ਨਵੀਂ ਦਿੱਲੀ: ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਲਵਾਸਾ ਅਗਲੇ ਮਹੀਨੇ ਫਿਲੀਪੀਨਜ਼ ਸਥਿਤ ਏਸ਼ੀਅਨ ਡੈਵਲਪਮੈਂਟ ਬੈਂਕ (ਏਡੀਬੀ) ਵਿੱਚ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਣਗੇ। ਹਾਲਾਂਕਿ ਲਵਾਸਾ, 1980 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ, ਮੁੱਖ ਚੋਣ ਕਮਿਸ਼ਨਰ ਬਣਨ ਦਾ ਦਾਅਵੇਦਾਰ ਸੀ ਤੇ ਚੋਣ ਕਮਿਸ਼ਨ ਵਿੱਚ ਉਨ੍ਹਾਂ ਦਾ ਕਾਰਜਕਾਲ ਅਜੇ ਬਾਕੀ ਸੀ।
ਦੱਸ ਦਈਏ ਕਿ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਮੁਤਾਬਕ ਲਵਾਸਾ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਹੈ। ਅਜਿਹੀ ਸਥਿਤੀ ਵਿਚ ਉਮੇਸ਼ ਸਿਨ੍ਹਾ ਅਗਲੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲ ਲੈਣਗੇ ਜੇ ਉਹ ਲਵਾਸਾ ਵਾਂਗ ਕੋਈ ਹੋਰ ਜ਼ਿੰਮੇਵਾਰੀ ਨਹੀਂ ਸੰਭਾਲੀ।
UGC Final Year Exam SC Hearing: Final Year Exam 'ਤੇ SC 'ਚ ਸੁਣਵਾਈ, ਜਾਣੋ ਕੀ ਹੋਏਗਾ ਵਿਦਿਆਰਥੀਆਂ ਦਾ ਭਵਿੱਖ
ਲਵਾਸਾ ਲੈਣਗੇ ਦਿਵਾਕਰ ਗੁਪਤਾ ਦੀ ਥਾਂ:
ਲਵਾਸਾ ਨੇ 23 ਜਨਵਰੀ, 2018 ਨੂੰ ਭਾਰਤ ਦੇ ਚੋਣ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲ ਲਿਆ ਸੀ ਤੇ ਅਕਤੂਬਰ 2022 ਵਿਚ ਮੁੱਖ ਚੋਣ ਕਮਿਸ਼ਨਰ ਵਜੋਂ ਸੇਵਾ ਨਿਭਾਉਣੀ ਸੀ ਪਰ ਹੁਣ ਉਹ ਏਡੀਬੀ ਦੇ ਉਪ-ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਉਨ੍ਹਾਂ ਨੂੰ ਦਿਵਾਕਰ ਗੁਪਤਾ ਦੀ ਥਾਂ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ, ਜੋ ਅਗਸਤ ਵਿੱਚ ਸੇਵਾਮੁਕਤ ਹੋਣ ਵਾਲੇ ਹਨ।
ਚੋਣ ਕਮਿਸ਼ਨਰ ਵਜੋਂ ਆਪਣੀ ਨਿਯੁਕਤੀ ਤੋਂ ਪਹਿਲਾਂ ਲਵਾਸਾ ਕੇਂਦਰੀ ਵਿੱਤ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸੀ। ਇਸ ਤੋਂ ਪਹਿਲਾਂ ਉਹ ਵਾਤਾਵਰਣ, ਜੰਗਲਾਤ ਤੇ ਮੌਸਮ ਤਬਦੀਲੀ ਮੰਤਰਾਲੇ ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਕੇਂਦਰੀ ਸਕੱਤਰ ਵੀ ਰਹੇ।
ਮੁਕੇਸ਼ ਅੰਬਾਨੀ ਦੀ ਜਾਈਦਾਦ 'ਚ ਆਈ ਕਮੀ, ਹੁਣ ਦੁਨੀਆ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ
Facebook ਅਧਿਕਾਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਦਿੱਲੀ ਪੁਲਿਸ ਕੋਲ ਸ਼ਿਕਾਇਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਦਿੱਤਾ ਅਸਤੀਫਾ, ਏਸ਼ੀਅਨ ਡੈਵਲਪਮੈਂਟ ਬੈਂਕ ਦੇ ਬਣਨਗੇ ਉਪ ਚੇਅਰਮੈਨ
ਏਬੀਪੀ ਸਾਂਝਾ
Updated at:
18 Aug 2020 05:09 PM (IST)
ਅਸ਼ੋਕ ਲਵਾਸਾ ਉਸ ਸਮੇਂ ਸੁਰਖੀਆਂ ਵਿੱਚ ਆਏ ਸੀ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਕਲੀਨ ਚਿੱਟ ਮਿਲਣ ਦਾ ਵਿਰੋਧ ਕੀਤਾ ਸੀ।
- - - - - - - - - Advertisement - - - - - - - - -