ਚੇਨਈ: ਬੇਰੂਤ ਵਿੱਚ ਰਸਾਇਣਕ ਵਿਸਫੋਟ ਮਗਰੋਂ ਚੇਨਈ ਕੋਲ ਅਮੋਨੀਅਮ ਨਾਈਟ੍ਰੇਟ ਦੇ ਭੰਡਾਰਨ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ। ਇਨ੍ਹਾਂ ਚਿੰਤਾਵਾਂ ਦੇ ਹੱਲ ਤੋਂ ਬਾਅਦ ਇਸ ਨੂੰ ਆਨਲਾਈਨ ਨਿਲਾਮੀ ਮਗਰੋਂ ਹੈਦਰਾਬਾਦ ਭੇਜਿਆ ਜਾ ਰਿਹਾ ਹੈ। ਈ-ਆਕਸ਼ਨ ਖਤਮ ਹੋ ਗਿਆ ਹੈ। ਇਸ ਸਮੇਂ ਚੇਨਈ ਕੋਲ 697 ਟਨ ਅਮੋਨੀਅਮ ਨਾਈਟ੍ਰੇਟ ਕੰਟੇਨਰ ਸਟੇਸ਼ਨ 'ਤੇ ਰੱਖਿਆ ਹੋਇਆ ਹੈ।

ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਰਸਾਇਣ ਦੇ ਕੁਝ ਡੱਬੇ ਹੈਦਰਾਬਾਦ ਲਈ ਰਵਾਨਾ ਹੋਏ ਹਨ। ਇਹ ਪਦਾਰਥ 2015 ਵਿੱਚ ਕਸਟਮਜ਼ ਐਕਟ, 1962 ਅਧੀਨ ਜ਼ਬਤ ਕੀਤਾ ਗਿਆ ਸੀ। ਇਹ ਸਮਾਨ ਸ਼ਹਿਰ ਤੋਂ ਲਗਪਗ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇੱਕ ਸਟੇਸ਼ਨ 'ਤੇ ਰੱਖਿਆ ਗਿਆ ਸੀ ਤੇ ਸਟੋਰੇਜ ਦੇ ਆਸ-ਪਾਸ ਕੋਈ ਰਿਹਾਇਸ਼ੀ ਖੇਤਰ ਨਹੀਂ।

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਰੋਨਾ ਪੌਜ਼ੇਟਿਵ

ਸੀਮਾ ਕਰ ਅਧਿਕਾਰੀਆਂ ਨੇ ਦੱਸਿਆ ਕਿ ਰਸਾਇਣ ਨੂੰ ਤਮਿਲਨਾਡੂ ਦੇ ਇੱਕ ਆਯਾਤਕਾਰ ਤੋਂ ਜ਼ਬਤ ਕੀਤਾ ਗਿਆ ਸੀ, ਜਿਸ ਨੇ ਕਥਿਤ ਤੌਰ 'ਤੇ ਪਦਾਰਥ ਨੂੰ ਖਾਦ ਦੀ ਸ਼੍ਰੇਣੀ ਦਾ ਦੱਸਿਆ ਸੀ, ਜਦਕਿ ਇਹ ਇੱਕ ਵਿਸਫੋਟਕ ਸ਼੍ਰੇਣੀ ਦਾ ਪਦਾਰਥ ਹੈ।

ਅੰਡੇਮਾਨ-ਨਿਕੋਬਾਰ ਦੇ ਲੋਕਾਂ ਨੂੰ ਮੋਦੀ ਦਾ ਖ਼ਾਸ ਤੋਹਫ਼ਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904