Army Dog Zoom Tribute :  ਘਾਟੀ 'ਚ ਅੱਤਵਾਦੀਆਂ ਨੂੰ ਟੱਕਰ ਦੇਣ ਵਾਲਾ ਫੌਜ ਦਾ ਬਹਾਦਰ ਕੁੱਤਾ ਜ਼ੂਮ ਵੀਰਵਾਰ ਨੂੰ ਸ਼ਹੀਦ ਹੋ ਗਿਆ। ਦੋ ਗੋਲੀਆਂ ਲੱਗਣ ਤੋਂ ਬਾਅਦ ਵੀ ਉਹ ਅਖੀਰ ਤੱਕ ਸਰਚ ਆਪਰੇਸ਼ਨ ਵਿੱਚ ਡਟਿਆ ਰਿਹਾ ਸੀ। ਸ਼ੁੱਕਰਵਾਰ ਨੂੰ ਫੌਜ ਨੇ ਨਮ ਅੱਖਾਂ ਨਾਲ ਇਸ ਯੋਧੇ ਨੂੰ ਸ਼ਰਧਾਂਜਲੀ ਦਿੱਤੀ ਹੈ। ਜ਼ੂਮ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ ਸੀ।



ਸ੍ਰੀਨਗਰ ਸਥਿਤ ਪੀਆਰਓ ਡਿਫੈਂਸ ਕਰਨਲ ਇਮਰੋਨ ਮੌਸਾਵੀ ਨੇ ਕਿਹਾ ਕਿ ਚਿਨਾਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਏਡੀਐਸ ਔਜਲਾ ਅਤੇ ਸਾਰੇ ਰੈਂਕ ਨੇ ਸ੍ਰੀਨਗਰ ਦੇ ਬਦਾਮੀ ਬਾਗ ਛਾਉਣੀ ਵਿੱਚ ਚਿਨਾਰ ਜੰਗੀ ਯਾਦਗਾਰ ਵਿੱਚ ਇੱਕ ਸਮਾਰੋਹ ਵਿੱਚ ਬਹਾਦਰ ਜ਼ੂਮ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਨੰਤਨਾਗ ਦੇ ਤੰਗਪਾਵ 'ਚ ਆਪਰੇਸ਼ਨ ਦੌਰਾਨ ਜ਼ੂਮ ਨੇ ਨਾ ਸਿਰਫ ਅੱਤਵਾਦੀਆਂ ਦੇ ਸਹੀ ਟਿਕਾਣੇ ਦੀ ਪਛਾਣ ਕਰਨ 'ਚ ਸਗੋਂ ਅੱਤਵਾਦੀ ਨੂੰ ਬੇਅਸਰ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਇਸ ਮੁਕਾਬਲੇ 'ਚ ਕੁੱਤੇ ਨੂੰ ਦੋ ਗੋਲੀਆਂ ਲੱਗੀਆਂ।


ਇਹ ਵੀ ਪੜ੍ਹੋ : Ram Rahim Parole : ਰਾਮ ਰਹੀਮ 40 ਦਿਨਾਂ ਦੀ ਪੈਰੋਲ 'ਤੇ ਸੁਨਾਰੀਆ ਜੇਲ੍ਹ 'ਚੋਂ ਆਇਆ ਬਾਹਰ , ਬਾਗਪਤ ਆਸ਼ਰਮ ਲਈ ਰਵਾਨਾ



ਜ਼ਖਮੀ ਹੋਣ ਦੇ ਬਾਵਜੂਦ ਬਹਾਦਰੀ ਦਿਖਾਈ


ਜ਼ਖਮੀ ਹੋਣ ਦੇ ਬਾਵਜੂਦ ਜ਼ੂਮ ਨੇ ਦੂਜੇ ਲੁਕੇ ਹੋਏ ਅੱਤਵਾਦੀ ਨੂੰ ਲੱਭ ਲਿਆ ਅਤੇ ਨਿਸ਼ਾਨੇ ਤੋਂ ਵਾਪਸ ਪਰਤਿਆ। ਉਸ ਦੇ ਸਰੀਰ 'ਚੋਂ ਕਾਫੀ ਖੂਨ ਨਿਕਲ ਚੁੱਕਾ ਸੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਪੀਆਰਓ ਨੇ ਕਿਹਾ ਕਿ ਉਸ ਨੇ ਲਸ਼ਕਰ ਦੇ ਦੋ ਅੱਤਵਾਦੀਆਂ ਤੇ ਕਾਰਵਾਈ ਕਰਨ 'ਚ ਟੀਮ ਦੀ ਮਦਦ ਕੀਤੀ। ਬਾਅਦ ਵਿੱਚ ਜ਼ੂਮ ਨੂੰ ਤੁਰੰਤ ਸ਼੍ਰੀਨਗਰ ਦੇ ਆਰਮੀ ਵੈਟਰਨਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਅੰਤ ਤੱਕ ਲੜਦਾ ਰਿਹਾ, ਆਖਰਕਾਰ ਵੀਰਵਾਰ ਸਵੇਰੇ 11:50 ਵਜੇ ਉਸਨੇ ਆਖਰੀ ਸਾਹ ਲਿਆ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।