Bengaluru Rain : ਕਰਨਾਟਕ ਦੇ ਬੈਂਗਲੁਰੂ 'ਚ ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਪਿਆ ਹੈ, ਜਿਸ ਕਾਰਨ ਬੇਲੰਦੂਰ ਦੇ ਆਈਟੀ ਖੇਤਰ ਸਮੇਤ ਸ਼ਹਿਰ ਦੇ ਪੂਰਬੀ, ਦੱਖਣ ਅਤੇ ਮੱਧ ਹਿੱਸਿਆਂ 'ਚ ਕਈ ਮੁੱਖ ਸੜਕਾਂ 'ਤੇ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਰਿਹਾ ਹੈ। ਭਾਰੀ ਮੀਂਹ ਕਾਰਨ ਬੁੱਧਵਾਰ ਨੂੰ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਣੀ ਭਰ ਗਿਆ। ਇੱਥੋਂ ਤੱਕ ਕਿ ਹਾਲਤ ਅਜਿਹੇ ਬਣ ਗਏ ਕਿ ਪਾਰਕਿੰਗ ਵਿੱਚ ਖੜ੍ਹੀਆਂ ਬਾਈਕ ਵੀ ਪਾਣੀ ਵਿੱਚ ਰੁੜ੍ਹਦੀਆਂ ਨਜ਼ਰ ਆਈਆਂ।
ਭਾਰਤੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰਕੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਬੇਂਗਲੁਰੂ ਦੇ ਸੇਸ਼ਾਦਰੀਪੁਰਮ ਇਲਾਕੇ 'ਚ ਭਾਰੀ ਮੀਂਹ ਕਾਰਨ ਨਮਾ ਮੈਟਰੋ ਦੀ ਰਿਟੇਨਿੰਗ ਦੀਵਾਰ ਢਹਿ ਗਈ। ਇਸ ਕਾਰਨ ਕਈ ਵਾਹਨ ਨੁਕਸਾਨੇ ਗਏ ਹਨ। ਬੈਂਗਲੁਰੂ ਦੇ ਸ਼ਿਵਾਜੀਨਗਰ ਅਤੇ ਇੰਦਰਾਨਗਰ 'ਚ ਮੀਂਹ ਤੋਂ ਬਾਅਦ ਲੋਕਾਂ ਦੇ ਘਰਾਂ 'ਚ ਪਾਣੀ ਭਰ ਗਿਆ। ਸੜਕਾਂ ਨਦੀਆਂ ਵਿੱਚ ਬਦਲ ਗਈਆਂ। ਇਮਾਰਤਾਂ ਦੇ ਬੇਸਮੈਂਟ ਅਤੇ ਪਾਰਕਿੰਗ ਵਿੱਚ ਵੀ ਪਾਣੀ ਭਰ ਗਿਆ।
ਮੌਸਮ ਵਿਭਾਗ ਅਨੁਸਾਰ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਰਾਜਮਹਿਲ ਗੁੱਟਾਹੱਲੀ ਵਿੱਚ 59 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਸੰਕੇਤ ਦਿੰਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ, ਜੋ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗਾ। ਇਸ ਸਾਲ ਬੈਂਗਲੁਰੂ 'ਚ ਰਿਕਾਰਡ 1,706 ਮਿਲੀਮੀਟਰ ਬਾਰਿਸ਼ ਹੋਈ ,ਜਿਸ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। 2017 ਵਿੱਚ ਇੱਥੇ 1,696 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ।
ਬੈਂਗਲੁਰੂ ਦੇ ਨੀਵੇਂ ਇਲਾਕਿਆਂ 'ਚ ਭਾਰੀ ਜਲਥਲ ਦੇਖਣ ਨੂੰ ਮਿਲ ਰਿਹਾ ਹੈ। ਖੁੱਲ੍ਹੇ ਮੈਨਹੋਲਾਂ ਵਿੱਚ ਪਾਣੀ ਵਗ ਰਿਹਾ ਹੈ, ਬੇਸਮੈਂਟ ਪਾਰਕਿੰਗ ਪਾਣੀ ਨਾਲ ਭਰੀ ਹੋਈ ਹੈ। ਦਫਤਰ ਜਾਣ ਵਾਲੇ ਲੋਕਾਂ ਨੂੰ ਘਰ ਜਾਂਦੇ ਸਮੇਂ ਮੈਟਰੋ ਸਟੇਸ਼ਨਾਂ 'ਤੇ ਪਨਾਹ ਲੈਣੀ ਪਈ ਕਿਉਂਕਿ ਬਾਰਿਸ਼ ਇੰਨੀ ਜ਼ਿਆਦਾ ਸੀ ਕਿ ਬਾਹਰ ਨਿਕਲਣਾ ਜਾਨਲੇਵਾ ਸਾਬਤ ਹੋ ਸਕਦਾ ਸੀ। ਬੈਂਗਲੁਰੂ 'ਚ ਭਾਰੀ ਮੀਂਹ ਕਾਰਨ ਕੰਧ ਢਹਿ ਗਈ, ਜਿਸ ਕਾਰਨ ਉੱਥੇ ਦਹਿਸ਼ਤ ਦਾ ਮਾਹੌਲ ਬਣ ਗਿਆ। ਕੰਧ ਡਿੱਗਣ ਕਾਰਨ ਕਈ ਚਾਰ ਪਹੀਆ ਵਾਹਨ ਨੁਕਸਾਨੇ ਗਏ।

ਦੱਸ ਦੇਈਏ ਕਿ ਬੈਂਗਲੁਰੂ 'ਚ ਨੀਵੇਂ ਇਲਾਕਿਆਂ 'ਚ ਭਾਰੀ ਪਾਣੀ ਭਰ ਗਿਆ। ਇੱਥੋਂ ਤੱਕ ਕਿ ਇਮਾਰਤਾਂ ਦੀਆਂ ਪਾਰਕਿੰਗਾਂ ਅਤੇ ਬੇਸਮੈਂਟਾਂ ਵਿੱਚ ਪਾਣੀ ਭਰ ਗਿਆ। ਇਸ ਨਾਲ ਵਾਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ। ਬੇਂਗਲੁਰੂ 'ਚ ਭਾਰੀ ਮੀਂਹ ਅਤੇ ਉਸ ਤੋਂ ਬਾਅਦ ਪਾਣੀ ਭਰਨ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।