Air India Flight News: ਏਅਰ ਇੰਡੀਆ ਦੀ ਨਿਊਯਾਰਕ-ਦਿੱਲੀ ਫਲਾਈਟ (AI-102) ਨੂੰ ਔਨਬੋਰਡ ਮੈਡੀਕਲ ਐਮਰਜੈਂਸੀ ਕਾਰਨ ਲੰਡਨ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ।


ਆਨਲਾਈਨ ਉਪਲਬਧ ਜਾਣਕਾਰੀ ਅਨੁਸਾਰ ਏ.ਆਈ.-102 ਨੇ ਰਾਤ ਨੂੰ ਕਰੀਬ 11.25 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣਾ ਸੀ। ਟਰੈਕਿੰਗ ਡੇਟਾ ਦੇ ਅਨੁਸਾਰ, ਨਾਰਵੇ ਵਿੱਚ ਯਾਤਰਾ ਕਰਦੇ ਸਮੇਂ ਫਲਾਈਟ ਨੂੰ ਯੂਕੇ ਵੱਲ ਡਾਇਵਰਟ ਕਰ ਦਿੱਤਾ ਗਿਆ।


ਇਸ ਤੋਂ ਪਹਿਲਾਂ ਸੋਮਵਾਰ ਨੂੰ ਬੰਬ ਦੀ ਧਮਕੀ ਤੋਂ ਬਾਅਦ ਦਿੱਲੀ ਤੋਂ ਦੇਵਗੜ੍ਹ ਜਾਣ ਵਾਲੀ ਇੰਡੀਗੋ ਦੀ ਫਲਾਈਟ ਨੂੰ ਲਖਨਊ ਵੱਲ ਡਾਇਵਰਟ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਜਹਾਜ਼ ਨੂੰ ਉਡਾਣ ਭਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਕਿਉਂਕਿ ਧਮਕੀ ਵਾਲੀ ਕਾਲ ਅਫਵਾਹ ਨਿਕਲੀ।


ਇਹ ਵੀ ਪੜ੍ਹੋ: NITI Ayog: BVR ਸੁਬਰਾਮਨੀਅਮ ਨੂੰ ਨੀਤੀ ਆਯੋਗ ਦਾ ਨਵਾਂ CEO ਕੀਤਾ ਗਿਆ ਨਿਯੁਕਤ, ਜਾਣੋ ਉਨ੍ਹਾਂ ਬਾਰੇ