World Bank President Ajay Banga: ਮਾਸਟਰਕਾਰਡ ਦੇ ਸਾਬਕਾ ਸੀਈਓ ਅਜੇ ਬੰਗਾ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਹੋਣਗੇ। ਵਿਸ਼ਵ ਬੈਂਕ ਦੇ 25 ਮੈਂਬਰੀ ਕਾਰਜਕਾਰੀ ਬੋਰਡ ਨੇ ਬੁੱਧਵਾਰ ਨੂੰ ਅਜੇ ਬੰਗਾ ਨੂੰ ਪੰਜ ਸਾਲ ਦੇ ਕਾਰਜਕਾਲ ਲਈ ਪ੍ਰਧਾਨ ਚੁਣਿਆ, ਜੋ 2 ਜੂਨ ਤੋਂ ਆਪਣਾ ਅਹੁਦਾ ਸਾਂਭਣਗੇ। ਅਜੈ ਬੰਗਾ ਵਿਸ਼ਵ ਬੈਂਕ ਦੇ ਮੁਖੀ ਬਣਨ ਵਾਲੇ ਭਾਰਤੀ-ਅਮਰੀਕੀ ਅਤੇ ਅਮਰੀਕੀ ਸਿੱਖ ਭਾਈਚਾਰੇ ਦੇ ਪਹਿਲੇ ਵਿਅਕਤੀ ਹੋਣਗੇ।


ਅਜੈ ਬੰਗਾ ਵਿਸ਼ਵ ਬੈਂਕ ਦੇ ਮੌਜੂਦਾ ਪ੍ਰਧਾਨ ਡੇਵਿਡ ਮਾਲਪਾਸ ਦੀ ਥਾਂ ਲੈਣਗੇ। ਬੰਗਾ (63) ਨੂੰ ਫਰਵਰੀ ਦੇ ਅਖੀਰ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਸ ਅਹੁਦੇ ਲਈ ਨਾਮਜ਼ਦ ਕੀਤਾ ਸੀ। ਬਿਡੇਨ ਨੇ ਕਿਹਾ ਸੀ ਕਿ ਅਜੇ ਬੰਗਾ ਇਸ ਗਲੋਬਲ ਸੰਸਥਾ ਦੀ ਅਗਵਾਈ ਕਰਨ ਲਈ ਸਭ ਤੋਂ ਯੋਗ ਵਿਅਕਤੀ ਹਨ।


ਇਹ ਵੀ ਪੜ੍ਹੋ: Russia Ukraine War: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਡਰੋਨ ਨਾਲ ਹਮਲੇ ਦੀ ਕੋਸ਼ਿਸ਼