ਡਿਬਿਆਪੁਰ: ਏਆਰਟੀਓ ਵਿਭਾਗ ਦਾ ਅਨੋਖਾ ਕਾਰਨਾਮਾ ਸਾਹਮਣੇ ਆਇਆ ਹੈ। ਏਆਰਟੀਓ ਦਫ਼ਤਰ ਨੇ ਮਜ਼ਦੂਰ ਦੇ ਪੁੱਤਰ ਦੇ ਨਾਂ 'ਤੇ ਡੇਢ ਲੱਖ ਰੁਪਏ ਦਾ ਟੈਕਸ ਜਮ੍ਹਾ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਹੈ। ਨੋਟਿਸ ਮਿਲਣ ਤੋਂ ਬਾਅਦ ਉਹ ਦਫ਼ਤਰ ਦੇ ਚੱਕਰ ਲਾ ਰਹੇ ਹਨ।
ਪੀੜਤ ਨੇ ਦੱਸਿਆ ਕਿ ਉਸ ਕੋਲ ਸਿਰਫ਼ ਇੱਕ ਸਾਈਕਲ ਹੈ। ਡਿਬਿਆਪੁਰ ਦੇ ਸੇਹੂਦ ਪਿੰਡ ਦਾ ਰਹਿਣ ਵਾਲਾ ਸੁਰੇਸ਼ ਚੰਦਰ ਮਜ਼ਦੂਰ ਹੈ। ਉਸ ਦਾ 16 ਸਾਲਾ ਪੁੱਤਰ ਸੁਧੀਰ ਵੀ ਮਜ਼ਦੂਰੀ ਕਰਦਾ ਹੈ। 23 ਦਸੰਬਰ ਨੂੰ ਸੁਰੇਸ਼ ਚੰਦਰ ਨੂੰ ਡਾਕ ਰਾਹੀਂ ਇੱਕ ਨੋਟਿਸ ਮਿਲਿਆ ਜੋ ਅੰਗਰੇਜ਼ੀ ਵਿੱਚ ਸੀ। ਇਸ ’ਤੇ ਸੁਰੇਸ਼ ਨੂੰ ਪਿੰਡ ਦੇ ਕਿਸੇ ਵਿਅਕਤੀ ਵੱਲੋਂ ਨੋਟਿਸ ਪੜ੍ਹ ਕੇ ਸੁਣਾਇਆ ਗਿਆ ਤਾਂ ਪਤਾ ਲੱਗਾ ਕਿ ਏਆਰਟੀਓ ਦਫ਼ਤਰ ਨੇ ਟੈਕਸ ਨਾ ਭਰਨ ’ਤੇ ਡੇਢ ਲੱਖ ਰੁਪਏ ਜੁਰਮਾਨੇ ਦਾ ਨੋਟਿਸ ਭੇਜਿਆ ਹੈ।
ਪੀੜਤ ਸੁਰੇਸ਼ ਨੇ ਦੱਸਿਆ ਕਿ ਉਸ ਦੇ ਲੜਕੇ ਸੁਧੀਰ ਕੋਲ ਕੋਈ ਮੋਟਰਸਾਈਲ ਨਹੀਂ ਹੈ। ਸਿਰਫ਼ ਇੱਕ ਸਾਈਕਲ ਹੈ ਜਿਸ ਉੱਪਰ ਉਹ ਡਿਬਿਆਪੁਰ ਦੀ ਇੱਕ ਧਰਮਸ਼ਾਲਾ ਵਿੱਚ ਚੌਕੀਦਾਰੀ ਕਰਨ ਜਾਂਦਾ ਹੈ। ਨੋਟਿਸ ਮਿਲਣ ਤੋਂ ਬਾਅਦ ਉਹ ਹੁਣ ਅਧਿਕਾਰੀਆਂ ਦੇ ਚੱਕਰ ਲਗਾ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਨੋਟਿਸ ਮਿਲਣ ਤੋਂ ਬਾਅਦ ਇੱਥੋਂ ਦੇ ਸਾਰੇ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਏਆਰਟੀਓ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਇੱਕ ਹੀ ਨਾਮ ਦੇ ਦੋ ਵਿਅਕਤੀ ਹੋ ਸਕਦੇ ਹਨ। ਇਸ ਕਾਰਨ ਗਲਤੀ ਨਾਲ ਨੋਟਿਸ ਦੂਜੇ ਵਿਅਕਤੀ ਤੱਕ ਪਹੁੰਚ ਜਾਂਦਾ ਹੈ, ਕਿਉਂਕਿ ਸਾਰਾ ਸਿਸਟਮ ਕੰਪਿਊਟਰਾਈਜ਼ਡ ਹੈ। ਇਸ ਲਈ ਨਾਮ ਦੇ ਗਲਤ ਹੋਣ ਦੀ ਸੰਭਾਵਨਾ ਘੱਟ ਹੈ। ਫਿਰ ਵੀ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Viral Video: ਵਿਆਹ ਤੋਂ ਪਹਿਲਾਂ ਸਟੇਜ 'ਤੇ ਲਾੜੇ ਨੇ ਰੱਖੀ ਅਜਿਹੀ ਸ਼ਰਤ, ਲਾੜੀ ਹੋ ਗਈ ਪਾਣੀ-ਪਾਣੀ, Video 'ਚ ਦੇਖੋ ਫਿਰ ਕੀ ਹੋਇਆ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin