ਰੱਖਿਆ ਹੈ।ਅਖ਼ਬਾਰ ਪੰਜਾਬੀ ਅਤੇ ਹਿੰਦੀ ਦੋਨਾਂ ਭਾਸ਼ਾਵਾਂ ਵਿੱਚ ਹੈ।ਅਖ਼ਬਾਰ ਦੇ ਪਹਿਲੇ ਸੰਸਕਰਮ ਵਿੱਚ, ਇੱਕੋ ਨਾਹਰਾ - ਲੜਾਂਗੇ, ਜਿੱਤਾਂਗੇ!, ਸੰਘਰਸ਼ ਅਤੇ ਕਲਾ, ਦੋ ਕਿਸਾਨ, ਦਿੱਲੀ ਜੰਗ ਦਾ ਮੈਦਾਨ, ਪੜਨ ਦੀ ਤਾਂਘ, ਨਰਿੰਦਰ ਭਿੰਡਰ, ਕਿਸਾਨ ਸੰਘਰਸ਼ ਦੀ ਸ਼ਹੀਦ ਗੁਰਮੇਲ ਕੌਰ ਅਤੇ ਕੋਟੀ ਵਰਗੇ ਲੇਖ ਲਿਖੇ ਗਏ ਹਨ।ਅਖ਼ਬਾਰ ਦੇ ਆਖਰੀ ਪੰਨੇ ਤੇ ਸੁਰਜੀਤ ਪਾਤਰ ਦੀ ਕਵੀਤਾ "ਇਹ ਮੇਲਾ ਹੈ" ਛਾਪੀ ਗਈ ਹੈ।

- - - - - - - - - Advertisement - - - - - - - - -

© Copyright@2024.ABP Network Private Limited. All rights reserved.