Assembly Election Survey: ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਤੇ ਪੁਡੂਚੇਰੀ ਰਾਜਾਂ ਵਿੱਚ ਚੋਣ ਹੋਣੀਆਂ ਹਨ। ਇਨ੍ਹਾਂ ਰਾਜਾਂ ਵਿੱਚ ਅਪ੍ਰੈਲ-ਮਈ ਨੂੰ ਸਰਕਾਰਾਂ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ। ਪੱਛਮੀ ਬੰਗਾਲ ਵਿੱਚ 294 ਸੀਟਾਂ, ਤਾਮਿਲਨਾਡੂ ਵਿੱਚ 234 ਸੀਟਾਂ, ਕੇਰਲ ਵਿੱਚ 140 ਸੀਟਾਂ, ਅਸਾਮ ਵਿੱਚ 126 ਤੇ ਪੁਡੂਚੇਰੀ ਵਿੱਚ 30 ਸੀਟਾਂ ਲਈ ਵੋਟਾਂ ਪੈਣੀਆਂ ਹਨ। 2 ਮਈ ਨੂੰ ਪੰਜਾਂ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।

ਇਸ ਦੌਰਾਨ ਸੀ-ਵੋਟਰ ਚੋਣ ਸਰਵੇਖਣ ਸਮੇਂ ਆਇਆ ਹੈ।ਇਸ ਸਰਵੇਖਣ ਮੁਤਾਬਕ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਅਤੇ ਅਸਾਮ ਵਿੱਚ ਬੀਜੇਪੀ ਦੀ ਐਨਡੀਏ ਸਰਕਾਰ ਆਪਣੀ ਕੁਰਸੀ ਬਚਾਉਣ ਵਿੱਚ ਕਾਮਯਾਬ ਹੋ ਜਾਏਗੀ।



ਕੀ ਕਹਿੰਦਾ ਚੋਣ ਸਰਵੇਖਣ



ਪੱਛਮੀ ਬੰਗਾਲ: ਪੱਛਮੀ ਬੰਗਾਲ ਦੀਆਂ 294 ਸੀਟਾਂ ਤੇ ਅੱਠ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਅਨੁਸਾਰ ਪੱਛਮੀ ਬੰਗਾਲ ਵਿੱਚ 1 ਲੱਖ ਇੱਕ ਹਜ਼ਾਰ 916 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ। ਪਹਿਲੇ ਪੜਾਅ ਲਈ ਵੋਟਿੰਗ 27 ਮਾਰਚ ਨੂੰ ਹੋਵੇਗੀ। ਦੂਜੇ ਪੜਾਅ ਲਈ 1 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ, ਤੀਜਾ ਪੜਾਅ 6 ਅਪ੍ਰੈਲ ਨੂੰ, ਚੌਥਾ ਪੜਾਅ 10 ਅਪ੍ਰੈਲ ਨੂੰ, ਪੰਜਵਾਂ ਪੜਾਅ 17 ਅਪ੍ਰੈਲ ਨੂੰ, ਛੇਵਾਂ ਪੜਾਅ 22 ਅਪ੍ਰੈਲ ਨੂੰ, ਸੱਤਵਾਂ ਪੜਾਅ 26 ਅਪ੍ਰੈਲ ਨੂੰ ਤੇ ਅੱਠਵੇਂ ਪੜਾਅ ਲਈ 29 ਅਪ੍ਰੈਲ ਨੂੰ ਵੋਟਿੰਗ ਹੋਏਗੀ।

ਤ੍ਰਿਣਮੂਲ ਕਾਂਗਰਸ-154 ਸੀਟਾਂ
ਬੀਜੇਪੀ-107 ਸੀਟਾਂ
ਲੈਫਟ, ਕਾਂਗਰਸ, ਆਈਐਸਐਫ ਗੱਠਜੋੜ-33 ਸੀਟਾਂ

ਤਾਮਿਲਨਾਡੂ: ਤਾਮਿਲਨਾਡੂ ਵਿੱਚ ਕੁੱਲ 234 ਵਿਧਾਨ ਸਭਾ ਸੀਟਾਂ ਲਈ ਵੀ 6 ਅਪ੍ਰੈਲ ਨੂੰ ਹੀ ਵੋਟਿੰਗ ਹੋਏਗੀ। ਇੱਥੇ ਕਿਸੇ ਵੀ ਪਾਰਟੀ ਨੂੰ ਸੰਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਘੱਟੋ-ਘੱਟ 118 ਸੀਟਾਂ ਦੀ ਜ਼ਰੂਰਤ ਹੁੰਦੀ ਹੈ। ਤਾਮਿਲਨਾਡੂ ਵਿੱਚ ਮੌਜੂਦਾ ਸਰਕਾਰ ਦਾ ਕਾਰਜਕਾਲ 24 ਮਈ 2021 ਨੂੰ ਖ਼ਤਮ ਹੋਵੇਗਾ।

ਕਾਂਗਰਸ (UPA)-158 ਸੀਟਾਂ
ਬੀਜੇਪੀ (NDA)- 65 ਸੀਟਾਂ
ਹੋਰ-11 ਸੀਟਾਂ

ਕੇਰਲ: ਕੇਰਲ ਵਿਧਾਨ ਸਭਾ ਦੀਆਂ 140 ਸੀਟਾਂ ਲਈ 6 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਕੇਰਲ ਵਿੱਚ ਮੌਜੂਦਾ ਸਰਕਾਰ ਦਾ ਕਾਰਜਕਾਲ 1 ਜੂਨ 2021 ਨੂੰ ਖ਼ਤਮ ਹੋ ਜਾਵੇਗਾ।

ਐਲਡੀਐਫ-82 ਸੀਟਾਂ
ਯੂਡੀਐਫ-56 ਸੀਟਾਂ
ਬੀਜੇਪੀ-1 ਸੀਟ
ਹੋਰ-1 ਸੀਟ

ਅਸਾਮ: ਵਿਧਾਨ ਸਭਾ ਦੀਆਂ 126 ਸੀਟਾਂ ਦੀਆਂ ਚੋਣਾਂ ਤਿੰਨ ਪੜਾਵਾਂ ਵਿੱਚ ਹੋਣਗੀਆਂ। ਪਹਿਲੇ ਪੜਾਅ ਲਈ 27 ਮਾਰਚ ਨੂੰ ਵੋਟਿੰਗ ਹੋਵੇਗੀ। ਦੂਜੇ ਪੜਾਅ ਲਈ 1 ਅਪ੍ਰੈਲ ਤੇ 6 ਅਪ੍ਰੈਲ ਨੂੰ ਤੀਜੇ ਪੜਾਅ ਦੀਆਂ ਚੋਣਾਂ ਹੋਣਗੀਆਂ। ਅਸਾਮ ਵਿੱਚ 33 ਹਜ਼ਾਰ ਪੋਲਿੰਗ ਸਟੇਸ਼ਨ ਹੋਣਗੇ। ਪਿਛਲੀਆਂ ਚੋਣਾਂ ਦੇ ਮੁਕਾਬਲੇ ਰਾਜ ਵਿੱਚ ਤਕਰੀਬਨ 30 ਪ੍ਰਤੀਸ਼ਤ ਪੋਲਿੰਗ ਸਟੇਸ਼ਨਾਂ ਵਿੱਚ ਵਾਧਾ ਕੀਤਾ ਗਿਆ ਹੈ।

ਬੀਜੇਪੀ (NDA)-67 ਸੀਟਾਂ
ਕਾਂਗਰਸ (UPA)-57 ਸੀਟਾਂ
ਹੋਰ-2 ਸੀਟਾਂ

ਪੁਡੂਚੇਰੀ: ਪੁਡੂਚੇਰੀ ਦੀਆਂ 30 ਸੀਟਾਂ ਤੇ ਵੀ 6 ਅਪ੍ਰੈਲ ਨੂੰ ਹੀ ਵੋਟਿੰਗ ਹੋਏਗੀ। 30 ਮੈਂਬਰਾਂ ਦੇ ਇਸ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਵਰਤਮਾਨ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੈ। ਰਾਜ ਵਿੱਚ ਸੰਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਘੱਟੋ-ਘੱਟ 17 ਸੀਟਾਂ ਦੀ ਜ਼ਰੂਰਤ ਹੈ।

ਬੀਜੇਪੀ (NDA)-18 ਸੀਟਾਂ
ਕਾਂਗਰਸ (UPA)-12 ਸੀਟਾਂ