ਨਵੀਂ ਦਿੱਲੀ: : ਪੱਛਮੀ ਬੰਗਾਲ, ਅਸਾਮ ਅਤੇ ਤਾਮਿਲਨਾਡੂ ਸਣੇ ਪੰਜ ਸੂਬਿਆਂ ਵਿਚ ਵੋਟਿੰਗ ਪੂਰੀ ਹੋਣ ਤੋਂ ਬਾਅਦ ਹਰ ਕੋਈ ਨਤੀਜੇ ਦੇ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਵੋਟਾਂ ਦੀ ਗਿਣਤੀ 2 ਮਈ (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਅੱਧੇ ਘੰਟੇ ਬਾਅਦ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਹੀ ਸ਼ਾਮ ਤੱਕ ਇਹ ਤੈਅ ਹੋ ਜਾਵੇਗਾ ਕਿ ਕਿਹੜੇ ਸੂਬੇ ਵਿੱਚ ਕੌਣ ਸਰਕਾਰ ਬਣਾ ਰਿਹਾ ਹੈ।


ਵੋਟਾਂ ਦੀ ਗਿਣਤੀ ਦੌਰਾਨ ਤੁਸੀਂ ਏਬੀਪੀ ਦੀ ਵੈਬਸਾਈਟ 'ਤੇ ਸਭ ਤੋਂ ਸਹੀ ਅਤੇ ਤੇਜ਼ ਰੁਝਾਨ / ਨਤੀਜੇ ਹਾਸਲ ਕਰ ਸਕਦੇ ਹੋ। ਇਸ ਤੋਂ ਇਲਾਵਾ ਰੁਝਾਨਾਂ ਅਤੇ ਨਤੀਜਿਆਂ ਦੇ ਲਾਈਵ ਅਪਡੇਟਸ ਏਬੀਪੀ ਦੇ ਸਾਰੇ ਸੋਸ਼ਲ ਪਲੇਟਫਾਰਮਸ 'ਤੇ ਜਾਰੀ ਕੀਤੇ ਜਾਣਗੇ। ਇਸਦੇ ਲਈ ਤੁਸੀਂ ਸਾਡੇ ਫੇਸਬੁੱਕ, ਟਵਿੱਟਰ, ਯੂ-ਟਿਊਬ ਅਤੇ ਇੰਸਟਾਗ੍ਰਾਮ ਪੇਜ 'ਤੇ ਵੀ ਜਾ ਸਕਦੇ ਹੋ।


ਇਸ ਤੋਂ ਇਲਾਵਾ ਸਵੇਰੇ 8 ਵਜੇ ਤੋਂ ਚੋਣ ਕਮਿਸ਼ਨ ਦੀ ਵੈਬਸਾਈਟ https://eci.gov.in/ 'ਤੇ ਵੀ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਦੁਪਹਿਰ 3 ਵਜੇ ਤੋਂ ਸੂਬਿਆਂ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ। ਹਾਲਾਂਕਿ, ਸਾਰੀਆਂ ਸੀਟਾਂ 'ਤੇ ਚੋਣ ਨਤੀਜੇ ਆਉਣ ਤੱਕ ਅਸੀਂ ਤੁਹਾਨੂੰ ਹਰ ਜਾਣਕਾਰੀ ਦਿੰਦੇ ਰਹਾਂਗੇ।


ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਚੋਣ ਕਮਿਸ਼ਨ ਮੁਤਾਬਕ ਸ਼ੁਰੂਆਤ ਵਿੱਚ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਏਗੀ। ਇਸ ਤੋਂ ਬਾਅਦ ਈਵੀਐਮ ਤੋਂ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ।


ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ 294, ਤਾਮਿਲਨਾਡੂ ਵਿੱਚ 234, ਅਸਾਮ ਵਿੱਚ 126, ਕੇਰਲ ਵਿੱਚ 140 ਅਤੇ ਪੁਡੂਚੇਰੀ ਵਿੱਚ 30 ਸੀਟਾਂ ‘ਤੇ ਵੋਟਿੰਗ ਹੋਈ। ਪੱਛਮੀ ਬੰਗਾਲ ਵਿਚ ਅੱਠ ਪੜਾਵਾਂ ਵਿਚ ਸਭ ਤੋਂ ਵੱਧ ਚੋਣਾਂ ਹੋਈਆਂ। ਇੱਥੇ ਇਸ ਵਾਰ ਟੀਐਮਸੀ ਅਤੇ ਭਾਜਪਾ ਵਿਚਾਲੇ ਪੂਰੀ ਬਰਾਬਰ ਦੀ ਟੱਕਰ ਵੇਖਣ ਨੂੰ ਮਿਲ ਸਕਦੀ ਹੈ।


ਵੈੱਬਸਾਈਟ (Website)


ਲਾਈਵ ਟੀਵੀhttps://www.abplive.com//amplive-tv/amp


ਹਿੰਦੀ ਵੈਬਸਾਈਟhttps://www.abplive.com//amp


ਅੰਗਰੇਜ਼ੀ ਵੈਬਸਾਈਟhttps://news.abplive.com//amp


ਯੂਟਿਊਬ (Youtube)-


ਹਿੰਦੀ ਯੂਟਿਊਬhttps://www.youtube.com/channel/UCmphdqZNmqL72WJ2uyiNw5w


ਅੰਗ੍ਰੇਜ਼ੀ ਯੂਟਿਊਬhttps://www.youtube.com/user/abpnewstv


ਇਸ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਅਸੀਂ ਤੁਹਾਨੂੰ ਵੋਟਾਂ ਦੀ ਗਿਣਤੀ ਨਾਲ ਜੁੜੀ ਹਰ ਜਾਣਕਾਰੀ ਦੇਵਾਂਗੇ।