ਹੈਦਰਾਬਾਦ: ਆਲ ਇੰਡੀਆ ਮਜਲਿਸ ਐਤਿਹਾਦੁਲ ਮੁਸਲਮੀਨ (AIMIM) ਦੇ ਪ੍ਰਧਾਨ ਅਸੁਦੀਨ ਓਵੈਸੀ ਨੇ ਬੀਜੇਪੀ 'ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਜੇ ਕੋਈ ਸਮਝ ਰਿਹਾ ਹੈ ਕਿ 300 ਸੀਟਾਂ ਜਿੱਤ ਕੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮਨਮਾਨੀ ਕਰਨਗੇ ਤਾਂ ਇਹ ਨਹੀਂ ਹੋ ਪਾਏਗਾ। ਓਵੈਸੀ ਨੇ ਇਹ ਵੀ ਕਿਹਾ ਕਿ ਅਸੀਂ ਕਿਰਾਏਦਾਰ ਨਹੀਂ, ਬਲਕਿ ਹਿੱਸੇਦਾਰ ਹਾਂ।


ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਸੁਦੀਨ ਓਵੈਸੀ ਨੇ ਕਿਹਾ ਕਿ ਜੇ ਕੋਈ ਇਹ ਸਮਝ ਰਿਹਾ ਹੈ ਕਿ ਹਿੰਦੁਸਤਾਨ ਦੇ ਵਜ਼ੀਰ-ਏ-ਆਜ਼ਮ 300 ਸੀਟਾਂ ਜਿੱਤ ਕੇ ਹਿੰਦੁਸਤਾਨ 'ਤੇ ਮਨਮਾਨੀ ਕਰਨਗੇ ਤਾਂ ਨਹੀਂ ਹੋ ਸਕੇਗਾ। ਵਜ਼ੀਰ-ਏ-ਆਜ਼ਮ ਨੂੰ ਸੰਵਿਧਾਨ ਦਾ ਹਵਾਲਾ ਦੇ ਕੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੁਦੀਨ ਓਵੈਸੀ ਤੁਹਾਡੇ ਨਾਲ ਲੜੇਗਾ। ਮਜ਼ਲੂਮਾਂ ਦੇ ਇਨਸਾਫ ਲਈ ਲੜੇਗਾ।



ਓਵੈਸੀ ਨੇ ਕਿਹਾ ਕਿ ਹਿੰਦੁਸਤਾਨ ਨੂੰ ਆਬਾਦ ਰੱਖਣਾ ਹੈ। ਅਸੀਂ ਹਿੰਦੁਸਤਾਨ ਨੂੰ ਆਬਾਦ ਰੱਖਾਂਗੇ। ਅਸੀਂ ਬਰਾਬਰ ਦੇ ਨਾਗਰਿਕ ਹਾਂ। ਕਿਰਾਏਦਾਰ ਨਹੀਂ, ਹਿੱਸੇਦਾਰ ਹਾਂ। ਉੱਧਰ ਕੇਂਦਰੀ ਪਸ਼ੂਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਓਵੈਸੀ ਦੇ ਇਸ ਬਿਆਨ ਨੂੰ ਨਫ਼ਰਤ ਫੈਲਾਉਣ ਵਾਲਾ ਬਿਆਨ ਦੱਸਦਿਆਂ ਕਿਹਾ ਕਿ ਦੇਸ਼ ਵਿੱਚ ਨਫ਼ਰਤ ਫੈਲਾਉਣ ਦੀ ਸਿਆਸਤ ਕਰਨਾ ਓਵੈਸੀ ਦੀ ਆਦਤ ਹੈ।