ਸ਼ਿਮਲਾ: ਆਮ ਆਦਮੀ ਪਾਰਟੀ ਨੇ ਹੁਣ ਹਿਮਾਚਲ ਦੇ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਗ੍ਰੰਟੀਆਂ ਦਿੱਤੀਆਂ ਹਨ। ਮਨੀਸ਼ ਸਿਸੋਦੀਆ ਨੇ 'ਆਪ' ਦੀ ਪਹਿਲੀ ਗਾਰੰਟੀ ਐਲਾਨ ਕਰਦੇ ਹੋਏ ਹਿਮਾਚਲ ਦੇ ਲੋਕਾਂ ਨੂੰ ਸਿੱਖਿਆ ਸਬੰਧੀ ਤੋਹਫਾ ਦੇਣ ਦੀ ਗੱਲ ਕੀਤੀ।
ਆਮ ਆਦਮੀ ਪਾਰਟੀ ਨੇ ਹਿਮਾਚਲ ਵਾਸੀਆਂ ਨੂੰ ਪੰਜ ਗ੍ਰੰਟੀਆਂ ਦਿੱਤੀਆਂ ਹਨ।
1. ਹਿਮਾਚਲ ਦੇ ਹਰ ਪਰਿਵਾਰ ਦੇ ਬੱਚੇ ਨੂੰ ਚੰਗੀ ਤੇ ਫਰੀ ਸਿੱਖਿਆ ਮਿਲੇਗੀ।
2. ਦਿੱਲੀ ਵਾਂਗ ਸਾਰੇ ਸਕੂਲ ਸ਼ਾਨਦਾਰ ਬਣਨਗੇ।
3. ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਨਾਜਾਇਜ਼ ਫੀਸ ਨਹੀਂ ਵਧਾਉਣ ਦਿੱਤੀ ਜਾਵੇਗੀ।
4. ਸਾਰੇ ਕੱਚੇ ਅਧਿਆਪਕ ਪੱਕੇ ਹੋਣਗੇ ਤੇ ਸਾਰੀਆਂ ਖਾਲੀ ਆਸਾਮੀਆਂ ਭਰੀਆਂ ਜਾਣਗੀਆਂ।
5. ਅਧਿਆਪਕਾਂ ਤੋਂ ਸਕੂਲ ਵਿੱਚ ਪੜ੍ਹਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਲਿਆ ਜਾਵੇਗਾ।