America : ਅਮਰੀਕਾ ਦੇ ਸਿਆਟਲ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਤੇਜ਼ ਰਫ਼ਤਾਰ ਪੁਲਿਸ ਗਸ਼ਤੀ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਇੱਕ 23 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਸੀ। ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ 'ਬਾਡੀਕੈਮ' (ਸਰੀਰ ਉੱਤੇ ਲੈੱਗੇ ਕੈਮਰੇ) ਦੀ ਫੁਟੇਜ਼ ਸਾਹਮਣੇ ਆਈ ਹੈ, ਜਿਸ ਵਿੱਚ ਉਹ ਵਿਦਿਆਰਥਣ ਦੀ ਮੌਤ ਉੱਤੇ ਹੱਸਦਾ ਹੋਇਆ ਤੇ ਮਜ਼ਾਕ ਉਡਾਉਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ, ਭਾਰਤ ਨੇ ਪੂਰੀ ਜਾਂਚ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਅਮਰੀਕੀ ਅਧਿਕਾਰੀਆਂ ਕੋਲ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ।
ਸਿਆਟਲ ਟਾਈਮਜ਼ ਨੇ ਸੋਮਵਾਰ ਨੂੰ ਰਿਪੋਰਟ ਕੀਤੀ ਕਿ ਪੁਲਿਸ ਅਧਿਕਾਰੀ ਕੇਵਿਨ ਡੇਟ ਵੱਲੋਂ ਚਲਾਏ ਜਾ ਰਹੇ ਇੱਕ ਵਾਹਨ ਨਾਲ ਟਕਰਾਉਣ ਤੋਂ ਬਾਅਦ ਜਨਵਰੀ ਵਿੱਚ ਜਾਹਨਵੀਂ ਕੰਦੂਲਾ ਦੀ ਮੌਤ ਹੋ ਗਈ ਸੀ। ਉਹ 74 ਕਿਲੋਮੀਟਰ ਪ੍ਰਤੀ ਮੀਲ (119 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਕਾਰ ਨੂੰ ਚਲਾ ਰਿਹਾ ਸੀ। ਸਿਆਟਲ ਪੁਲਿਸ ਵਿਭਾਗ ਵੱਲੋਂ ਸੋਮਵਾਰ ਨੂੰ ਬਾਡੀਕੈਮ ਫੁਟੇਜ਼ ਜਾਰੀ ਕੀਤੀ ਗਈ, ਜਿਸ ਵਿੱਚ ਅਫ਼ਸਰ ਡੈਨੀਅਲ ਆਰਡਰਰ ਘਾਤਕ ਘਟਨਾ ਨੂੰ ਲੈ ਕੇ ਹੱਸਿਆ ਸੀ ਤੇ ਡੇਵ ਦੀ ਗਲਤੀ ਜਾਂ ਅਪਰਾਧਿਕ ਜਾਂਚ ਦੀ ਜ਼ਰੂਰਤ ਨੂੰ ਖਾਰਜ ਕਰ ਦਿੱਤਾ ਸੀ।