ਕੋਲਕਾਤਾ: ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਬੀਜੇਪੀ ਲੀਡਰ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਨੀਸ਼ ਦੀ ਹੱਤਿਆ ਤੋਂ ਬਾਅਦ ਬੀਜੇਪੀ ਕਾਰਕੁੰਨਾਂ 'ਚ ਰੋਸ ਹੈ। ਰਾਜਪਾਲ ਜਗਦੀਪ ਧਨਕੜ ਨੇ ਇਸ ਮਾਮਲੇ 'ਚ ਐਡੀਸ਼ਨਲ ਚੀਫ ਹੋਮ ਸੈਕਟਰੀ ਅਤੇ ਡੀਜੀਪੀ ਨੂੰ ਤਲਬ ਕੀਤਾ ਹੈ।
ਖੇਤੀ ਕਾਨੂੰਨਾਂ ਖਿਲਾਫ ਬਿੱਲ ਪਾਸ ਕਰਨਗੇ ਕਾਂਗਰਸ ਸ਼ਾਸਤ ਸੂਬੇ, ਇਕ ਦਿਨਾਂ ਵਿਸ਼ੇਸ਼ ਸੈਸ਼ਨ ਸੱਦਣ ਦੀ ਤਿਆਰੀ
ਮਨੀਸ਼ ਸ਼ੁਕਲਾ ਦੀ ਐਤਵਾਰ ਸ਼ਾਮ ਉਸ ਸਮੇਂ ਹੱਤਿਆ ਕੀਤੀ ਗਈ ਜਦੋਂ ਉਹ ਪਾਰਟੀ ਦੇ ਦਫਤਰ ਜਾ ਰਹੇ ਸਨ। ਹੈਰਾਨੀ ਦੀ ਗੱਲ ਹੈ ਕਿ ਮਨੀਸ਼ ਨੂੰ ਟੀਟਾਗੜ ਪੁਲਿਸ ਸਟੇਸ਼ਨ ਦੇ ਕੋਲ ਹੀ ਸ਼ਾਮ ਦੇ ਸਮੇਂ ਗੋਲੀਆਂ ਮਾਰ ਦਿੱਤੀਆਂ ਗਈਆਂ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਸੰਗਰੂਰ ਤੋਂ ਸਮਾਣਾ ਤਕ ਟ੍ਰੈਕਟਰ ਮਾਰਚ ਦਾ ਰੂਟ
ਵਿਦੇਸ਼ਾਂ 'ਚ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਝੰਡਾ ਬਰਦਾਰ
ਬੀਜੇਪੀ ਲੀਡਰ ਦੀ ਮੌਤ ਦੀ ਖਬਰ ਸੁਣਦਿਆਂ ਹੀ ਸੈਂਕੜੇ ਬੀਜੇਪੀ ਵਰਕਰ ਸੜਕਾਂ 'ਤੇ ਉੱਤਰ ਆਏ ਤੇ ਸਰਕਾਰ ਤੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਤੀ ਗਈ। ਪੱਛਮੀ ਬੰਗਾਲ ਬੀਜੇਪੀ ਨੇ ਸ਼ੁਕਲਾ ਦੀ ਹੱਤਿਆਂ ਲਈ ਟੀਐਮਸੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਸ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਰੇਲ ਰੋਕੋ ਅੰਦੋਲਨ 'ਚ ਕੀਤਾ ਵਾਧਾ, ਕਿਸਾਨਾਂ ਦਾ ਸੰਘਰਸ਼ ਤੇਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ