Delhi liquor scam:  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਨੂੰਨੀ ਟੀਮ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸੁਪਰੀਮ ਕੋਰਟ ਵਿੱਚ ਅੰਤਰਿਮ ਜ਼ਮਾਨਤ ਦਾ ਵਿਰੋਧ ਕਰਨ ਵਾਲੇ ਹਲਫ਼ਨਾਮੇ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਇੱਕ ਰਸਮੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ, ਜਿਸ ਵਿੱਚ ਈਡੀ ਦੇ ਹਲਫ਼ਨਾਮੇ ਨੂੰ ਕਾਨੂੰਨੀ ਪ੍ਰਕਿਰਿਆਵਾਂ ਦੀ ਅਣਦੇਖੀ ਦੱਸਿਆ ਗਿਆ ਹੈ। 'ਆਪ' ਨੇ ਕਿਹਾ ਹੈ ਕਿ ਇਸ ਮਾਮਲੇ 'ਤੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਅੰਤਿਮ ਫੈਸਲਾ ਆਉਣਾ ਤੈਅ ਹੈ ਅਤੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ 'ਤੇ ਈ.ਡੀ ਦੇ ਇਤਰਾਜ਼ 'ਤੇ ਸਵਾਲ ਉਠਾਉਂਦੇ ਹੋਏ ਹਲਫਨਾਮਾ ਦਾਖਲ ਕੀਤਾ ਹੈ।  ਆਪ ਦਾ ਕਹਿਣਾ ਹੈ ਕਿ ਕਥਿਤ ਸ਼ਰਾਬ ਘੁਟਾਲੇ ਵਿੱਚ ED ਦੁਆਰਾ ਦੋ ਸਾਲਾਂ ਦੀ ਜਾਂਚ ਦੇ ਬਾਅਦ ਵੀ ਕਿਸੇ ਨੂੰ ਦੋਸ਼ੀ ਠਹਿਰਾਉਣ ਲਈ ਇੱਕ ਵੀ ਰੁਪਿਆ ਜਾਂ ਸਬੂਤ ਬਰਾਮਦ ਨਹੀਂ ਕੀਤਾ ਗਿਆ ਹੈ। 


ਇਸ ਤੋਂ ਇਲਾਵਾ, ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਆਧਾਰ ਹੋਰ ਦੋਸ਼ੀ ਵਿਅਕਤੀਆਂ ਜਿਵੇਂ ਕਿ ਮਗੁੰਟਾ ਸ਼੍ਰੀਨਿਵਾਸਲੂ ਰੈਡੀ, ਸਰਥ ਰੈੱਡੀ, ਸੱਤਿਆ ਵਿਜੇ ਨਾਇਕ ਅਤੇ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਦੇ ਨਜ਼ਦੀਕੀ ਸਹਿਯੋਗੀ ਦੁਆਰਾ ਦਿੱਤੇ ਗਏ ਬਿਆਨਾਂ 'ਤੇ ਅਧਾਰਤ ਹੈ। ਈਡੀ ਨੇ ਇਨ੍ਹਾਂ ਦੇ ਬਿਆਨਾਂ 'ਤੇ ਪੂਰੀ ਤਰ੍ਹਾਂ ਭਰੋਸਾ ਕੀਤਾ ਹੈ ਜੋ ਸਿੱਧੇ ਤੌਰ 'ਤੇ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਇਸ ਦਾ ਫਾਇਦਾ ਉਠਾਉਂਦੇ ਹਨ। ਇੱਕ ਉਦਾਹਰਣ ਦਿੰਦੇ ਹੋਏ, 'ਆਪ' ਨੇ ਕਿਹਾ ਕਿ ਐਨਡੀਏ ਤੋਂ ਲੋਕ ਸਭਾ ਟਿਕਟ ਪ੍ਰਾਪਤ ਕਰਨ ਵਾਲੇ ਮਗੁੰਟਾ ਸ਼੍ਰੀਨਿਵਾਸਲੂ ਰੈਡੀ ਨੇ ਆਪਣੇ ਪੁੱਤਰ ਰਾਘਵ ਰੈਡੀ ਦੀ ਜ਼ਮਾਨਤ ਲਈ ਇੱਕ ਬਿਆਨ ਦਿੱਤਾ ਸੀ। ਇੱਕ ਹੋਰ ਸਰਕਾਰੀ ਗਵਾਹ ਪੀ. ਸਰਥ ਰੈਡੀ ਨੇ ਆਪਣੀ ਜ਼ਮਾਨਤ ਪੱਕੀ ਕਰਨ ਲਈ ਚੋਣ ਬਾਂਡ ਰਾਹੀਂ ਭਾਜਪਾ ਦੇ ਖਾਤੇ ਵਿੱਚ 60 ਕਰੋੜ ਰੁਪਏ ਭੇਜੇ। ਤੀਜਾ ਵਿਅਕਤੀ, ਸੱਤਿਆ ਵਿਜੇ ਨਾਇਕ, ਜਿਸ ਨੇ 'ਆਪ' ਦੀ ਟਿਕਟ 'ਤੇ 2022 'ਚ ਗੋਆ ਵਿਧਾਨ ਸਭਾ ਚੋਣਾਂ ਲੜੀਆਂ ਸਨ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦਾ ਕਰੀਬੀ ਹੈ ਅਤੇ 2012 ਅਤੇ 2017 'ਚ ਭਾਜਪਾ ਦੀ ਟਿਕਟ 'ਤੇ ਚੋਣ ਲੜਿਆ ਸੀ।


ਅੱਗੇ ਕਿਹਾ ਕਿ ਸਰਕਾਰੀ ਗਵਾਹ ਬਣਨ ਵਾਲਾ ਇੱਕ ਹੋਰ ਦੋਸ਼ੀ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਕਰੀਬੀ ਸਹਿਯੋਗੀ ਸੀ। ਇਸ ਤਰ੍ਹਾਂ, ਸਾਰੇ 4 ਇਤਰਾਜ਼ਯੋਗ ਬਿਆਨ ਭਾਜਪਾ ਨਾਲ ਨਜ਼ਦੀਕੀ ਵਿਅਕਤੀਆਂ ਦੇ ਹਨ। ‘ਆਪ’ ਨੇ ਅੱਗੇ ਕਿਹਾ ਕਿ ਇਹ ਬਿਆਨ ਇੱਕ ਪੈਟਰਨ ਨੂੰ ਦਰਸਾਉਂਦੇ ਹਨ। ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਕਈ ਬਿਆਨ ਦਿੱਤੇ, ਜਿਨ੍ਹਾਂ ਵਿੱਚ ਅਰਵਿੰਦ ਕੇਜਰੀਵਾਲ ਸ਼ਾਮਲ ਨਹੀਂ ਸਨ।