Asaduddin Owaisi Vehicle Attacked: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਮੁਖੀ ਅਸਦੁਦੀਨ ਓਵੈਸੀ ਨੇ ਦਾਅਵਾ ਕੀਤਾ ਹੈ ਕਿ ਮੇਰਠ ਤੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਦੀ ਗੱਡੀ 'ਤੇ ਗੋਲੀਬਾਰੀ ਕੀਤੀ ਗਈ। 


ਗੱਡੀ 'ਤੇ ਗੋਲੀਆਂ ਦੇ ਨਿਸ਼ਾਨ ਸਾਂਝੇ ਕਰਦਿਆਂ ਉਨ੍ਹਾਂ ਕਿਹਾ,''ਕੁਝ ਸਮਾਂ ਪਹਿਲਾਂ ਛਿਜਰਸੀ ਟੋਲ ਫਾਟਕ 'ਤੇ ਮੇਰੀ ਗੱਡੀ 'ਤੇ ਗੋਲੀ ਚਲਾਈ ਗਈ। 4 ਰਾਊਂਡ ਫਾਇਰ ਕੀਤੇ ਗਏ।'' ਅਸਦੁਦੀਨ ਓਵੈਸੀ ਨੇ ਅੱਗੇ ਦੱਸਿਆ ਕਿ ਹਮਲਾਵਰਾਂ 'ਚ 3 ਤੋਂ 4 ਲੋਕ ਸ਼ਾਮਲ ਸਨ, ਉਹ ਸਾਰੇ ਉਥੇ ਹਥਿਆਰ ਛੱਡ ਕੇ ਭੱਜ ਗਏ। ਮੇਰੀ ਕਾਰ ਪੰਕਚਰ ਹੋ ਗਈ, ਪਰ ਮੈਂ ਦੂਜੀ ਕਾਰ ਵਿੱਚ ਬੈਠ ਕੇ ਉਥੋਂ ਨਿਕਲ ਗਿਆ। ਅਸੀਂ ਸਾਰੇ ਸੁਰੱਖਿਅਤ ਹਾਂ। ਅਲਹਮਦੁਲਿਲਾਹ।"


 









ਕਾਰ 'ਤੇ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਇੱਕ ਟੁਕੜੀ ਮੌਕੇ 'ਤੇ ਪਹੁੰਚ ਗਈ। ਆਈਜੀ ਮੇਰਠ ਮੁਤਾਬਕ ਟੋਲ ਪਲਾਜ਼ਾ 'ਤੇ ਓਵੈਸੀ ਸਮਰਥਕਾਂ ਨਾਲ ਝਗੜੇ ਦੀ ਸੂਚਨਾ ਮਿਲੀ ਹੈ ਪਰ ਫਿਲਹਾਲ ਗੋਲੀਬਾਰੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਜੋ ਦਾਅਵਾ ਕੀਤਾ ਜਾ ਰਿਹਾ ਹੈ, ਅਸੀਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੇ ਹਾਂ। ਦਾਅਵਿਆਂ ਦੀ ਸੱਚਾਈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ।


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ