AI Traffic Management: ਦੇਸ਼ ਦੇ ਇਸ ਸੂਬੇ 'ਚ ਹੁਣ ਜਲਦ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਟ੍ਰੈਫਿਕ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ। ਇਸ ਦੇ ਲਈ ਸਿੱਕਮ ਦੇ ਟਰਾਂਸਪੋਰਟ ਵਿਭਾਗ ਨੇ ਵਾਹਨ ਮਾਲਕਾਂ ਨੂੰ ਆਪਣੇ ਦਸਤਾਵੇਜ਼ ਅਪਡੇਟ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਹੁਣ ਸਿੱਕਮ ਵਿੱਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਸਿਸਟਮ ਲਾਗੂ ਕੀਤਾ ਜਾਵੇਗਾ।  ਟਰਾਂਸਪੋਰਟ ਵਿਭਾਗ ਪਿਛਲੇ ਲੰਬੇ ਸਮੇਂ ਤੋਂ ਏਆਈ ਟ੍ਰੈਫਿਕ ਸਿਸਟਮ ਲਈ ਤਿਆਰੀਆਂ ਕਰ ਰਿਹਾ ਹੈ। ਏਆਈ ਨੂੰ ਤਾਇਨਾਤ ਕਰਨ ਦਾ ਕਾਰਨ ਟ੍ਰੈਫਿਕ ਪ੍ਰਬੰਧਨ ਨੂੰ ਚੁਸਤ ਬਣਾਉਣਾ ਹੈ।



ਇਸ ਤੋਂ ਇਲਾਵਾ ਸੂਬੇ ਵਿੱਚ ਟ੍ਰੈਫਿਕ ਨਿਯਮਾਂ ਦੀ ਸਹੀ ਅਤੇ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਇੱਥੇ ਟ੍ਰੈਫਿਕ ਪ੍ਰਬੰਧਨ ਪੂਰੀ ਤਰ੍ਹਾਂ ਆਧੁਨਿਕ ਸਮਾਰਟ ਪੈਮਾਨੇ 'ਤੇ ਕੰਮ ਕਰੇਗਾ। ਇਸ ਨਾਲ ਗੈਰ-ਕਾਨੂੰਨੀ, ਚੋਰੀ ਹੋਏ ਵਾਹਨਾਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਬਾਰੇ ਤੁਰੰਤ ਜਾਣਕਾਰੀ ਮਿਲੇਗੀ। ਇਸ ਦੇ ਨਾਲ, ਤੁਹਾਨੂੰ ਓਵਰਸਪੀਡਿੰਗ, ਗਲਤ ਲੇਨ ਦੀ ਵਰਤੋਂ ਅਤੇ ਲਾਲ ਬੱਤੀ 'ਤੇ ਗੱਡੀ ਚਲਾਉਣ ਵਰਗੇ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਬਾਰੇ ਵੀ ਤੁਰੰਤ ਜਾਣਕਾਰੀ ਮਿਲੇਗੀ।


ਇਸ ਸਤੋਂ ਇਲਾਵਾ AI ਸਿਸਟਮ ਤੁਰੰਤ ਕਾਰਵਾਈ ਕਰੇਗਾ। ਇਸ ਨਵੀਂ AI ਸੁਰੱਖਿਆ ਪ੍ਰਣਾਲੀ ਲਈ ਸਰਕਾਰੀ ਵਾਹਨਾਂ ਸਮੇਤ ਸਾਰੇ ਵਾਹਨ ਮਾਲਕਾਂ ਨੂੰ ਆਪਣੇ ਦਸਤਾਵੇਜ਼ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਈ-ਚਲਾਨ ਨਾਲ ਹੋਣ ਵਾਲੀ ਕਿਸੇ ਵੀ ਬੇਨਿਯਮੀ ਬਾਰੇ ਸਬੰਧਤ ਜ਼ਿਲ੍ਹਿਆਂ ਦੇ ਐਸਪੀ ਜਾਂ ਖੇਤਰੀ ਟਰਾਂਸਪੋਰਟ ਅਫ਼ਸਰਾਂ (ਆਰਟੀਓ) ਨੂੰ ਸੂਚਿਤ ਕਰਨ ਲਈ ਵੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਏਆਈ ਸਿਸਟਮ 25 ਮਈ ਤੋਂ ਲਾਗੂ ਕੀਤਾ ਜਾਵੇਗਾ। ਸਿੱਕਮ ਵਿੱਚ ਆਬਾਦੀ ਅਤੇ ਆਰਥਿਕ ਗਤੀਵਿਧੀਆਂ ਵਿੱਚ ਵਾਧੇ ਕਾਰਨ ਵਾਹਨਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇੱਥੇ ਆਵਾਜਾਈ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜੀ ਸੂਬਾ ਹੋਣ ਕਰਕੇ ਸੜਕਾਂ ਦਾ ਜਾਲ ਬਹੁਤ ਤੰਗ ਹੈ। ਅਜਿਹੇ 'ਚ AI ਟ੍ਰੈਫਿਕ ਸਿਸਟਮ ਲਾਗੂ ਕਰਨ ਨਾਲ ਲੋਕਾਂ ਨੂੰ ਕਾਫੀ ਮਦਦ ਮਿਲੇਗੀ।


ਜ਼ਿਆਦਾਤਰ ਇੱਥੇ ਲੱਗਦੇ ਹਨ ਟ੍ਰੈਫਿਕ ਜਾਮ 



ਸੂਬੇ ਦਾ NH-10 ਸਿਲੀਗੁੜੀ-ਗੰਗਟੋਕ ਨੂੰ ਜੋੜਦਾ ਹੈ। ਇਹ ਹਾਈਵੇਅ ਸੈਲਾਨੀਆਂ ਲਈ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਟੂਰਿਸਟ ਸੀਜ਼ਨ ਦੌਰਾਨ ਗੰਗਟੋਕ ਤੋਂ ਪੋਲਿੰਗ ਰੋਡ 'ਤੇ ਭਾਰੀ ਭੀੜ ਹੁੰਦੀ ਹੈ। ਇਸ ਦੇ ਨਾਲ ਹੀ ਰੰਗਪੋ ਤੋਂ ਰੋਰਾਥਾਂਗ ਸੜਕ ਮਾਲ ਅਤੇ ਸੈਰ-ਸਪਾਟੇ ਲਈ ਉਪਯੋਗੀ ਰਸਤਾ ਹੈ। ਗੰਗਟੋਕ ਤੋਂ ਨਾਥੁਲਾ ਹਾਈਵੇ ਨਾਥੁਲਾ ਪਾਸ ਵੱਲ ਜਾਂਦਾ ਹੈ।