ਜੀਂਦ: ਹਰਿਆਣਾ ਦੇ ਜੀਂਦ 'ਚ ਬੀਜੇਪੀ ਲੀਡਰ ਭੁੱਖ ਹੜਤਾਲ ਦੌਰਾਨ ਹੁੱਕਾ ਚੜਾਉਂਦੇ ਨਜ਼ਰ ਆਏ। ਜਿੱਥੇ ਜ਼ਿਲ੍ਹਾ ਪ੍ਰਧਾਨ ਰਾਜੂ ਮੌਰ ਹੁੱਕਾ ਗੁੜਗੁੜਾ ਰਹੇ ਸਨ ਉੱਥੇ ਹੀ ਵਾਰੀ-ਵਾਰੀ ਹੋਰ ਅਹੁਦੇਦਾਰ ਵੀ ਹੁੱਕੇ ਦਾ ਮਜ਼ਾ ਲੈ ਰਹੇ ਸਨ। ਬੀਜੇਪੀ ਲੀਡਰਾਂ ਦਾ ਕਹਿਣਾ ਕਿ ਉਨ੍ਹਾਂ ਐਸਵਾਈਐਲ ਦੇ ਮੁੱਦੇ 'ਤੇ ਇਕ ਦਿਨ ਦੀ ਭੁੱਖ ਹੜਤਾਲ ਕੀਤੀ ਹੈ।
ਉਨ੍ਹਾਂ ਕਿਹਾ ਕਿਸਾਨ ਜਿਹੜੀਆਂ ਮੰਗਾਂ ਨੂੰ ਲੈਕੇ ਅੰਦੋਲਨ ਕਰ ਰਹੇ ਹਨ, ਉਨ੍ਹਾਂ ਨੂੰ SYL ਦਾ ਮੁੱਦਾ ਵੀ ਆਪਣੀਆਂ ਮੰਗਾਂ 'ਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਾਡਾ ਪਾਣੀ ਕਿਉਂ ਨਹੀਂ ਦਿੰਦਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ