Bihar Election 2020 Results LIVE: ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਦਾਅਵਾ, ਅੱਜ ਨਹੀਂ ਤਾਂ ਕੱਲ੍ਹ ਬੀਜੇਪੀ ਦਾ ਹੀ ਹੋਏਗਾ ਮੁੱਖ ਮੰਤਰੀ

ਤਾਜ਼ਾ ਰੁਝਾਨਾਂ ਅਨੁਸਾਰ, ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੇਪੱਖੀ ਗਠਜੋੜ 124 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜੇਡੀਯੂ ਤੇ ਭਾਜਪਾ ਦਾ ਐਨਡੀਏ 111 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ।

ਏਬੀਪੀ ਸਾਂਝਾ Last Updated: 11 Nov 2020 04:49 PM
ਕਾਂਗਰਸ ਨੇਤਾ ਰਿਸ਼ੀ ਮਿਸ਼ਰਾ ਨੇ ਬਿਹਾਰ ਕਾਂਗਰਸ ਦੇ ਪ੍ਰਧਾਨ ਮਦਨ ਮੋਹਨ ਝਾਅ ਖ਼ਿਲਾਫ਼ ਵੱਡਾ ਦੋਸ਼ ਲਾਇਆ। ਉਨ੍ਹਾਂ ਕਿਹਾ, “ਸਾਡੀ ਸਰਕਾਰ ਅੱਜ ਕਾਂਗਰਸ ਪ੍ਰਧਾਨ ਮਦਨ ਮੋਹਨ ਝਾਅ ਕਾਰਨ ਨਹੀਂ ਬਣ ਸਕੀ। ਤੁਸੀਂ 40 ਸਾਲਾਂ ਤੋਂ ਮਿਥੀਲਾਂਚਲ ਵਿੱਚ ਰਾਜਨੀਤੀ ਕਰ ਰਹੇ ਹੋ। ਆਰਜੇਡੀ ਨੇ ਤੁਹਾਨੂੰ 70 ਸੀਟਾਂ ਦਿੱਤੀਆਂ ਤੇ ਤੁਸੀਂ ਸਿਰਫ 19 ਸੀਟਾਂ ਜਿੱਤੀਆਂ। ਖੱਬੀਆਂ ਧਿਰਾਂ ਤੁਹਾਡੇ ਨਾਲੋਂ ਵਧੀਆ ਪ੍ਰਦਰਸ਼ਨ ਕਰਦੀਆਂ ਹਨ। ਮੈਂ ਸੋਨੀਆ ਜੀ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਨੂੰ ਕਾਂਗਰਸੀਆਂ ਨੂੰ ਬਚਾਓ।”
ਬਿਹਾਰ ਚੋਣਾਂ ਨੂੰ ਲੈ ਕੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਬਿਹਾਰ ਵਿੱਚ ਬੀਜੇਪੀ ਦਾ ਹੀ ਮੁੱਖ ਮੰਤਰੀ ਹੋਏਗਾ। ਉਨ੍ਹਾਂ ਕਿਹਾ ਕਿ ਇਹ ਹੋਣਾ ਹੀ ਹੈ ਅੱਜ ਨਹੀਂ ਤਾਂ ਕੱਲ੍ਹ ਬੀਜੇਪੀ ਦਾ ਹੀ ਮੁੱਖ ਮੰਤਰੀ ਹੋਏਗਾ। ਗਿਰੀਰਾਜ ਸਿੰਘ ਨੇ ਰਾਜਦ ਸਮੇਤ ਮਹਾਂਗੱਠਜੋੜ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਤੇਜਸ਼ਵੀ ਯਾਦਵ ਦੇ ਉਤਸ਼ਾਹ ਨੂੰ ਨਕਾਰ ਦਿੱਤਾ ਹੈ। ਬਿਹਾਰ ਦੇ ਲੋਕ ਐਨਡੀਏ ਦੇ ਨਾਲ ਹਨ। ਰਾਜਦ ਨੂੰ ਲੈ ਕੇ ਜਨਤਾ ਵਿੱਚ ਕੋਈ ਉਤਸ਼ਾਹ ਨਹੀਂ।
ਖਬਰ ਆਈ ਹੈ ਕਿ ਨਿਤੀਸ਼ ਕੁਮਾਰ ਦੇ ਘਰ ਅੱਜ ਬੈਠਕ ਹੋਵੇਗੀ, ਸਰਕਾਰ ਬਣਾਉਣ ਦੀ ਰਣਨੀਤੀ ‘ਤੇ ਵਿਚਾਰ-ਵਟਾਂਦਰਾ ਹੋ ਸਕਦਾ ਹੈ।
ਉਧਰ, ਚਿਰਾਗ ਪਾਸਵਾਨ ਨੇ ਕਿਹਾ ਕਿ ਅਸੀਂ ਸੀਮਤ ਸ੍ਰੋਤਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਪਾਰਟੀ ਦੇ ਉਮੀਦਵਾਰਾਂ ‘ਤੇ ਮਾਣ ਹੈ ਕਿ ਉਨ੍ਹਾਂ ਨੇ ਮਾੜੇ ਹਾਲਾਤ ‘ਚ ਚੋਣ ਲੜੀ। ਚਿਰਾਗ ਨੇ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ ਦੀ ਮਜ਼ਬੂਤ ਨੀਂਹ ਤਿਆਰ ਕੀਤੀ ਗਈ ਹੈ।
ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਕਿ ਚਿਰਾਗ ਪਾਸਵਾਨ ਕਾਰਨ ਐਨਡੀਏ ਨੂੰ ਨੁਕਸਾਨ ਹੋਇਆ ਹੈ। ਸਾਨੂੰ ਸੰਪੂਰਨ ਬਹੁਮਤ ਦਾ ਭਰੋਸਾ ਸੀ। ਸੁਸ਼ੀਲ ਮੋਦੀ ਨੇ ਕਿਹਾ ਕਿ ਭੀੜ ਨੂੰ ਵੋਟਾਂ ਨਹੀਂ ਮਿਲੀਆਂ।
ਦਿੱਲੀ ਵਿੱਚ ਅੱਜ ਸ਼ਾਮ 6 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਹੈੱਡਕੁਆਰਟਰ ਜਾਣਗੇ, ਜਿੱਥੇ ਉਹ ਭਾਜਪਾ ਵਰਕਰਾਂ ਤੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਭਾਜਪਾ ਦਫ਼ਤਰ ਵਿੱਚ ਬਿਹਾਰ ਚੋਣਾਂ ਤੇ ਉਪ ਚੋਣਾਂ ਵਿੱਚ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ।
ਵੋਟ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਵੋਟਾਂ 23.1 ਪ੍ਰਤੀਸ਼ਤ ਆਰਜੇਡੀ ਦੇ ਖਾਤੇ ਵਿੱਚ ਗਈਆਂ ਹਨ। ਇਸ ਦੇ ਨਾਲ ਹੀ, ਕਾਂਗਰਸ ਦਾ ਹਿੱਸਾ 9.48% ਤੇ ਖੱਬੇਪੱਖੀਆਂ ਦਾ ਹਿੱਸਾ 1.48% ਹੈ। ਐਨਡੀਏ ਦੀ ਗੱਲ ਕਰੀਏ ਤਾਂ ਭਾਜਪਾ ਕੋਲ 19.46%, ਜੇਡੀਯੂ ਨੇ 15.38% ਵੋਟਾਂ ਹਾਸਲ ਕੀਤੀਆਂ ਹਨ।
ਐਨਡੀਏ ਦੀਆਂ ਸੀਟਾਂ ਦੀ ਗੱਲ ਕਰੀਏ ਤਾਂ ਬੀਜੇਪੀ ਨੂੰ 74 ਸੀਟਾਂ ਮਿਲੀਆਂ ਹਨ। ਐਨਡੀਏ ਦੇ ਹੋਰ ਭਾਈਵਾਲਾਂ ਵਿੱਚ ਸ਼ਾਮਲ ਜੇਡੀਯੂ ਨੂੰ 43 ਵੀਆਈਪੀ ਤੇ ਹਾਮ ਨੂੰ 4-4 ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਰਾਜਦ ਨੂੰ 76, ਕਾਂਗਰਸ ਨੂੰ 19 ਤੇ ਖੱਬੇਪੱਖੀਆਂ ਨੂੰ 16 ਸੀਟਾਂ ਮਿਲੀਆਂ ਹਨ।
ਚੋਣ ਕਮਿਸ਼ਨ ਵੱਲੋਂ ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ਦੇ ਨਤੀਜਿਆਂ ਮੁਤਾਬਕ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਐਨਡੀਏ ਸਰਕਾਰ ਬਣਨ ਜਾ ਰਹੀ ਹੈ। ਐਨਡੀਏ ਨੂੰ ਖਾਤੇ ਵਿੱਚ 125 ਸੀਟਾਂ ਹਨ, ਜਦਕਿ ਮਹਾਂਗਠਬੰਧਨ, ਜੋ ਸ਼ੁਰੂਆਤੀ ਲੜਾਈ ਵਿੱਚ ਅੱਗੇ ਚੱਲ ਰਿਹਾ ਸੀ, 111 'ਤੇ ਹੀ ਰੁਕ ਗਿਆ।

ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਦੀਆਂ ਸਾਰੀਆਂ 243 ਸੀਟਾਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਅੰਤਮ ਅੰਕੜਿਆਂ ਅਨੁਸਾਰ, ਇੱਕ ਵਾਰ ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਜੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਐਨਡੀਏ ਨੂੰ 125 ਸੀਟਾਂ ਮਿਲੀਆਂ ਹਨ, ਜਦਕਿ ਮਹਾਂਗਠਬੰਧਨ 110 'ਤੇ ਰੁਕ ਗਿਆ। ਐਨਡੀਏ ਦੀਆਂ ਸੀਟਾਂ ਦੀ ਗੱਲ ਕਰੀਏ ਤਾਂ ਬੀਜੇਪੀ ਨੂੰ 74 ਸੀਟਾਂ ਮਿਲੀਆਂ ਹਨ।
ਅਪਡੇਟ- ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਘਰ ਦੋ ਘੰਟੇ ਤੋਂ ਮੀਟਿੰਗ ਚੱਲ ਰਹੀ ਹੈ। ਐਨਡੀਏ ਦੇ ਵੱਡੇ ਨੇਤਾ ਨਿਤੀਸ਼ ਕੁਮਾਰ ਦੇ ਇੱਥੇ ਮੌਜੂਦ ਹਨ। ਅਗਲੀ ਰਣਨੀਤੀ ਕੀ ਹੋਏਗੀ ਇਸ ਬਾਰੇ ਵਿਚਾਰ ਵਟਾਂਦਰੇ ਹੋ ਰਹੇ ਹਨ।
ਕਾਂਗਰਸ ਨੇ ਵੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਖਿਲਾਫ ਵੱਡਾ ਦੋਸ਼ ਲਗਾਇਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਨਹੀਂ ਮਿਲ ਰਹੇ। ਵੈਸ਼ਾਲੀ ਦੇ ਉਮੀਦਵਾਰ ਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ।
ਅਪਡੇਟ- ਚੋਣ ਕਮਿਸ਼ਨ ਦੇ ਅਨੁਸਾਰ ਰਾਤ 9 ਵਜੇ ਤੱਕ 89 ਸੀਟਾਂ 'ਤੇ ਨਤੀਜੇ ਐਲਾਨੇ ਗਏ ਹਨ।
ਰਾਤ 9 ਵਜੇ ਤੱਕ ਮਿਲੇ ਅੰਕੜਿਆਂ ਅਨੁਸਾਰ ਕਿਸ ਪਾਰਟੀ ਕੋਲ ਕਿੰਨੀਆਂ ਸੀਟਾਂ


ਐਨਡੀਏ -125
ਭਾਜਪਾ - 72 (46 ਸੀਟਾਂ 'ਤੇ ਅੱਗੇ ਹੈ ਅਤੇ 26 ਸੀਟਾਂ' ਤੇ ਜਿੱਤ ਪ੍ਰਾਪਤ ਕਰ ਚੁੱਕੀ ਹੈ)
ਵੀਆਈਪੀ -4 (2 ਤੇ ਅੱਗ ਅਤੇ 2 ਤੇ ਜਿੱਤ)
ਜੇਡੀਯੂ - 43 (27 ਤੇ ਅੱਗੇ ਅਤੇ 16 ਤੇ ਜਿੱਤ)
ਹਮ -3 ਸੀਟਾਂ ਅੱਗੇ


ਮਹਾਗੱਠਜੋੜ -111
ਆਰਜੇਡੀ 76 (52 ਤੇ ਅੱਗੇ ਅਤੇ 24 ਤੇ ਜਿੱਤ)
ਖੱਬੇ ਪੱਖੀ - 18 (11 'ਤੇ ਅੱਗੇ ਅਤੇ 7 'ਤੇ ਜਿੱਤ)
ਕਾਂਗਰਸ -19 (12 ਤੇ ਅੱਗੇ ਅਤੇ 7 ਤੇ ਜਿੱਤ)


ਹੋਰ -7
AIMIM-5 (3 ਤੇ ਅੱਗੇ 2 ਤੇ ਜਿੱਤ)
ਆਜ਼ਾਦ ਉਮੀਦਵਾਰ - 1 ਤੇ ਜਿੱਤ
ਬਸਪਾ - ਇੱਕ ਉੱਤੇ ਜਿੱਤ
ਐਲਜੇਪੀ -0

ਬਿਹਾਰ ਵਿੱਚ ਅਸਦੁਦੀਨ ਓਵੈਸੀ ਦੀ ਏਆਈਐਮਆਈਐਮ ਦੇ ਪ੍ਰਦਰਸ਼ਨ ਤੇ ਹੈਦਰਾਬਾਦ ਵਿੱਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਆਤਿਸ਼ਬਾਜੀ ਕੀਤੀ ਜਾ ਰਹੀ ਹੈ, ਜਸ਼ਨ ਮਨਾਏ ਜਾ ਰਹੇ ਹਨ।



ਅਪਡੇਟ- ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਬਿਹਾਰ ਦੀਆਂ 59 ਵਿਧਾਨ ਸਭਾ ਸੀਟਾਂ ਦੇ ਨਤੀਜੇ ਸ਼ਾਮ 8:15 ਵਜੇ ਤੱਕ ਐਲਾਨੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਇੱਕ ਸੀਟ 'ਤੇ ਏਆਈਐਮਆਈਐਮ, 18 ਸੀਟਾਂ' ਤੇ ਭਾਜਪਾ, ਇੱਕ ਸੀਟ 'ਤੇ ਸੀਪੀਐਮ, ਇੱਕ ਸੀਟ' ਤੇ ਸੀਪੀਐਮ, ਪੰਜ ਸੀਟਾਂ 'ਤੇ ਸੀਪੀਐਮਐਲ, ਇੱਕ ਸੀਟ' ਤੇ ਆਜ਼ਾਦ, 7 ਸੀਟਾਂ ਤੇ ਕਾਂਗਰਸ, 10 ਸੀਟਾਂ ਤੇ ਜੇਡੀਯੂ, 19 ਸੀਟਾਂ 'ਤੇ ਜੇਜੇਡੀਯੂ ਅਤੇ ਵੀਆਈਪੀ ਨੇ ਦੋ ਸੀਟਾਂ ਤੇ ਜਿੱਤ ਦਰਜ ਕਰ ਚੁੱਕੀ ਹੈ।
ਆਰਜੇਡੀ ਨੇ ਦੋਸ਼ ਲਾਇਆ ਕਿ ਨਿਤੀਸ਼ ਪ੍ਰਸ਼ਾਸਨ ਲਗਭਗ 10 ਸੀਟਾਂ ‘ਤੇ ਗਿਣਤੀ ਵਿੱਚ ਦੇਰੀ ਕਰ ਰਿਹਾ ਹੈ। ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਨਹੀਂ ਦੇ ਰਿਹਾ।



ਤੇਜ ਪ੍ਰਤਾਪ ਯਾਦਵ ਹਸਨਪੁਰ ਸੀਟ ਤੋਂ ਜੇਡੀਯੂ ਉਮੀਦਵਾਰ ਰਾਜ ਕੁਮਾਰ ਰਾਏ ਤੋਂ ਅੱਗੇ




ਰਾਧੋਪੁਰ ਸੀਟ 'ਤੇ ਤੇਜਸ਼ਵੀ ਯਾਦਵ ਭਾਜਪਾ ਉਮੀਦਵਾਰ ਸਤੀਸ਼ ਕੁਮਾਰ ਤੋਂ ਅੱਗੇ ਚੱਲ ਰਹੇ ਹਨ।


ਸ਼ਤਰੂਘਨ ਸਿਨਹਾ ਦਾ ਬੇਟਾ ਅਤੇ ਕਾਂਗਰਸ ਦਾ ਉਮੀਦਵਾਰ ਲਵ ਸਿਨਹਾ ਬਾਂਕੀਪੁਰ ਸੀਟ ਤੋਂ ਪਿੱਛੇ ਚੱਲ ਰਿਹਾ ਹੈ।


ਅਪਡੇਟ- ਚੋਣ ਕਮਿਸ਼ਨ ਮੁਤਾਬਿਕ, ਹੁਣ ਤੱਕ ਬਿਹਾਰ ਵਿੱਚ 28 ਸੀਟਾਂ ਦੇ ਨਿਤੀਜੇ ਐਲਾਨ ਦਿੱਤੇ ਗਏ ਹਨ।ਇਸ ਵਿੱਚ ਨੌਂ ਤੇ ਬੀਜੇਪੀ, ਇੱਕ ਤੇ ਸੀਪੀਆਈ, ਦੋ ਤੇ ਕਾਂਗਰਸ, ਪੰਜ ਤੇ ਜੇਡੀਯੂ, ਅੱਠ ਤੇ ਆਰਜੇਡੀ ਅਤੇ ਦੋ ਸੀਟਾਂ ਤੇ ਵੀਆਈਪੀ ਨੇ ਦਰਜ ਕੀਤੀ ਹੈ।


ਬਿਹਾਰ ਵਿੱਚ ਸਾਢੇ 4 ਕਰੋੜ ਵੋਟਾਂ ਵਿਚੋਂ ਤਿੰਨ ਕਰੋੜ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਯਾਨੀ 75 ਫੀਸਦ ਵੋਟਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ। ਦਸ ਸੀਟਾਂ 'ਤੇ ਇੱਕ ਹਜ਼ਾਰ ਤੋਂ ਘੱਟ ਵੋਟਾਂ ਦਾ ਅੰਤਰ ਹੈ। 243 ਸੀਟਾਂ ਵਿਚੋਂ 23 ਸੀਟਾਂ ਦੇ ਨਤੀਜੇ ਹੁਣ ਤੱਕ ਆ ਚੁੱਕੇ ਹਨ।



ਲਾਲੂ ਯਾਦਵ ਦੀ ਬੇਟੀ ਲਕਸ਼ਮੀ ਯਾਦਵ ਨੇ ਕਿਹਾ ਇਹ ਕੁਦਰਤ ਦਾ ਨਿਯਮ ਹੈ ਸ਼ਾਮ ਹੁੰਦੇ ਹੀ ਕਮਲ ਮੁਰਝਾਣਾ ਅਤੇ ਲਾਲਟੇਨ ਜਗਨਾ ਸ਼ੁਰੂ ਕਰ ਦਿੰਦੀ ਹੈ।
ਰੁਝਾਨਾਂ ਵਿੱਚ NDA ਬਹੁਗਿਣਤੀ ਤੋਂ ਪਿੱਛੇ ਚਲੀ ਗਈ ਹੈ। NDA 120 ਸੀਟਾਂ ਤੇ ਅੱਗੇ ਚੱਲ ਰਹੀ ਹੈ ਜਦਕਿ ਮਹਾਗੱਠਜੋੜ 115 ਸੀਟਾਂ ਤੇ ਅੱਗੇ ਚੱਲ ਰਿਹਾ ਹੈ।ਬਿਹਾਰ ਵਿੱਚ ਬਹੁਗਿਣਤੀ ਦਾ ਅੰਕੜਾ 122 ਹੈ।
ਅਪਡੇਟ- ਬਿਹਾਰ ਵਿੱਚ 14 ਸੀਟਾਂ ਤੇ 1000 ਵੋਟਾਂ ਤੋਂ ਵੀ ਘੱਟ ਦਾ ਫਰਕ।ਇਸ ਵਿੱਚੋਂ ਸੱਤ ਸੀਟਾਂ ਤੇ ਐਨਡੀਏ ਅਤੇ ਸੱਤ ਸੀਟਾਂ ਤੇ ਮਹਾਗੱਠਜੋੜ ਅੱਗੇ
ਹਯਾਘਾਟ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਰਾਮ ਚੰਦਰ ਪ੍ਰਸਾਦ ਨੇ RJD ਉਮੀਦਵਾਰ ਭੋਲਾ ਯਾਦਵ ਨੂੰ ਹਰਾਇਆ ਹੈ।
ਚੋਣ ਕਮਿਸ਼ਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗਿਣਤੀ ਦੇ ਦੌਰਾਨ ਕੋਰੋਨਾ ਦੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਹੈ। 14 ਦੀ ਬਜਾਏ, ਸਿਰਫ ਸੱਤ ਟੇਬਲ ਕਾਊਂਟਿੰਗ ਹਾਲ ਵਿੱਚ ਹਨ। ਔਸਤਨ 35 ਰਾਉਂਡਾਂ ਦੀ ਗਿਣਤੀ ਕੀਤੀ ਜਾਏਗੀ। ਨਤੀਜੇ ਦੇਰ ਰਾਤ ਤੱਕ ਆ ਸਕਦੇ ਹਨ।
ਤਾਜ਼ਾ ਅਪਡੇਟ- ਛੇ ਵਜੇ ਤੱਕ ਚੋਣ ਕਮਿਸ਼ਨ ਮੁਤਾਬਿਕ, ਬੀਜੇਪੀ ਨੇ ਪੰਜ, ਕਾਂਗਰਸ ਨੇ ਇੱਕ, ਜੇਡੀਯੂ ਨੇ ਦੋ, ਆਰਜੇਡੀ ਨੇ ਦੋ ਅਤੇ ਵੀਆਈਪੀ ਨੇ ਦੋ ਸੀਟਾਂ ਤੇ ਜਿੱਤ ਦਰਜ ਕੀਤੀ ਹੈ।ਹੁਣ ਤੱਕ ਕੁੱਲ 12 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ।ਬਿਹਾਰ ਵਿੱਚ ਕੁੱਲ੍ਹ 243 ਸੀਟਾਂ ਹਨ।
RJD ਨੇ ਵਰਕਰਾਂ ਨੂੰ ਕੀਤੀ ਅਪੀਲ, ਕਿਹਾ ਆਖੀਰ ਤੱਕ ਡਟੇ ਰਹੋ
ਜੇਡੀਯੂ ਦੇ ਬੁਲਾਰੇ ਅਜੇ ਅਲੋਕ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਨਿਤੀਸ਼ ਕੁਮਾਰ ਇਸ ਚੋਣ ਵਿੱਚ ਐਨਡੀਏ ਗੱਠਜੋੜ ਦਾ ਚਿਹਰਾ ਰਹੇ ਹਨ। ਅਜਿਹੀ ਸਥਿਤੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਬਾਰੇ ਕੋਈ ਸਵਾਲ ਨਹੀਂ ਪੈਦਾ ਹੁੰਦਾ। ਉਨ੍ਹਾਂ ਕਿਹਾ ਕਿ ਕਈ ਵਾਰ ਪ੍ਰਧਾਨ ਮੰਤਰੀ ਨੇ ਖੁਦ ਕਿਹਾ ਸੀ ਕਿ ਨਿਤੀਸ਼ ਕੁਮਾਰ ਚਿਹਰਾ ਹਨ। ਅੰਕੜੇ ਦੇ ਪਾੜੇ 'ਤੇ ਉਨ੍ਹਾਂ ਕਿਹਾ ਕਿ ਜੇਡੀਯੂ ਤੇ ਭਾਜਪਾ ਵਿੱਚ ਕੋਈ ਪਾੜਾ ਨਹੀਂ। ਅਸੀਂ ਮਿਲ ਕੇ ਚੋਣਾਂ ਲੜੀਆਂ ਹਨ, ਅਸੀਂ ਨੇਤਾਵਾਂ ਨੂੰ ਇਕੱਠਿਆਂ ਚੁਣਿਆ ਹੈ ਤੇ ਅਸੀਂ ਮਿਲ ਕੇ ਸਰਕਾਰ ਵੀ ਚਲਾਵਾਂਗੇ। ਇਸ ਸਮੇਂ, ਸਾਡਾ ਉਦੇਸ਼ 150 ਦੇ ਅੰਕੜੇ ਨੂੰ ਛੂਹਣਾ ਹੈ। ਜੇ ਭਾਜਪਾ ਇਸ ਵਿੱਚੋਂ 100 ਸੀਟਾਂ ਵੀ ਜਿੱਤ ਲੈਂਦੀ ਹੈ ਤੇ ਅਸੀਂ 50 ਸੀਟਾਂ ਜਿੱਤੀਆਂ ਤਾਂ ਨਿਤੀਸ਼ ਕੁਮਾਰ ਫਿਰ ਵੀ ਮੁੱਖ ਮੰਤਰੀ ਹੋਣਗੇ।
ਤਾਜ਼ਾ ਰੁਝਾਨਾਂ ਅਨੁਸਾਰ ਹੁਣ ਭਾਜਪਾ ਤੇ ਜੇਡੀਯੂ ਦਾ ਐਨਡੀਏ 128 ਸੀਟਾਂ ਤੋਂ ਅੱਗੇ ਹੈ। ਇਸ ਦੇ ਨਾਲ ਹੀ, ਰਾਜਦ, ਕਾਂਗਰਸ ਤੇ ਖੱਬੇਪੱਖੀ ਮਹਾਂਗਠਜੋੜ 104 ਸੀਟਾਂ 'ਤੇ ਅੱਗੇ ਹੈ। ਜਦੋਂਕਿ ਚਿਰਾਗ ਪਾਸਵਾਨ ਦੀ ਐਲਜੇਪੀ ਦੋ ਸੀਟਾਂ ਤੇ ਦੂਸਰੀਆਂ 9 ਸੀਟਾਂ 'ਤੇ ਅੱਗੇ ਹਨ। ਬਹੁਮਤ ਲਈ 122 ਸੀਟਾਂ ਹੋਣੀਆਂ ਜ਼ਰੂਰੀ ਹਨ।
ਭਾਜਪਾ ਹੁਣ ਤੱਕ 75 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਜੇਡੀਯੂ 48 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਮਹਾਂਗਠਜੋੜ ਵਿੱਚ ਆਰਜੇਡੀ 63, ਕਾਂਗਰਸ 21 ਤੇ ਖੱਬੇਪੱਖੀ 17 ਸੀਟਾਂ 'ਤੇ ਅੱਗੇ ਹਨ। ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ।
ਨਵੇਂ ਰੁਝਾਨਾਂ ਵਿੱਚ ਮਹਾਂਗੱਠਜੋੜ ਦੁਬਾਰਾ 100 ਤੋਂ ਹੇਠਾਂ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਐਨਡੀਏ 133 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਬਿਹਾਰ ਵਿੱਚ ਸਰਕਾਰ ਬਣਾਉਣ ਲਈ 122 ਸੀਟਾਂ ਦੀ ਜ਼ਰੂਰਤ ਹੈ।
ਬੇਸ਼ੱਕ ਐਨਡੀਏ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ ਪਰ ਆਰਜੇਡੀ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਉਨ੍ਹਾਂ ਦੀ ਹੀ ਬਣੇਗੀ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਸਾਰੇ ਉਮੀਦਵਾਰਾਂ ਦੇ ਸੰਪਰਕ ਵਿੱਚ ਹਨ ਤੇ ਰਿਪੋਰਟਾਂ ਸਾਡੇ ਹੱਕ ਵਿੱਚ ਹਨ।
ਹੁਣ ਤੱਕ ਦੇ ਰੁਝਾਨਾਂ ਵਿੱਚ ਐਨਡੀਏ ਨੇ ਫਿਰ 130 ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ, ਮਹਾਗਠਜੋੜ 101 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਇਸ ਦੌਰਾਨ ਜੇਡੀਯੂ ਦੇ ਕਾਰਜਕਾਰੀ ਪ੍ਰਧਾਨ ਅਸ਼ੋਕ ਚੌਧਰੀ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਨਿਤੀਸ਼ ਕੁਮਾਰ ਦੇ ਚਿਹਰੇ ਨੂੰ ਵੋਟ ਦਿੱਤੀ ਹੈ।
ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੇ ਟਵੀਟ ਕੀਤਾ ਕਿ ਹਾਰ ਲਈ ਈਵੀਐਮ ਨੂੰ ਜ਼ਿੰਮੇਵਾਰ ਕਹਿਣਾ ਛੱਡ ਦਿਓ। ਇਸ ਤੋਂ ਪਹਿਲਾਂ ਜਨਧਿਕਾਰ ਪਾਰਟੀ ਦੇ ਪ੍ਰਧਾਨ ਤੇ ਮਧੇਪੁਰਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਪੱਪੂ ਯਾਦਵ ਨੇ ਈਵੀਐਮ ਉੱਤੇ ਸਵਾਲ ਖੜ੍ਹੇ ਕੀਤੇ ਸਨ। ਪੱਪੂ ਯਾਦਵ ਇੱਥੋਂ ਕਾਫੀ ਪਿੱਛੇ ਚੱਲ ਰਹੇ ਹਨ।
ਹੁਣ ਤੱਕ ਦੇ ਰੁਝਾਨਾਂ ਅਨੁਸਾਰ ਭਾਜਪਾ ਦੀ ਅਗਵਾਈ ਵਾਲਾ ਐਨਡੀਏ 127 ਤੇ ਕਾਂਗਰਸ ਦੀ ਅਗਵਾਈ ਵਾਲਾ ਮਹਾਗਠਬੰਧਨ 107 ਸੀਟਾਂ 'ਤੇ ਅੱਗੇ ਚੱਲ ਰਹੇ ਹਨ।
ਤਾਜ਼ਾ ਰੁਝਾਨਾਂ ਅਨੁਸਾਰ ਬਿਹਾਰ ਵਿੱਚ ਮੁੜ ਐਨਡੀਏ ਦੀ ਸਰਕਾਰ ਆਉਂਦੀ ਦਿੱਸ ਰਹੀ ਹੈ। ਇਹ ਨਤੀਜੇ ਸਾਰੇ ਐਗਜ਼ਿਟ ਪੋਲਾਂ ਤੋਂ ਵੱਖ ਦਿਖਾਈ ਦੇ ਰਹੇ ਹਨ। ਅਹਿਮ ਗੱਲ ਹੈ ਕਿ ਬਿਹਾਰ ਅੰਦਰ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ। ਭਾਈਵਾਲ ਨਿਤਿਸ਼ ਕੁਮਾਰ ਦੀ ਜੇਡੀਯੂ 47 ਸੀਟਾਂ ਮਿਲ ਰਹੀਆਂ ਹਨ ਜਦੋਂਕਿ ਬੀਜੇਪੀ 72 ਸੀਟਾਂ 'ਤੇ ਬਾਜ਼ੀ ਮਾਰ ਰਹੀ ਹੈ। ਅਜਿਹੇ ਵਿੱਚ ਸਵਾਲ ਉੱਠ ਰਿਹਾ ਹੈ ਕਿ ਹੁਣ ਮੁੱਖ ਮੰਤਰੀ ਬੀਜੇਪੀ ਦਾ ਹੋਏਗਾ।
ਤਾਜ਼ਾ ਰੁਝਾਨਾਂ ਅਨੁਸਾਰ, ਭਾਜਪਾ 72, ਆਰਜੇਡੀ 65, ਜੇਡੀਯੂ 47, ਕਾਂਗਰਸ 21, ਖੱਬੇ 19, ਵੀਆਈਪੀ 6 ਤੇ ਹੋਰ 11 ਸੀਟਾਂ 'ਤੇ ਅੱਗੇ ਹੈ।
ਤਾਜ਼ਾ ਰੁਝਾਨਾਂ ਅਨੁਸਾਰ ਹੁਣ ਭਾਜਪਾ ਤੇ ਜੇਡੀਯੂ ਦਾ ਐਨਡੀਏ 124 ਸੀਟਾਂ ਤੋਂ ਅੱਗੇ ਹੈ। ਇਸ ਸਮੇਂ, ਰਾਜਦ, ਕਾਂਗਰਸ ਤੇ ਖੱਬੇਪੱਖੀ ਮਹਾਂਗਠਜੋੜ 105 ਸੀਟਾਂ 'ਤੇ ਅੱਗੇ ਹੈ ਜਦੋਂਕਿ ਚਿਰਾਗ ਪਾਸਵਾਨ ਦੀ ਐਲਜੇਪੀ ਤਿੰਨ ਸੀਟਾਂ ਤੇ ਬਾਕੀ 11 ਸੀਟਾਂ 'ਤੇ ਅੱਗੇ ਹੈ। ਬਹੁਮਤ ਲਈ 122 ਸੀਟਾਂ ਹੋਣੀਆਂ ਜ਼ਰੂਰੀ ਹਨ।
ਤਾਜ਼ਾ ਰੁਝਾਨਾਂ ਅਨੁਸਾਰ, ਭਾਜਪਾ 72, ਆਰਜੇਡੀ 65, ਜੇਡੀਯੂ 47, ਕਾਂਗਰਸ 21, ਖੱਬੇਪੱਖੀ 19, ਵੀਆਈਪੀ 6 ਤੇ ਹੋਰ 11 ਸੀਟਾਂ 'ਤੇ ਅੱਗੇ ਹਨ।
ਵੋਟਾਂ ਦੀ ਗਿਣਤੀ ਦੇ ਵਿਚਕਾਰ, ਕਾਂਗਰਸੀ ਨੇਤਾ ਉਦਿਤ ਰਾਜ ਨੇ ਈਵੀਐਮ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਟਵੀਟ ਕੀਤਾ, "ਜਦੋਂ ਮੰਗਲ ਤੇ ਚੰਦਰਮਾ ਨੂੰ ਜਾਣ ਵਾਲੇ ਰਾਕਟ ਦੀ ਦਿਸ਼ਾ ਨੂੰ ਧਰਤੀ ਤੋਂ ਨਿਯੰਤਰਿਤ ਕੀਤਾ ਜਾ ਸਕਦਾ ਹੈ ਤਾਂ ਫਿਰ ਈਵੀਐਮ ਨੂੰ ਕਿਉਂ ਹੈਕ ਨਹੀਂ ਕੀਤਾ ਜਾ ਸਕਦਾ?"
ਦੁਪਹਿਰ 12 ਵਜੇ ਤੱਕ ਆਏ ਰੁਝਾਨਾਂ ਅਨੁਸਾਰ ਮਹਾਗੱਠਜੋੜ ਇੱਕ ਵਾਰ ਫਿਰ ਸੌ ਦੇ ਅੰਕੜੇ 'ਤੇ ਪਹੁੰਚ ਗਿਆ ਹੈ। ਗ੍ਰੈਂਡ ਅਲਾਇੰਸ 100 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਐਨਡੀਏ 129 ਸੀਟਾਂ 'ਤੇ ਅੱਗੇ ਹੈ। ਇਸ ਤੋਂ ਪਹਿਲਾਂ ਐਨਡੀਏ 133 ਸੀਟਾਂ 'ਤੇ ਅੱਗੇ ਸੀ।
ਤਾਜ਼ਾ ਅੰਕੜਿਆਂ ਅਨੁਸਾਰ ਤੇਜਸ਼ਵੀ ਯਾਦਵ ਦੀਆਂ ਸੀਟਾਂ ਹੁਣ ਲਗਾਤਾਰ ਘਟ ਰਹੀਆਂ ਹਨ। ਰਾਜਦ, ਕਾਂਗਰਸ ਤੇ ਖੱਬੇਪੱਖੀ ਮਹਾਂਗਠਜੋੜ ਹੁਣ ਸੌ ਸੀਟਾਂ ਤੋਂ ਵੀ ਪਿੱਛੇ ਹੈ। ਮਹਾਂਗਠਬੰਧਨ ਹੁਣ 97 ਸੀਟਾਂ 'ਤੇ ਅੱਗੇ ਹੈ ਜਦਕਿ ਐਨਡੀਏ 132 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਚਿਰਾਗ ਪਾਸਵਾਨ ਦੀ ਐਲਜੇਪੀ ਚਾਰ ਤੇ ਹੋਰ ਨੌਂ ਸੀਟਾਂ 'ਤੇ ਅੱਗੇ ਹਨ।
ਹੁਣ ਤੱਕ ਦੇ ਰੁਝਾਨਾਂ ਅਨੁਸਾਰ, ਐਨਡੀਏ 127 ਤੇ ਮਹਾਗਠਬੰਧਨ 103 ਸੀਟਾਂ 'ਤੇ ਅੱਗੇ ਸੀ। ਚਿਰਾਗ ਪਾਸਵਾਨ ਦੀ ਐਲਜੇਪੀ 6 ਤੇ ਹੋਰ ਸੱਤ ਸੀਟਾਂ ਤੋਂ ਅੱਗੇ ਹਨ। ਭਾਜਪਾ 71, ਆਰਜੇਡੀ 72, ਜੇਡੀਯੂ 50, ਕਾਂਗਰਸ 21, ਖੱਬੇਪੱਖੀ 11, ਵੀਆਈਪੀ 5 ਸੀਟਾਂ 'ਤੇ ਅੱਗੇ ਹਨ।
ਰਾਜਧਾਨੀ ਪਟਨਾ ਸਥਿਤ ਬੀਜੇਪੀ ਦਫਤਰ ਵਿੱਚ ਸਵੇਰੇ ਚੁੱਪੀ ਛਾ ਗਈ ਸੀ, ਪਰ ਹੁਣ ਐਨਡੀਏ ਕੈਂਪ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਐਨਡੀਏ ਨੇ ਗੱਠਜੋੜ ਨੂੰ ਰੁਝਾਨਾਂ ਵਿੱਚ ਹਰਾ ਦਿੱਤਾ ਹੈ। ਪਾਰਟੀ ਵਰਕਰਾਂ ਨੇ ਹੁਣ ਭਾਜਪਾ ਦਫ਼ਤਰ ਵਿੱਚ ਇਕੱਠ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕ ਜੇਡੀਯੂ ਦਫ਼ਤਰ ਵਿੱਚ ਫਿਰ ਤੋਂ ‘ਨਿਤੀਸ਼ ਕੁਮਾਰ’ ਦੇ ਨਾਅਰੇਬਾਜ਼ੀ ਕਰ ਰਹੇ ਹਨ।
ਹੁਣ ਤੱਕ ਦੇ ਰੁਝਾਨਾਂ ਅਨੁਸਾਰ, ਐਨਡੀਏ 123 ਤੇ ਮਹਾਗਠਬੰਧਨ 106 ਸੀਟਾਂ 'ਤੇ ਅੱਗੇ ਸੀ। ਚਿਰਾਗ ਪਾਸਵਾਨ ਦੀ ਐਲਜੇਪੀ ਸੱਤ ਅੱਗੇ ਹੈ। ਭਾਜਪਾ 70, ਆਰਜੇਡੀ 69, ਜੇਡੀਯੂ 47, ਕਾਂਗਰਸ 25, ਖੱਬੇਪੱਖੀ 12, ਵੀਆਈਪੀ 5 ਤੇ ਹੋਰ ਇੱਕ ਸੀਟ 'ਤੇ ਅੱਗੇ ਚੱਲ ਰਹੇ ਹਨ।
ਰੁਝਾਨਾਂ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਭਾਜਪਾ ਹੁਣ 70 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਜਦੋਂਕਿ ਜੇਡੀਯੂ 49 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਆਰਜੇਡੀ 69 ਤੇ ਕਾਂਗਰਸ 24 ਸੀਟਾਂ 'ਤੇ ਅੱਗੇ ਹਨ।

ਰੁਝਾਨਾਂ ਵਿੱਚ, ਐਨਡੀਏ ਨੂੰ ਇੱਕ ਵਾਰ ਫਿਰ ਬਹੁਮਤ ਮਿਲ ਗਿਆ ਹੈ। ਤਾਜ਼ਾ ਰੁਝਾਨਾਂ ਅਨੁਸਾਰ ਹੁਣ ਆਰਜੇਡੀ, ਕਾਂਗਰਸ ਤੇ ਖੱਬੇਪੱਖੀ ਮਹਾਂਗਠਜੋੜ 105 ਸੀਟਾਂ 'ਤੇ ਅੱਗੇ ਹੈ। ਜਦੋਂਕਿ ਭਾਜਪਾ ਤੇ ਜੇਡੀਯੂ ਦਾ ਐਨਡੀਏ 125 ਸੀਟਾਂ 'ਤੇ ਅੱਗੇ ਹੈ। ਮਹਾਂਗਠਜੋੜ ਵਿੱਚ, ਰਾਜਦ 70, ਕਾਂਗਰਸ 23 ਤੇ ਖੱਬੇਪੱਖੀ 10 ਸੀਟਾਂ ਤੇ ਅੱਗੇ ਹਨ। ਐਨਡੀਏ ਵਿੱਚ ਭਾਜਪਾ 69, ਜੇਡੀਯੂ 47, ਐਚਯੂਐਮ 5 ਤੇ ਵੀਆਈਪੀ ਚਾਰ ਸੀਟਾਂ 'ਤੇ ਅੱਗੇ ਹੈ।

ਹੁਣ ਤੱਕ ਸਾਰੀਆਂ 243 ਸੀਟਾਂ ਦੇ ਰੁਝਾਨ ਸਾਹਮਣੇ ਆ ਚੁੱਕੇ ਹਨ। ਤਾਜ਼ਾ ਅੰਕੜਿਆਂ ਅਨੁਸਾਰ ਹੁਣ ਕਿਸੇ ਵੀ ਗੱਠਜੋੜ ਕੋਲ ਬਹੁਮਤ ਨਹੀਂ। ਐਨਡੀਏ ਹੁਣ 121 ਸੀਟਾਂ 'ਤੇ ਆ ਗਈ ਹੈ। ਬਹੁਮਤ ਲਈ 122 ਸੀਟਾਂ ਚਾਹੀਦੀਆਂ ਹਨ। ਗ੍ਰੈਂਡ ਅਲਾਇੰਸ 109 ਸੀਟਾਂ 'ਤੇ ਅੱਗੇ ਹੈ। ਐਲਜੇਪੀ ਸੱਤ ਸੀਟਾਂ 'ਤੇ ਅੱਗੇ ਹੈ। ਹੋਰ 6 ਸੀਟਾਂ 'ਤੇ ਅੱਗੇ ਹਨ।
ਤਾਜ਼ਾ ਰੁਝਾਨਾਂ ਅਨੁਸਾਰ, ਹੁਣ ਆਰਜੇਡੀ, ਕਾਂਗਰਸ ਤੇ ਖੱਬੇਪੱਖੀ ਮਹਾਂਗਠਜੋੜ 112 ਸੀਟਾਂ 'ਤੇ ਅੱਗੇ ਹੈ। ਜਦੋਂਕਿ ਭਾਜਪਾ ਤੇ ਜੇਡੀਯੂ ਦਾ ਐਨਡੀਏ 122 ਸੀਟਾਂ 'ਤੇ ਅੱਗੇ ਹੈ। ਮਹਾਂਗਠਜੋੜ ਵਿੱਚ ਆਰਜੇਡੀ 91, ਕਾਂਗਰਸ ਦੀਆਂ 22 ਤੇ ਖੱਬੇਪੱਖੀ 11 ਸੀਟਾਂ 'ਤੇ ਅੱਗੇ ਹਨ। ਐਨਡੀਏ ਵਿੱਚ ਭਾਜਪਾ 55 ਸੀਟਾਂ, ਜੇਡੀਯੂ 49, ਹੈਮ ਦੋ ਤੇ ਵੀਆਈਪੀ ਚਾਰ ਸੀਟਾਂ 'ਤੇ ਅੱਗੇ ਹਨ।
ਲਾਲੂ ਪ੍ਰਸਾਦ ਯਾਦਵ ਦਾ ਵੱਡਾ ਬੇਟਾ ਤੇਜ ਪ੍ਰਤਾਪ ਹਸਨਪੁਰ ਵਿਧਾਨ ਸਭਾ ਸੀਟ ਤੋਂ ਪਿੱਛੇ ਚੱਲ ਰਿਹਾ ਹੈ। ਤਕਰੀਬਨ 10 ਵਜੇ ਤੱਕ ਉਹ ਅੱਗੇ ਚੱਲ ਰਿਹਾ ਸੀ। ਇਸ ਦੇ ਨਾਲ ਹੀ ਹੈਮ ਇਮਾਮਗੰਜ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਵੀ ਪਿੱਛੇ ਚੱਲ ਰਹੇ ਹਨ। ਘੰਟੇ ਦੀ ਗਿਣਤੀ ਤੋਂ ਬਾਅਦ ਬੀਜੇਪੀ ਤੇ ਜੇਡੀਯੂ ਦੇ ਐਨਡੀਏ ਨੂੰ ਬਹੁਮਤ ਮਿਲ ਗਿਆ।
ਢਾਈ ਘੰਟੇ ਦੀ ਗਿਣਤੀ ਤੋਂ ਬਾਅਦ ਬੀਜੇਪੀ ਤੇ ਜੇਡੀਯੂ ਦੇ ਐਨਡੀਏ ਨੂੰ ਬਹੁਮਤ ਮਿਲ ਗਿਆ। ਜਦੋਂਕਿ ਆਰਜੇਡੀ ਦਾ ਵਿਸ਼ਾਲ ਗੱਠਜੋੜ, ਕਾਂਗਰਸ ਤੇ ਖੱਬਾ ਨਿਰੰਤਰ ਪਿੱਛੇ ਰਿਹਾ ਹੈ। ਹੁਣ ਐਨਡੀਏ 125 ਤੇ ਮਹਾਂਗਠਜੋੜ ਦੀਆਂ 109 ਸੀਟਾਂ 'ਤੇ ਅੱਗੇ ਹੈ। ਜਦਕਿ ਚਿਰਾਗ ਪਾਸਵਾਨ ਦੀ ਐਲਜੇਪੀ ਸੱਤ ਤੇ ਹੋਰ ਦੋ ਸੀਟਾਂ 'ਤੇ ਅੱਗੇ ਸੀ।
ਰੁਝਾਨਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਫੇਰ-ਬਦਲ ਹੋਇਆ ਹੈ। ਹੁਣ ਭਾਜਪਾ ਤੇ ਜੇਡੀਯੂ ਦਾ ਐਨਡੀਏ ਆਰਜੇਡੀ, ਕਾਂਗਰਸ ਤੇ ਖੱਬੇਪੱਖੀ ਮਹਾਂਗਠਜੋੜ ਤੋਂ ਅੱਗੇ ਵਧ ਗਿਆ ਹੈ। ਐਨਡੀਏ ਹੁਣ 119 ਤੇ ਮਹਾਂਗਠਜੋੜ ਦੀਆਂ 116 ਸੀਟਾਂ 'ਤੇ ਅੱਗੇ ਹੈ। ਚਿਰਾਗ ਪਾਸਵਾਨ ਐਲਜੇਪੀ 6 ਤੇ ਦੂਸਰੇ ਦੋ 'ਤੇ ਅੱਗੇ ਹਨ।
ਤਾਜ਼ਾ ਰੁਝਾਨਾਂ ਅਨੁਸਾਰ ਹੁਣ ਰਾਜਦ, ਕਾਂਗਰਸ ਤੇ ਖੱਬੇਪੱਖੀ ਮਹਾਂਗਠਜੋੜ ਐਨਡੀਏ ਤੋਂ ਪਛੜ ਗਏ ਹਨ। ਗ੍ਰੈਂਡ ਅਲਾਇੰਸ ਹੁਣ 114 ਤੇ ਐਨਡੀਏ ਦੀਆਂ 119 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਜਦੋਂਕਿ ਪਾਸਵਾਨ ਦੀ ਐਲਜੇਪੀ 6 ਸੀਟਾਂ 'ਤੇ ਅੱਗੇ ਹੈ। ਮਹਾਂਗਠਜੋੜ ਵਿੱਚ ਆਰਜੇਡੀ 91, ਕਾਂਗਰਸ ਦੀਆਂ 22 ਅਤੇ ਖੱਬੇ 11 ਸੀਟਾਂ 'ਤੇ ਅੱਗੇ ਸੀ। ਐਨਡੀਏ ਵਿੱਚ ਭਾਜਪਾ 55 ਸੀਟਾਂ, ਜੇਡੀਯੂ 49, ਹੈਮ ਦੋ ਤੇ ਵੀਆਈਪੀ ਚਾਰ ਸੀਟਾਂ 'ਤੇ ਅੱਗੇ ਸੀ।
ਤਾਜ਼ਾ ਰੁਝਾਨਾਂ ਅਨੁਸਾਰ, ਹੁਣ ਲੜਾਈ ਦਿਲਚਸਪ ਹੋ ਰਹੀ ਹੈ। ਹੁਣ ਰਾਜਦ, ਕਾਂਗਰਸ ਤੇ ਖੱਬੇਪੱਖੀ ਮਹਾਂਗਠਜੋੜ ਦੀਆਂ ਸੀਟਾਂ ਘਟ ਗਈਆਂ ਹਨ। ਹੁਣ ਗਠਜੋੜ 120 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜੇਡੀਯੂ ਤੇ ਭਾਜਪਾ ਦਾ ਐਨਡੀਏ 112 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਜਦਕਿ ਚਿਰਾਗ ਪਾਸਵਾਨ ਦੀ ਐਲਜੇਪੀ ਸੱਤ 'ਤੇ ਅੱਗੇ ਹੈ। ਮਹਾਂਗਠਜੋੜ ਵਿੱਚ ਆਰਜੇਡੀ 91, ਕਾਂਗਰਸ ਦੀਆਂ 22 ਤੇ ਖੱਬੇ 11 ਸੀਟਾਂ 'ਤੇ ਅੱਗੇ ਸੀ। ਐਨਡੀਏ ਵਿੱਚ ਭਾਜਪਾ 55 ਸੀਟਾਂ, ਜੇਡੀਯੂ 49, ਹੈਮ ਦੋ ਤੇ ਵੀਆਈਪੀ ਚਾਰ ਸੀਟਾਂ 'ਤੇ ਅੱਗੇ ਸੀ।



ਤਕਰੀਬਨ ਡੇਢ ਘੰਟੇ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹੁਣ ਰਾਜਦ, ਕਾਂਗਰਸ ਤੇ ਖੱਬੇਪੱਖੀ ਮਹਾਂਗਠਜੋੜ 125 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜੇਡੀਯੂ ਤੇ ਭਾਜਪਾ ਦਾ ਐਨਡੀਏ 111 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਮਹਾਂਗਠਜੋੜ ਵਿੱਚ ਆਰਜੇਡੀ 92, ਕਾਂਗਰਸ ਦੀਆਂ 25 ਤੇ ਖੱਬੀਆ 12 ਸੀਟਾਂ 'ਤੇ ਅੱਗੇ ਸੀ। ਐਨਡੀਏ ਵਿੱਚ ਭਾਜਪਾ 55 ਸੀਟਾਂ, ਜੇਡੀਯੂ 49, ਹੈਮ ਦੋ ਤੇ ਵੀਆਈਪੀ ਚਾਰ ਸੀਟਾਂ 'ਤੇ ਅੱਗੇ ਸੀ।
ਤਾਜ਼ਾ ਰੁਝਾਨਾਂ ਅਨੁਸਾਰ, ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੇਪੱਖੀ ਗਠਜੋੜ 124 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜੇਡੀਯੂ ਤੇ ਭਾਜਪਾ ਦਾ ਐਨਡੀਏ 111 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ।

ਪਿਛੋਕੜ

ਨਵੀਂ ਦਿੱਲੀ: ਬਿਹਾਰ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ 'ਚ ਮਹਾਗਠਜੋੜ ਨੇ ਬੜ੍ਹਤ ਬਣਾਈ ਹੋਈ ਹੈ।

ਤਾਜ਼ਾ ਰੁਝਾਨਾਂ ਅਨੁਸਾਰ, ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੇਪੱਖੀ ਗਠਜੋੜ 124 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜੇਡੀਯੂ ਤੇ ਭਾਜਪਾ ਦਾ ਐਨਡੀਏ 111 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ।

ਮਹਾਂਗਠਜੋੜ ਵਿੱਚ ਆਰਜੇਡੀ 87, ਕਾਂਗਰਸ 25 ਤੇ ਖੱਬੇ 12 ਸੀਟਾਂ ਤੋਂ ਅੱਗੇ ਹੈ। ਇਸ ਦੇ ਨਾਲ ਹੀ, ਐਨਡੀਏ ਵਿੱਚ ਭਾਜਪਾ 56 ਸੀਟਾਂ, ਜੇਡੀਯੂ 49, ਹੈਮ ਚਾਰ ਤੇ ਵੀਆਈਪੀ 2 ਸੀਟਾਂ ਤੋਂ ਅੱਗੇ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.