Bangalore: ਬੈਂਗਲੁਰੂ ਦੀ ਇੱਕ ਮਹਿਲਾ ਰਾਈਡਰ ਨੂੰ ਹਾਲ ਹੀ ਵਿੱਚ ਟ੍ਰੈਫਿਕ ਨਿਯਮਾਂ ਨੂੰ ਨਿਯਮਤ ਤੌਰ ਉਤੇ ਤੋੜਨ ਲਈ ਮੋਟਾ ਜੁਰਮਾਨਾ ਲਗਾਇਆ ਗਿਆ ਹੈ। ਟਰੈਫਿਕ ਪੁਲਿਸ ਨੇ ਇਸ ਔਰਤ ਦੀ ਪਛਾਣ ਕਰ ਲਈ ਹੈ। ਤਾਜ਼ਾ ਟ੍ਰੈਫਿਕ ਉਲੰਘਣਾ ਵਿੱਚ ਇਸ ਨੂੰ ਬਿਨਾਂ ਹੈਲਮੇਟ ਪਹਿਨੇ ਇੱਕ ਸਕੂਟਰ 'ਤੇ ਤਿੰਨ ਯਾਤਰੀਆਂ ਨੂੰ ਲਿਜਾਂਦਾ ਦੇਖਿਆ ਗਿਆ। ਪੁਲਿਸ ਨੇ ਉਸ ਦਾ 1.36 ਲੱਖ ਰੁਪਏ ਦਾ ਮੋਟਾ ਚਲਾਨ ਕੀਤਾ ਹੈ। ਇੱਥੇ ਇਹ ਦੱਸਣਾ ਦਿਲਚਸਪ ਹੈ ਕਿ ਇਹ ਰਕਮ ਉਸ ਦੀ ਹੌਂਡਾ ਐਕਟਿਵਾ ਦੀ ਕੀਮਤ ਤੋਂ ਕਿਤੇ ਵੱਧ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਦੱਖਣ ਦੇ ਇੱਕ ਕੰਨੜ ਟੀਵੀ ਚੈਨਲ ਨੇ ਆਪਣੇ ਯੂਟਿਊਬ ਚੈਨਲ 'ਤੇ ਸੀਸੀਟੀਵੀ ਫੁਟੇਜ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਮਹਿਲਾ ਰਾਈਡਰ ਨੇ 270 ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ। ਉਸ ਦਾ ਐਕਟਿਵਾ ਸਕੂਟਰ ਵੀ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਹੈ।
ਰਿਪੋਰਟਾਂ ਦੇ ਅਨੁਸਾਰ ਨਿਯਮਾਂ ਦੀ ਉਲੰਘਣਾ ਵਿੱਚ ਬਿਨਾਂ ਹੈਲਮੇਟ ਸਵਾਰੀ ਕਰਨਾ, ਸੜਕ ਦੇ ਗਲਤ ਪਾਸੇ ਚਲਾਉਣਾ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ ਅਤੇ ਇੱਥੋਂ ਤੱਕ ਕਿ ਟਰੈਫਿਕ ਸਿਗਨਲਾਂ ਨੂੰ ਤੋੜਨਾ ਸ਼ਾਮਲ ਹੈ। ਇਹ ਸਭ ਸ਼ਹਿਰ ਦੇ ਅੰਦਰ ਆਮ ਰੂਟ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਿਆ।


ਇਨ੍ਹਾਂ ਉਲੰਘਣਾਵਾਂ 'ਤੇ ਲਗਾਏ ਗਏ ਭਾਰੀ ਜੁਰਮਾਨੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਵਿਰੁੱਧ ਸਖ਼ਤ ਚਿਤਾਵਨੀ ਵਜੋਂ ਲਾਏ ਹਨ। ਇਹ ਸੀਸੀਟੀਵੀ ਨਿਗਰਾਨੀ ਦੇ ਮਹੱਤਵ ਨੂੰ ਵੀ ਉਜਾਗਰ ਕਰਦਾ ਹੈ, ਜਿਸ ਨੂੰ ਬਹੁਤ ਸਾਰੇ ਮਹਾਨਗਰਾਂ ਦੁਆਰਾ ਅਪਣਾਇਆ ਗਿਆ ਹੈ। ਤਾਂ ਜੋ ਟ੍ਰੈਫਿਕ ਦੀ ਸਥਿਤੀ ਉਤੇ ਨਜ਼ਰ ਰੱਖੀ ਜਾ ਸਕੇ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਸੜਕਾਂ 'ਤੇ ਟ੍ਰੈਫਿਕ ਅਧਿਕਾਰੀਆਂ ਦੀ ਗੈਰ-ਮੌਜੂਦਗੀ 'ਚ ਵੀ ਡਿਜੀਟਲ ਸਾਧਨਾਂ ਰਾਹੀਂ ਜੁਰਮਾਨੇ ਕੀਤੇ ਜਾ ਸਕਣ।
ਇਸ ਤੋਂ ਇਲਾਵਾ ਦੋਪਹੀਆ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਹੈਲਮੇਟ ਪਹਿਨਣਾ ਚਾਹੀਦਾ ਹੈ। ਕਿਉਂਕਿ ਇਹ ਕਿਸੇ ਵੀ ਦੁਰਘਟਨਾ ਦੀ ਸਥਿਤੀ ਵਿੱਚ ਸਵਾਰੀਆਂ ਨੂੰ ਜਾਨਲੇਵਾ ਸੱਟਾਂ ਤੋਂ ਬਚਾਉਣ ਲਈ ਇੱਕ ਮਹੱਤਵਪੂਰਨ ਸਾਧਨ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।