Allahabad High Court Latest News: ਇਲਾਹਾਬਾਦ ਹਾਈ ਕੋਰਟ ਨੇ ਗੁਜ਼ਾਰਾ ਭੱਤੇ ਨਾਲ ਜੁੜੇ ਇੱਕ ਮਾਮਲੇ 'ਚ ਅਹਿਮ ਟਿੱਪਣੀ ਕੀਤੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਪਤੀ ਦੀ ਨੌਕਰੀ ਤੋਂ ਕੋਈ ਆਮਦਨ ਨਾ ਹੋਣ 'ਤੇ ਵੀ ਉਹ ਆਪਣੀ ਪਤਨੀ ਨੂੰ ਗੁਜ਼ਾਰੇ ਜੋਗੇ ਪੈਸੇ ਦੇਣਾ ਉਸ ਪਤੀ ਦਾ ਫਰਜ਼ ਹੈ। ਅਦਾਲਤ ਨੇ ਕਿਹਾ, ਉਹ ਇੱਕ ਅਕੁਸ਼ਲ ਮਜ਼ਦੂਰ ਕਰ ਕੇ ਰੋਜ਼ਾਨਾ ਲਗਪਗ 300-400 ਰੁਪਏ ਕਮਾ ਸਕਦਾ ਹੈ।


ਹਾਈਕੋਰਟ ਦੇ ਲਖਨਊ ਬੈਂਚ ਨਾਲ ਜੁੜੀ ਜਸਟਿਸ ਰੇਣੂ ਅਗਰਵਾਲ ਨੇ ਪਰਿਵਾਰਕ ਅਦਾਲਤ ਦੇ ਹੁਕਮਾਂ ਖ਼ਿਲਾਫ਼ ਵਿਅਕਤੀ ਦੀ ਮੁੜ ਵਿਚਾਰ ਪਟੀਸ਼ਨ ਨੂੰ ਰੱਦ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਦਰਅਸਲ, ਫੈਮਿਲੀ ਕੋਰਟ ਨੇ ਪਟੀਸ਼ਨਰ ਪਤੀ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੀ ਅਲੱਗ ਰਹਿ ਚੁੱਕੀ ਪਤਨੀ ਨੂੰ 2,000 ਰੁਪਏ ਮਹੀਨਾ ਭਰਵੇ। ਜਸਟਿਸ ਅਗਰਵਾਲ ਨੇ ਹੇਠਲੀ ਅਦਾਲਤ ਦੇ ਚੀਫ਼ ਜਸਟਿਸ ਨੂੰ ਹੁਕਮ ਦਿੱਤਾ ਕਿ ਪਤਨੀ ਦੇ ਹੱਕ ਵਿੱਚ ਗੁਜ਼ਾਰੇ ਦੀ ਵਸੂਲੀ ਲਈ ਪਤੀ ਵਿਰੁੱਧ ਸਾਰੇ ਕਦਮ ਚੁੱਕੇ ਜਾਣ। ਦੱਸ ਦਈਏ ਕਿ ਪਤੀ ਨੇ ਫੈਮਿਲੀ ਕੋਰਟ ਨੰਬਰ 2 ਦੇ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ 21 ਫਰਵਰੀ 2023 ਨੂੰ ਇਹਾਲਾਬਾਦ ਹਾਈ ਕੋਰਟ 'ਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ।


ਇਹ ਵੀ ਪੜ੍ਹੋ : Bank Holiday in Feb: ਫਰਵਰੀ ਵਿੱਚ 11 ਦਿਨ ਬੰਦ ਰਹਿਣਗੇ ਬੈਂਕ...ਵੇਖ ਲਓ ਆਰਬੀਆਈ ਨੇ ਜਾਰੀ ਕੀਤੀ ਸੂਚੀ


ਕੀ ਹੈ ਪੂਰਾ ਮਾਮਲਾ 


ਜਾਣਕਾਰੀ ਮੁਤਾਬਕ ਪਟੀਸ਼ਨਰ ਦਾ ਵਿਆਹ 2015 'ਚ ਹੋਇਆ ਸੀ। ਪਤਨੀ ਨੇ ਦਾਜ ਦੀ ਮੰਗ ਕਰਦੇ ਹੋਏ ਆਪਣੇ ਪਤੀ ਅਤੇ ਸਹੁਰੇ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਅਤੇ ਪਤੀ ਦਾ ਘਰ ਛੱਡ ਕੇ ਚਲੀ ਗਈ। 2016 'ਚ ਪਤਨੀ ਆਪਣੇ ਮਾਤਾ-ਪਿਤਾ ਨਾਲ ਰਹਿਣ ਲੱਗੀ। ਇਸ ਮਾਮਲੇ ਵਿੱਚ ਪਰਿਵਾਰਕ ਅਦਾਲਤ ਨੇ ਪਤੀ ਨੂੰ ਗੁਜ਼ਾਰਾ ਭੱਤਾ ਦੇਣ ਲਈ ਕਿਹਾ ਸੀ। ਇਸ ਤੋਂ ਬਾਅਦ ਪਤੀ ਨੇ ਇਲਾਹਾਬਾਦ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਕਿਹਾ ਕਿ ਚੀਫ਼ ਜਸਟਿਸ ਇਸ ਤੱਥ 'ਤੇ ਵਿਚਾਰ ਕਰਨ 'ਚ ਅਸਫਲ ਰਹੇ ਕਿ ਉਸ ਦੀ ਪਤਨੀ ਗ੍ਰੈਜੂਏਟ ਹੈ ਅਤੇ ਪੜ੍ਹਾਉਣ ਤੋਂ ਹਰ ਮਹੀਨੇ 10,000 ਰੁਪਏ ਕਮਾਉਂਦੀ ਹੈ।


ਇਹ ਵੀ ਪੜ੍ਹੋ : Lowest Air Fare: ਬਾਈਕ ਤੋਂ ਵੀ ਸਸਤਾ ਹੋਇਆ ਪਲੇਨ ਦਾ ਸਫ਼ਰ, ਸਿਰਫ਼ 100 ਰੁਪਏ ਵਿੱਚ ਲਓ ਹਵਾਈ ਯਾਤਰਾ ਦਾ ਆਨੰਦ