ਆਗਰਾ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਇਮਾਰਤ ਤਾਜ ਮਹਿਲ ਵਿੱਚ ਹਿੰਦੂ ਸੰਗਠਨ ਦੇ ਦੋ ਨੌਜਵਾਨਾਂ ਨੇ ਗੰਗਾ ਜਲ ਚੜ੍ਹਾਇਆ ਹੈ। ਹਿੰਦੂ ਨੌਜਵਾਨਾਂ ਨੇ ਗੰਗਾ ਜਲ ਨਾਲ ਪਾਣੀ ਦੀਆਂ ਬੋਤਲਾਂ ਭਰੀਆਂ ਤੇ ਤਾਜ ਮਹਿਲ ਦੇ ਅੰਦਰ ਗੰਗਾ ਜਲ ਚੜ੍ਹਾਇਆ ਸੀ। ਤਾਜ ਮਹਿਲ ਦੇ ਅੰਦਰ ਪਹੁੰਚੇ ਦੋ ਨੌਜਵਾਨਾਂ ਨੇ ਪਹਿਲਾਂ ਬੋਤਲ ਵਿੱਚ ਭਰਿਆ ਗੰਗਾ ਜਲ ਦਿਖਾਇਆ ਅਤੇ ਫਿਰ ਤਾਜ ਮਹਿਲ ਦੇ ਅੰਦਰ ਜਾ ਕੇ ਗੰਗਾ ਜਲ ਚੜ੍ਹਾਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਅਖਿਲ ਭਾਰਤ ਹਿੰਦੂ ਮਹਾਸਭਾ ਦੀ ਤਰਫੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਤੇਜੋ ਮਹਲਿਆ 'ਚ ਦੋਵਾਂ ਨੌਜਵਾਨਾਂ ਨੇ ਗੰਗਾ ਜਲ ਚੜ੍ਹਾਇਆ ਸੀ, ਉਹ ਇੱਕ ਲੀਟਰ ਦੀ ਬੋਤਲ 'ਚ ਗੰਗਾ ਜਲ ਲੈ ਕੇ ਆਏ ਸਨ ਅਤੇ ਇਸ ਨੂੰ ਤਾਜ ਮਹਿਲ 'ਚ ਚੜ੍ਹਾਇਆ ਗਿਆ ਸੀ ਕਿਉਂਕਿ ਇਹ ਤੇਜੋ ਮਹਲਿਆ ਸ਼ਿਵ ਮੰਦਰ ਹੈ। ਗੰਗਾ ਜਲ ਲੈ ਕੇ ਤਾਜ ਮਹਿਲ ਦੇ ਅੰਦਰ ਪਹੁੰਚੇ ਦੋਵੇਂ ਨੌਜਵਾਨਾਂ ਨੇ ਪਹਿਲਾਂ ਪੂਰੀ ਵੀਡੀਓ ਬਣਾਈ ਜਿਸ ਵਿੱਚ ਇੱਕ ਨੌਜਵਾਨ ਬੋਤਲ ਲੈ ਕੇ ਘੁੰਮ ਰਿਹਾ ਹੈ, ਜਿਸ 'ਚ ਗੰਗਾ ਜਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੋਵੇਂ ਨੌਜਵਾਨ ਤੁਰਦੇ ਰਹੇ ਅਤੇ ਮੁੱਖ ਕਬਰਾਂ 'ਤੇ ਪਹੁੰਚੇ ਤੇ ਤਹਿਖਾਨੇ ਦੇ ਕੋਲ ਖੜ੍ਹੇ ਹੋ ਗਏ ਅਤੇ ਬੋਤਲ 'ਚੋਂ ਗੰਗਾ ਜਲ ਚੜ੍ਹਾਇਆ।
ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਬੇਸਮੈਂਟ ਕੋਲ ਖੜ੍ਹੇ ਹੋ ਕੇ ਬੋਤਲ 'ਚੋਂ ਪਾਣੀ ਪਾ ਰਹੇ ਹਨ, ਜਿਸ ਤੋਂ ਬਾਅਦ CISF ਨੇ ਦੋਵਾਂ ਨੌਜਵਾਨਾਂ ਨੂੰ ਫੜ ਲਿਆ। ਸੀਆਈਐਸਐਫ ਨੇ ਦੋਵਾਂ ਨੌਜਵਾਨਾਂ ਨੂੰ ਫੜ ਕੇ ਤਾਜਗੰਜ ਥਾਣੇ ਦੇ ਹਵਾਲੇ ਕਰ ਦਿੱਤਾ। ਅਖਿਲ ਭਾਰਤ ਹਿੰਦੂ ਮਹਾਸਭਾ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਲਾਭਿਸ਼ੇਕ ਹੈ ਅਤੇ ਇਹ ਤੇਜੋਮਹਾਲਿਆ ਸ਼ਿਵ ਮੰਦਰ ਹੈ।
ਸਾਉਣ ਦੇ ਮਹੀਨੇ 'ਚ ਹਿੰਦੂਆਂ ਨੇ ਕਈ ਵਾਰ ਤਾਜ ਮਹਿਲ ਦੇ ਅੰਦਰ ਜਲਾਭਿਸ਼ੇਕ ਕਰਨ ਦੀ ਮੰਗ ਕੀਤੀ ਸੀ। ਕੁਝ ਦਿਨ ਪਹਿਲਾਂ ਵੀ ਇੱਕ ਔਰਤ ਕਾਵੜ ਲੈ ਕੇ ਤਾਜ ਮਹਿਲ ਪਹੁੰਚੀ ਸੀ ਅਤੇ ਜਲਾਭਿਸ਼ੇਕ ਕਰਨ ਦੀ ਜ਼ਿੱਦ ਕੀਤੀ ਸੀ, ਜਿਸ 'ਤੇ ਪੁਲਿਸ ਫੋਰਸ ਨੇ ਔਰਤ ਨੂੰ ਰੋਕ ਲਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :