Arvind Kejriwal’s ‘Sheeshmahal': ਦਿੱਲੀ ਭਾਜਪਾ ਨੇ ਇੱਕ ਸੂਚੀ ਜਾਰੀ ਕਰਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਦੋਸ਼ ਲਾਏ ਹਨ। ਭਾਜਪਾ ਦਾ ਦੋਸ਼ ਹੈ ਕਿ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਨਿਵਾਸ ਵਿੱਚ 10 ਤੋਂ 12 ਲੱਖ ਰੁਪਏ ਦੇ ਸਮਾਰਟ ਟਾਇਲਟ ਦੀ ਵਰਤੋਂ ਕੀਤੀ। ਉਹ 1.2 ਕਰੋੜ ਰੁਪਏ ਦੇ ਸ਼ਾਵਰ ਵਿੱਚ ਇਸ਼ਨਾਨ ਕਰਦੇ ਸੀ ਅਤੇ 4 ਲੱਖ ਰੁਪਏ ਦੀ ਮਾਲਿਸ਼ ਮਸ਼ੀਨ ਨਾਲ ਮਸਾਜ ਕਰਦੇ ਸੀ। ਮੁੱਖ ਮੰਤਰੀ ਦੀ ਰਿਹਾਇਸ਼ 6, ਫਲੈਗ ਸਟਾਫ ਰੋਡ 'ਤੇ ਇਕੱਲੇ ਬਾਥਰੂਮ 'ਚੋਂ 3 ਕਰੋੜ ਰੁਪਏ ਦਾ ਸਾਮਾਨ ਮਿਲਿਆ ਹੈ। ਘਰ ਵਿੱਚ 4-4 ਲੱਖ ਰੁਪਏ ਦੇ 16 ਟੀਵੀ ਲਗਾਏ ਗਏ ਸਨ ਅਤੇ ਇਸ 'ਤੇ ਕੁੱਲ 64 ਲੱਖ ਰੁਪਏ ਖਰਚ ਕੀਤੇ ਗਏ ਸਨ।



ਆਪ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ


ਭਾਜਪਾ ਦੇ ਇਨ੍ਹਾਂ ਦੋਸ਼ਾਂ 'ਤੇ ਆਮ ਆਦਮੀ ਪਾਰਟੀ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਹ ਰਿਹਾਇਸ਼ ਹੁਣ ਆਤਿਸ਼ੀ ਮਾਰਲੇਨਾ ਨੂੰ ਅਲਾਟ ਕਰ ਦਿੱਤੀ ਗਈ ਹੈ, ਜਿਸਦੀ ਵਰਤੋਂ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਹੁੰਦਿਆਂ ਕੀਤੀ ਸੀ। ਇਲਜ਼ਾਮ ਹੈ ਕਿ ਇਸ ਮਕਾਨ ਦੇ ਮੁੜ ਨਿਰਮਾਣ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਭਾਜਪਾ ਨੇ ਇਸ ਨੂੰ ਅਰਵਿੰਦ ਕੇਜਰੀਵਾਲ ਦਾ ‘ਸ਼ੀਸ਼ ਮਹਿਲ’ ਜਾਂ ‘ਰਾਜ ਮਹਿਲ’ ਕਹਿ ਕੇ ਆਲੋਚਨਾ ਕੀਤੀ ਸੀ। ਹੁਣ ਜਦੋਂ ਦਿੱਲੀ ਵਿਧਾਨ ਸਭਾ ਚੋਣਾਂ ਆ ਗਈਆਂ ਹਨ ਤਾਂ ਭਾਜਪਾ ਇਸ ਮੁੱਦੇ 'ਤੇ ਹਮਲਾਵਰ ਹੋ ਗਈ ਹੈ।


 



 


ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਦੋਸ਼ ਲਾਇਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਰਾਜਨੀਤੀ ਇੱਕ ਆਮ ਆਦਮੀ ਵਜੋਂ ਸ਼ੁਰੂ ਕੀਤੀ ਸੀ। ਆਪਣੀ ਰਾਜਨੀਤੀ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਜਨਤਾ ਦੇ ਸਾਹਮਣੇ ਸਹੁੰ ਖਾਧੀ ਸੀ ਕਿ ਉਹ ਬੰਗਲਾ, ਕਾਰ ਜਾਂ ਸੁਰੱਖਿਆ ਵਰਗੀ ਕੋਈ ਚੀਜ਼ ਨਹੀਂ ਲੈਣਗੇ ਅਤੇ ਉਹ ਇੱਕ ਆਮ ਆਦਮੀ ਵਾਂਗ ਰਹਿਣਗੇ ਅਤੇ ਰਾਜਨੀਤੀ ਵਿੱਚ ਵੱਡਾ ਬਦਲਾਅ ਲਿਆਉਣਗੇ।


ਸਚਦੇਵਾ ਨੇ ਕਿਹਾ ਕਿ ਪਰ ਮੁੱਖ ਮੰਤਰੀ ਬਣਦਿਆਂ ਹੀ ਕੇਜਰੀਵਾਲ ਨੇ ਆਪਣਾ ਅਸਲੀ ਰੂਪ ਦਿਖਾਇਆ। ਉਹ ਜਨਤਾ ਦੇ ਪੈਸੇ ਤੋਂ ਕਰੋੜਾਂ ਰੁਪਏ ਐਸ਼ੋ-ਆਰਾਮ 'ਤੇ ਖਰਚ ਕਰਨ ਲੱਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ 10 ਤੋਂ 12 ਲੱਖ ਰੁਪਏ ਦੀ ਟਾਇਲਟ ਸੀਟ ਦੀ ਵਰਤੋਂ ਕਰਦੇ ਹਨ ਅਤੇ 1 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਸ਼ਾਵਰ ਵਿੱਚ ਨਹਾਉਂਦੇ ਹਨ।


ਉਨ੍ਹਾਂ ਨੇ ਘਰ ਦੀ ਸਜਾਵਟ 'ਤੇ ਹੀ ਕਰੋੜਾਂ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਆਮ ਆਦਮੀ ਦੀ ਰਾਜਨੀਤੀ ਕਿਵੇਂ ਹੈ।



ਭਾਜਪਾ ਦੇ ਬੁਲਾਰੇ ਅਮਿਤ ਮਾਲਵੀਆ ਨੇ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਲਿਸਟ ਸਾਂਝੀ ਕੀਤੀ ਹੈ, ਜਿਸ ਦੱਸਿਆ ਗਿਆ ਹੈ ਕਿ ਕਿਹੜੀ ਚੀਜ਼ ਕਿੰਨੀ ਦੀ ਹੈ।